Fri, Apr 26, 2024
Whatsapp

ਮੋਹਾਲੀ : ਕੁੱਝ ਦੋਸਤਾਂ 'ਚ ਚੱਲ ਰਹੀ ਸੀ ਪਾਰਟੀ ,ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

Written by  Shanker Badra -- December 04th 2019 11:48 AM
ਮੋਹਾਲੀ : ਕੁੱਝ ਦੋਸਤਾਂ 'ਚ ਚੱਲ ਰਹੀ ਸੀ ਪਾਰਟੀ ,ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

ਮੋਹਾਲੀ : ਕੁੱਝ ਦੋਸਤਾਂ 'ਚ ਚੱਲ ਰਹੀ ਸੀ ਪਾਰਟੀ ,ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

ਮੋਹਾਲੀ : ਕੁੱਝ ਦੋਸਤਾਂ 'ਚ ਚੱਲ ਰਹੀ ਸੀ ਪਾਰਟੀ ,ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ:ਮੋਹਾਲੀ : ਮੋਹਾਲੀ ਦੇ ਫੇਜ਼-1 ਅਧੀਨ ਆਉਂਦੇ ਪਿੰਡ ਮੋਹਾਲੀ 'ਚ ਕੁੱਝ ਦੋਸਤਾਂ 'ਚ ਚੱਲ ਰਹੀ ਪਾਰਟੀ ਉਸ ਸਮੇਂ ਖੂਨੀ ਰੰਗ 'ਚ ਬਦਲ ਗਈ, ਜਦੋਂ ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਦੋਸਤ ਨੇ ਦੂਜੇ ਦੋਸਤ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਉਰਫ ਟੀਪੂ (18) ਵਜੋਂ ਹੋਈ ਹੈ। ਉਹ ਪਿੰਡ ਬੜਮਾਜਰਾ ਦਾ ਰਹਿਣ ਵਾਲਾ ਸੀ। ਮੁਲਜ਼ਮ ਦੀ ਪਛਾਣ ਵਿਕਾਸ ਉਰਫ ਗੋਲੀ (19) ਵਾਸੀ ਜੁਝਾਰ ਨਗਰ ਵਜੋਂ ਹੋਈ ਹੈ। [caption id="attachment_366022" align="aligncenter" width="300"]Village Mohali Friends party During Friend murder by a friend ਮੋਹਾਲੀ : ਕੁੱਝ ਦੋਸਤਾਂ 'ਚ ਚੱਲ ਰਹੀ ਸੀ ਪਾਰਟੀ ,ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਸ਼ਾਲ ਅਤੇ ਮੁਲਜ਼ਮ ਵਿਕਾਸ ਅਤੇ ਬਾਕੀ ਦੋਸਤ ਇਕੱਠੇ ਹੋ ਕੇ ਕੈਟਰਿੰਗ ਦਾ ਕੰਮ ਕਰਦੇ ਸਨ। ਉਹ ਸੋਮਵਾਰ ਸ਼ਾਮ ਪਿੰਡ ਮੋਹਾਲੀ ਸਥਿਤ ਆਪਣੇ ਦੋਸਤ ਦੇ ਘਰ ਬੈਠੇ ਪਾਰਟੀ ਕਰ ਰਹੇ ਸਨ, ਜਿਸ ਦੌਰਾਨ ਵਿਸ਼ਾਲ ਅਤੇ ਵਿਕਾਸ ’ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਵਿਕਾਸ ਨੇ ਚਾਕੂ ਚੁੱਕ ਕੇ ਵਿਸ਼ਾਲ ਦੇ ਢਿੱਡ ’ਚ ਮਾਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। [caption id="attachment_366021" align="aligncenter" width="300"]Village Mohali Friends party During Friend murder by a friend ਮੋਹਾਲੀ : ਕੁੱਝ ਦੋਸਤਾਂ 'ਚ ਚੱਲ ਰਹੀ ਸੀ ਪਾਰਟੀ ,ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ[/caption] ਇਸ ਮਗਰੋਂ ਵਿਸ਼ਾਲ ਨੂੰਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਫੇਜ਼-6 ਲਿਜਾਇਆ ਗਿਆ ,ਜਿੱਥੇ  ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਵਿਕਾਸ ਉਰਫ਼ ਗੋਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਵਿਕਾਸ ਖਿਲਾਫ਼ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। -PTCNews


Top News view more...

Latest News view more...