ਅੱਧੀ ਰਾਤ ਨੂੰ ਗੁਰੂਦੁਆਰੇ ਅੰਦਰ ਵੜ ਚੋਰ ਲੈ ਗਿਆ ਗੋਲਕ, ਗ੍ਰੰਥੀ ਸਿੰਘ ਨੇ ਨੰਮ ਅੱਖਾਂ ਨਾਲ ਦੱਸੀ ਸਾਰੀ ਗੱਲ
Written by Amritpal Singh
--
September 04th 2023 06:59 PM
- ਅੱਧੀ ਰਾਤ ਨੂੰ ਗੁਰੂਦੁਆਰੇ ਅੰਦਰ ਵੜ ਚੋਰ ਵੱਲੋਂ ਗੁਰੂਦੁਆਰਾ ਸਾਹਿਬ ਦੀ ਗੋਲਕ ਹੀ ਗਾਇਬ ਕਰ ਦਿੱਤੀ ਗਈ। ਘਟਨਾ ਫਰੀਦਕੋਟ ਦੇ ਬਲਬੀਰ ਬਸਤੀ ਵਿੱਚ ਬਣੇ ਗੁਰੂਦੁਆਰਾ ਸਾਹਿਬ ਦੀ ਹੈ। ਇਕ ਚੋਰ ਛੱਤ ਵਾਲੇ ਪਾਸਿਓਂ ਰੋਸ਼ਨ ਦਾਨ ਰਾਹੀਂ ਅੰਦਰ ਜਾ ਵੜਿਆ ਅਤੇ ਗੁਰੂ ਮਹਾਰਾਜ ਦੀ ਬੀੜ ਸਾਹਮਣੇ ਰੱਖੀ ਗੋਲਕ ਨੂੰ ਚੁੱਕ ਲੈ ਗਿਆ। ਗੁਰੂਦੁਆਰਾ ਤੋਂ ਥੋੜੀ ਦੂਰੀ ਤੇ ਉਕਤ ਚੋਰ ਵੱਲੋਂ ਗੋਲਕ ਤੋੜ ਕੇ ਸਾਰੇ ਪੈਸੇ ਕੱਢ ਗੋਲਕ ਸੁੱਟ ਕੇ ਫ਼ਰਾਰ ਹੋ ਗਿਆ।