
ਸ਼ਾਮਲੀ : ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਦੌਰਾਨ ਤਿੰਨ ਬਜ਼ੁਰਗ ਔਰਤਾਂ ਸ਼ਾਮਲੀ ਵਿਚ ਕੋਰੋਨਾ ਵੈਕਸੀਨ (Corona Vaccine)ਦਾ ਟੀਕਾ ਲਗਵਾਉਣ ਲਈ ਗਈਆਂ ਸਨ ਪਰ ਸਿਹਤ ਕਰਮਚਾਰੀਆਂ ਨੇ ਡਾਕਟਰ ਨੂੰ ਬਿਨ੍ਹਾਂ ਪੁੱਛੇ ਬਜ਼ੁਰਗ ਔਰਤਾਂ 'ਤੇ ਐਂਟੀ-ਰੈਬੀਜ਼ (ਕੁੱਤੇ ਦਾ ਟੀਕਾ) ਲਗਾ ਦਿੱਤਾ।
ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ 'ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ
ਇਨ੍ਹਾਂ ਵਿੱਚੋਂ ਇੱਕ ਔਰਤਾਂ ਦੀ ਹਾਲਤ ਵਿਗੜ ਗਈ। ਪੀੜਤਾਂ ਨੇ ਮੈਡੀਕਲ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਗਲਤ ਟੀਕਾ ਲਗਾਇਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਮੁਹੱਲਾ ਸਰਾਵਗਿਆਨ ਨਿਵਾਸੀ ਸਰੋਜ (70) ਰੇਲਵੇ ਮੰਡੀ ਨਿਵਾਸੀ ਅਨਾਰਕਲੀ (72) ਅਤੇ ਸਤਿਆਵਤੀ (60) ਕੋਰੋਨਾ ਟੀਕਾ ਲਗਵਾਉਣ ਲਈ ਆਈ ਸੀ। ਸਿਹਤ ਕਰਮਚਾਰੀਆਂ ਨੇ ਬਾਹਰ ਸਥਿਤ ਮੈਡੀਕਲ ਸਟੋਰ ਤੋਂ 10-10 ਰੁਪਏ ਦੀਆਂ ਸਰਿੰਜਾਂ ਮੰਗਵਾਈਆਂ। ਤਿੰਨਾਂ ਨੂੰ ਕੋਰੋਨਾ ਵੈਕਸੀਨ ਲਗਾ ਦਿੱਤੀ ਅਤੇ ਘਰ ਭੇਜ ਦਿੱਤਾ। ਕੁਝ ਸਮੇਂ ਬਾਅਦ ਸਰੋਜ ਨੂੰ ਚੱਕਰ ਆਉਣ ਦੇ ਨਾਲ ਘਬਰਾਹਟ ਹੋਣ ਲੱਗੀ।
ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰ ਲੱਗਾ ਮੁਕੰਮਲ ਕਰਫ਼ਿਊ `
ਇਸ ਮਗਰੋਂ ਪਰਿਵਾਰਕ ਮੈਂਬਰ ਉਸਨੂੰ ਇੱਕ ਨਿੱਜੀ ਡਾਕਟਰ ਕੋਲ ਲੈ ਗਏ। ਡਾਕਟਰ ਨੇ ਓਪੀਡੀ ਦੀ ਸਲਿੱਪ ਵੇਖੀ, ਜਿਸ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਅਤੇ ਦੱਸਿਆ ਕਿ ਐਂਟੀ ਰੈਬੀਜ਼ ਟੀਕਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਵਿਚ ਜਦੋਂ ਦੋਵੇਂ ਬਜ਼ੁਰਗਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੀ ਆਪਣੀ ਪਰਚੀ ਵੀ ਦਿਖਾਈ। ਉਨ੍ਹਾਂ ਨੂੰ ਵੀ ਐਂਟੀ ਰੈਬੀਜ਼ ਟੀਕਾ ਲਗਾਇਆ ਗਿਆ ਸੀ।
ਫਿਲਹਾਲ ਡੀਐਮ ਸ਼ਾਮਲੀ ਜਸਜੀਤ ਕੌਰ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਦੇ ਹੁਕਮ ਦਿੰਦਿਆ ਪੀੜਤ ਔਰਤਾਂ ਦੇ ਬਿਆਨ ਦਰਜ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਡੀਐਮ ਦੇ ਅਨੁਸਾਰ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਸਿਹਤ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।