ਵੇਰਕਾ ਦੀ ਵੱਡੀ ਲਾਪਰਵਾਹੀ , ਲੋਕਾਂ ਨਾਲ ਕੀਤਾ ਜਾ ਰਿਹਾ ਧੋਖਾ

By Jagroop Kaur - November 16, 2020 7:11 pm

ਜੇਕਰ ਤੁਸੀਂ ਵੇਰਕਾ ਦਾ ਕੋਈ ਵੀ ਪ੍ਰੋਡਕਟ ਖਰੀਦ ਰਹੇ ਹੋ ਤਾਂ , ਹੁਣ ਇਸ ਦੀ ਮਿਆਦ ਪੁੱਗਣ ਅਤੇ ਪੈਕਿੰਗ ਮਿਤੀ ਦੇਖਣਾ ਤੁਹਾਡੇ ਲਈ ਕਾਫੀ ਅਹਿਮ ਹੋਣ ਵਾਲਾ ਹੈ | ਪੀਟੀਸੀ ਨਿਊਜ਼ ਦੇ ਹੱਥ Verka ਬ੍ਰੈਂਡ ਹੇਠ ਤਿਆਰ ਹੋਏ ਪਨੀਰ ਦੇ ਪੈਕੇਟ ਲੱਗੇ ਹਨ ਜਿੰਨਾ 'ਤੇ ਪੈਕਿੰਗ ਦੀ ਮਿਤੀ 17 ਨਵੰਬਰ 2020 ਲਿਖੀ ਹੋਈ ਹੈ, ਜੋ ਕਿ ਮਾਰਕੀਟ 'ਚ ਉਪਲਬਧ ਵੀ ਹੈ।Don't trust Verka

Don't trust Verka manufacturing

ਪਰ ਹੈਰਾਨੀ ਦੀ ਗੱਲ ਇਹ ਹੈ ਕਿ 16 ਨਵੰਬਰ ਦਿਨ ਸੋਮਵਾਰ ਨੂੰ 17 ਨਵੰਬਰ ਦਿਨ ਮੰਗਲਵਾਰ ਦੇ ਦਿਨ ਦਾ ਪ੍ਰੋਡਕਟ ਕਿਵੇਂ ਉਪਲੱਭਧ ਹੋ ਸਕਦਾ ਹੈ ! ਇਹ ਸਿਧੇ ਤੌਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ,ਕਿ ਇੰਨੀ ਵੱਡੀ ਨਾਮਵਰ ਕੰਪਨੀ ਹੋ ਕਿ ਅਜਿਹੀ ਅਣਗਹਿਲੀ ਕਿਵੇਂ ਕਰ ਸਕਦੀ ਹੈ। ਇਸ ਮੁੱਦੇ 'ਤੇ ਪੀਟੀਸੀ ਨਿਊਜ਼ ਵੱਲੋਂ ਵਾਰ ਵਾਰ ਕੰਪਨੀ ਦੇ ਮੈਨੇਜਰ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਵੀ ਜੁਵਾਬ ਨਹਨ ਦਿੱਤਾ ਗਿਆ |

adv-img
adv-img