Viral Video: ਵਿਆਹ 'ਚ ਲਾੜੀ ਨੂੰ ਵੇਖ ਰੋਣ ਲੱਗ ਪਿਆ ਲਾੜਾ, ਵੀਡੀਓ ਵਾਇਰਲ
Viral Video: ਵਿਆਹ ਇਕ ਆਦਮੀ ਦੇ ਜੀਵਨ 'ਚ ਸਭ ਤੋਂ ਖਾਸ ਪਲਾਂ 'ਚੋਂ ਇਕ ਹੈ। ਇਸ ਲਈ ਕਈ ਲੋਕ ਵਿਆਹ ਦੀਆਂ ਵੀਡੀਓਜ਼ ਵੇਖ ਭਾਵੁਕ ਹੁੰਦੇ ਹਨ ਤੇ ਅੱਜ ਤੁਹਾਨੂੰ ਇਕ ਅਜਿਹਾ ਹੀ ਵੀਡੀਓ ਹੀ ਸਾਹਮਣੇ ਆਈ ਹੈ ਜਿਸ ਨੂੰ ਵੇਖ ਤੁਹਾਡੀਆਂ ਅੱਖਾਂ 'ਚ ਹੰਝੂ ਆ ਸਕਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਇਕ ਲਾੜਾ ਆਪਣੇ ਵਿਆਹ ਵਾਲੇ ਦਿਨ ਆਪਣੀ ਪ੍ਰੇਮਿਕਾ ਨੂੰ ਦੁਲਹਨ ਦੇ ਰੂਪ 'ਚ ਦੇਖ ਕੇ ਭਾਵੁਕ ਹੋ ਗਿਆ। ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਭਾਵੁਕ ਹੋ ਗਏ ਹਨ।
ਲੋਕ ਇਸ ਮੌਕੇ ਨੂੰ ਬਹੁਤ ਮਨਾਉਂਦੇ ਹਨ, ਉਹ ਇਸ ਮੌਕੇ 'ਤੇ ਖੁਸ਼ ਹੁੰਦੇ ਹਨ ਪਰ ਕੀ ਤੁਸੀਂ ਕਦੇ ਕਿਸੇ ਲਾੜੇ ਨੂੰ ਵਿਆਹ ਤੋਂ ਪਹਿਲਾਂ ਲਾੜੀ ਨੂੰ ਦੇਖ ਕੇ ਰੋਂਦੇ ਦੇਖਿਆ ਹੈ? ਜੇਕਰ ਨਹੀਂ ਤਾਂ ਇਹ ਵੀਡੀਓ ਜ਼ਰੂਰ ਦੇਖੋ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਲਾੜੇ ਦਾ ਨਾਂ ਡੇਮੇਟ੍ਰੀਅਸ ਕੈਚਾਰਿਸ ਅਤੇ ਉਸ ਦੀ ਹੋਣ ਵਾਲੀ ਲਾੜੀ ਦਾ ਨਾਂ ਅਲੈਗਜ਼ੈਂਡਰੀਆ ਹੈ। ਵਿਆਹ ਦੇ ਮੌਕੇ 'ਤੇ ਬਣੀ ਇਸ ਵੀਡੀਓ ਨੂੰ ਵਿਆਹ ਦੇ ਵੀਡੀਓਗ੍ਰਾਫਰ ਮੈਗਨੋਲੀਆ ਰੋਡ ਫਿਲਮ ਕੰਪਨੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਤੁਸੀਂ ਹਵਾ 'ਚ ਪਿਆਰ ਮਹਿਸੂਸ ਕਰ ਸਕਦੇ ਹੋ।
ਇਸ ਵੀਡੀਓ 'ਚ ਲਾੜਾ ਵਿਆਹ 'ਚ ਦੋਸਤਾਂ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅਚਾਨਕ ਉਸਦੀ ਹੋਣ ਵਾਲੀ ਦੁਲਹਨ ਆਪਣੇ ਪਿਤਾ ਦੇ ਨਾਲ ਆਉਂਦੀ ਹੈ। ਉਸ ਨੂੰ ਲਾੜੀ ਦੇ ਚਿੱਟੇ ਗਾਊਨ 'ਚ ਦੇਖ ਕੇ ਲੜਕਾ ਭਾਵੁਕ ਹੋ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗ ਪੈਂਦੇ ਹਨ। ਉਸਦੇ ਦੋਸਤ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਤਕ ਲਗਪਗ 37 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ।
View this post on Instagram