
ਕੇਦਾਰਨਾਥ, 6 ਜੂਨ: ਕੇਦਾਰਨਾਥ ਹੇਲੀਪੈਡ 'ਤੇ ਉਤਰਦੇ ਸਮੇਂ ਇਕ ਪ੍ਰਾਈਵੇਟ ਜਹਾਜ਼ ਕੰਪਨੀ ਦੇ ਇਕ ਹੇਲੀਕਾਪਟਰ ਦੀ 31 ਮਈ ਨੂੰ ਅਨਿਯੰਤਰਿਤ ਹਾਰਡ ਲੈਂਡਿੰਗ ਹੋਈ ਸੀ।
ਇਹ ਵੀ ਪੜ੍ਹੋ: ਵਾਰਾਣਸੀ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਵਲੀਉੱਲਾ ਨੂੰ ਮੌਤ ਦੀ ਸਜ਼ਾ, 16 ਸਾਲਾਂ ਬਾਅਦ ਸੁਣਾਈ ਗਈ ਸਜ਼ਾ
ਜਿਥੋਂ ਦੀ ਇਹ ਵੀਡੀਓ ਵਾਕਿਆ ਸਾਹਮਣੇ ਆਇਆ ਹੈ। ਤੁਸੀਂ ਇਹ ਕਲਪਨਾ ਕਰ ਸਕਦੇ ਹੋ ਕਿ ਇਸ ਹੇਲੀਕਾਪਟਰ 'ਚ ਉਸ ਵਕਤ ਬੈਠੀਆਂ ਸਵਾਰੀਆਂ ਦੀ ਕੀ ਹਾਲਤ ਰਹੀ ਹੋਵੇਗੀ, ਉਨ੍ਹਾਂ ਦੇ ਤਾਂ ਯਕੀਨੀ ਤੌਰ 'ਤੇ ਕਾਲਜੇ ਮੂੰਹ ਨੂੰ ਆ ਗਏ ਹੋਣਗੇ। ਆਪਣੀ ਸੰਭਾਵੀ ਮੌਤ ਨੂੰ ਚੰਦ ਪਲਾਂ ਵਿਚ ਦੇਖ ਉਨ੍ਹਾਂ 'ਚੋਂ ਹਰ ਕੋਈ ਹਰਨ ਰਹਿ ਗਿਆ ਹੋਣਾ। ਹਾਲਾਂਕਿ ਕਿ ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕਿਸੀ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਹੈ।
ਕੇਦਾਰਨਾਥ ਹੇਲੀਪੈਡ 'ਤੇ ਹੇਲੀਕਾਪਟਰ ਦੀ ਇਸ ਹਾਰਡ ਲੈਂਡਿੰਗ ਨੂੰ ਦੇਖਦੇ ਹੋਏ ਪਹਾੜੀ 'ਤੇ ਮੌਜੂਦ ਤੀਰਥ ਯਾਤਰੀ ਵੀ ਆਪਣੇ ਪ੍ਰਾਣਾਂ ਦੀ ਰੱਖਿਆ ਨੂੰ ਇੱਧਰ - ਉੱਧਰ ਨੱਸਦੇ ਵਿਕਾਇ ਦਿੰਦੇ ਹਨ।
#WATCH A helicopter belonging to a private aviation company while landing at Kedarnath helipad had an uncontrolled hard landing on 31st May; no passengers were injured in the incident#Uttarakhand pic.twitter.com/4yskr0aoz5
— ANI UP/Uttarakhand (@ANINewsUP) June 6, 2022
ਇਸ ਘਟਨਾ ਤੋਂ ਬਾਅਦ, ਇਹਨਾਂ ਓਪਰੇਸ਼ਨਾਂ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਦੁਆਰਾ ਜਾਰੀ ਸਾਂਝੇ ਐਸਓਪੀ ਦੇ ਅਨੁਸਾਰ ਸੁਰੱਖਿਆ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਾਰੇ ਆਪਰੇਟਰਾਂ ਨੂੰ ਇੱਕ ਸੰਚਾਲਨ ਸਲਾਹ ਜਾਰੀ ਕੀਤੀ ਗਈ ਹੈ।
ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਇਹਨਾਂ ਓਪਰੇਸ਼ਨਾਂ ਲਈ ਜਾਰੀ ਕੀਤੇ ਗਏ ਸਾਂਝੇ SOP ਦੇ ਅਨੁਸਾਰ ਸੁਰੱਖਿਆ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਾਰੇ ਆਪਰੇਟਰਾਂ ਨੂੰ ਇੱਕ ਸੰਚਾਲਨ ਸਲਾਹ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: Banknotes 'ਤੇ ਮਹਾਤਮਾ ਗਾਂਧੀ ਦੀ Photo ਬਦਲੇ ਜਾਣ ਦਾ ਪੂਰਾ ਸੱਚ ਆਇਆ ਸਾਹਮਣੇ, RBI ਨੇ ਕਹੀ ਇਹ ਗੱਲ
ਇਹਨਾਂ ਓਪਰੇਸ਼ਨਾਂ 'ਤੇ ਸੁਰੱਖਿਆ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਇੱਕ ਸਥਾਨ ਦੀ ਜਾਂਚ ਦੀ ਵੀ ਯੋਜਨਾ ਬਣਾਈ ਗਈ ਹੈ।
-PTC News