ਖ਼ੂਬਸੂਰਤ ਦੁਲਹਨ ਨੇ ਇਲਾਕੇ 'ਚ ਮਚਾ ਰੱਖਿਆ ਸੀ ਬਵਾਲ , ਫ਼ਿਲਮੀ ਅੰਦਾਜ਼ 'ਚ ਕਰਦੀ ਸੀ ਵੱਡੇ ਕਾਂਡ

By Shanker Badra - July 07, 2021 12:07 pm

ਬਠਿੰਡਾ : ਤੁਸੀਂ ਲੁਟੇਰੀ ਦੁਲਹਾਨ (bride loot ) ਦੀਆਂ ਖ਼ਬਰਾਂ ਅਤੇ ਕਹਾਣੀਆਂ ਅਕਸਰ ਸੁਣੀਆਂ ਹੋਣਗੀਆਂ। ਕਈ ਇਲਾਕਿਆਂ ਵਿੱਚ ਤੁਸੀਂ ਵੇਖਿਆ ਅਤੇ ਸੁਣਿਆ ਹੋਵੇਗਾ ਕਿ ਕਿਵੇਂ ਲਾੜੀ ਸਾਰੇ ਪਰਿਵਾਰ ਨੂੰ ਲੁੱਟ ਕੇ ਚਲੀ ਜਾਂਦੀ ਹੈ। ਅਜਿਹਾ ਹੀ ਕੁਝ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਭੈਣ-ਭਰਾ ਮਿਲ ਕੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸੀ ਅਤੇ ਲੁੱਟਾਂ-ਖੋਹਾਂ ਕਰਦੇ ਸਨ।

ਖ਼ੂਬਸੂਰਤ ਦੁਲਹਨ ਨੇ ਇਲਾਕੇ 'ਚ ਮਚਾ ਰੱਖਿਆ ਸੀ ਬਵਾਲ , ਫ਼ਿਲਮੀ ਅੰਦਾਜ਼ 'ਚ ਕਰਦੀ ਸੀ ਵੱਡੇ ਕਾਂਡ

ਪੜ੍ਹੋ ਹੋਰ ਖ਼ਬਰਾਂ : ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਭੈਣ-ਭਰਾ ਚਲਾ ਰਹੇ ਸੀ। ਭਰਾ ਵਿਚੋਲਾ ਬਣ ਕੇ ਵਿਆਹ ਕਰਵਾਉਂਦਾ ਸੀ ਅਤੇ ਭੈਣ ਦੁਲਹਨ ਬਣ ਦੋ ਦਿਨਾਂ ਬਾਅਦ ਗਹਿਣੇ ਅਤੇ ਪੈਸੇ ਲੁੱਟ ਕੇ ਭੱਜ ਜਾਂਦੀ ਸੀ। ਗਿਰੋਹ ਵਿੱਚ ਸ਼ਾਮਲ ਬਾਕੀ ਮੁਲਜ਼ਮ ਵੀ ਰਿਸ਼ਤੇਦਾਰਾਂ ਵਜੋਂ ਵਿਆਹ ਵਿੱਚ ਸ਼ਾਮਲ ਹੁੰਦੇ ਸੀ। ਗਿਰੋਹ ਵਿੱਚ ਕੁੱਲ ਪੰਜ ਲੋਕ ਸ਼ਾਮਿਲ ਹੈ। ਪੁਲਿਸ ਨੇ ਪਿਛਲੇ ਦਿਨ ਬਠਿੰਡਾ ਬੱਸ ਸਟੈਂਡ ਤੋਂ ਲਾੜੀ ਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ।

ਖ਼ੂਬਸੂਰਤ ਦੁਲਹਨ ਨੇ ਇਲਾਕੇ 'ਚ ਮਚਾ ਰੱਖਿਆ ਸੀ ਬਵਾਲ , ਫ਼ਿਲਮੀ ਅੰਦਾਜ਼ 'ਚ ਕਰਦੀ ਸੀ ਵੱਡੇ ਕਾਂਡ

ਏਐਸਆਈ ਗੁਰਮੇਲ ਸਿੰਘ ਅਨੁਸਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਉਸਦੀ ਭੈਣ ਸੁਖਬੀਰ ਕੌਰ ਵਜੋਂ ਹੋਈ ਹੈ। ਦੋਵੇਂ ਹੀ ਨੰਨ੍ਹੀ ਚਾਵ ਚੌਕ ਬਠਿੰਡਾ ਦੇ ਵਸਨੀਕ ਹਨ। ਉਨ੍ਹਾਂ ਨੇ ਮਿਲ ਕੇ ਲੁੱਟ-ਖੋਹ ਕਰਨ ਦਾ ਗਿਰੋਹ ਬਣਾਇਆ ਸੀ। ਇਹ ਲੋਕ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਭਾਲ ਕਰਦੇ ਸਨ, ਜਿਨ੍ਹਾਂ ਦੇ ਘਰ ਵਿਆਹ ਯੋਗ ਉਮਰ ਦਾ ਨੌਜਵਾਨ ਹੈ ਜਾਂ ਉਸਦੀ ਵਿਆਹ ਦੀ ਉਮਰ ਲੰਘ ਗਈ ਹੈ। ਗੁਰਪ੍ਰੀਤ ਖ਼ੁਦ ਵਿਚ ਵਿਚੋਲੇ ਕੰਮ ਕਰਦਾ ਸੀ ਅਤੇ ਆਪਣੀ ਭੈਣ ਸੁਖਬੀਰ ਕੌਰ ਨਾਲ ਵਿਆਹ ਕਰਵਾ ਦਿੰਦਾ ਸੀ।

ਖ਼ੂਬਸੂਰਤ ਦੁਲਹਨ ਨੇ ਇਲਾਕੇ 'ਚ ਮਚਾ ਰੱਖਿਆ ਸੀ ਬਵਾਲ , ਫ਼ਿਲਮੀ ਅੰਦਾਜ਼ 'ਚ ਕਰਦੀ ਸੀ ਵੱਡੇ ਕਾਂਡ

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ, 98 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਇਸ ਗਿਰੋਹ 'ਚ ਵੀਰਪਾਲ ਕੌਰ ਅਤੇ ਅਮਨਦੀਪ ਕੌਰ ਵਾਸੀ ਭਦੌੜ ਅਤੇ ਇਕ ਹੋਰ ਵਿਅਕਤੀ ਵੀ ਸ਼ਾਮਲ ਹੈ। ਵਿਆਹ ਦੇ 2 ਦਿਨ ਬਾਅਦ ਲਾੜੀ ਸੁਖਬੀਰ ਕੌਰ ਸਾਜ਼ਿਸ਼ ਤਹਿਤ ਮੁੰਡੇ ਦੇ ਘਰ 'ਚੋਂ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਜਾਂਦੀ ਹੈ। ਜਦ ਪੀੜਤ ਵਿਅਕਤੀ ਉਸ ਨੂੰ ਵਾਪਸ ਲੈਣ ਆਉਂਦਾ ਤਾਂ ਲੁਟੇਰੀ ਦੁਲਹਨ ਅਤੇ ਉਸ ਦੇ ਗਿਰੋਹ ਦੇ ਮੈਂਬਰ ਉਸ ਨੂੰ ਬਲਾਤਕਾਰ ਕਰਨ ਦੇ ਝੂਠੇ ਮਾਮਲੇ ਵਿਚ ਫਸਾਉਣ ਦੀ ਧਮਕੀ ਦੇ ਕੇ ਅਪਣਾ ਪਿੱਛਾ ਛੁਡਵਾ ਲੈਂਦੇ ਸੀ, ਤਾਕਿ ਪੀੜਤ ਵਿਅਕਤੀ ਅਪਣੀ ਬਦਨਾਮੀ ਦੇ ਡਰ ਕਾਰਨ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਵਾ ਸਕੇ।

-PTCNews

adv-img
adv-img