Fri, Apr 26, 2024
Whatsapp

BCCI ਨੇ ਚੁੱਕਿਆ ਵੱਡਾ ਕਦਮ , ਹੁਣ IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO

Written by  Shanker Badra -- August 06th 2020 07:27 PM
BCCI ਨੇ ਚੁੱਕਿਆ ਵੱਡਾ ਕਦਮ , ਹੁਣ IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO

BCCI ਨੇ ਚੁੱਕਿਆ ਵੱਡਾ ਕਦਮ , ਹੁਣ IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO

BCCI ਨੇ ਚੁੱਕਿਆ ਵੱਡਾ ਕਦਮ , ਹੁਣ IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO: ਨਵੀਂ ਦਿੱਲੀ : ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਭਾਰਤ ਅਤੇ ਚੀਨ ਦੇ ਵਿਚਕਾਰ ਵੱਧ ਰਹੇ ਤਣਾਅ ਦੇ ਚੱਲਦਿਆਂ ਵੀਰਵਾਰ ਨੂੰ ਚੀਨੀ ਮੋਬਾਇਲ ਫੋਨ ਕੰਪਨੀ VIVO ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਆਗਾਮੀ ਸੀਜ਼ਨ ਦੇ ਟਾਈਟਲ ਸਪਾਂਸਰ ਨੂੰ ਰੱਦ ਕਰ ਦਿੱਤਾ ਗਿਆ। [caption id="attachment_422870" align="aligncenter" width="300"] BCCI ਨੇ ਚੁੱਕਿਆ ਵੱਡਾ ਕਦਮ , ਹੁਣ IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO[/caption] ਹੁਣ ਆਈਪੀਐਲ ਦੇ ਇਸ ਸੀਜ਼ਨ ਵਿਚ ਇਹ ਚੀਨੀ ਮੋਬਾਇਲ ਕੰਪਨੀ ਸਪਾਂਸਰ ਨਹੀਂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਹੁਣ ਆਈਪੀਐਲ 2020 ਦਾ ਟਾਈਟਲ ਸਪਾਂਸਰ ਕੋਣ ਕੌਣ ਹੋਵੇਗਾ,ਇਸ ਗੱਲ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਜਾਣਕਾਰੀ ਅਨੁਸਾਰ ਬੀਸੀਸੀਆਈ ਦੁਆਰਾ ਜਾਰੀ ਇਕ ਲਾਈਨ ਦੇ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ "ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਵੀਵੋ(vivo) ਮੋਬਾਇਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ 2020 ਵਿਚ ਇੰਡੀਅਨ ਪ੍ਰੀਮਿਅਰ ਲੀਗ ਦੇ ਲਈ ਆਪਣੀ ਸਾਂਝੇਦਾਰੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਰਾਰ ਦੇ ਤਹਿਤ ਬੀਸੀਸੀਆਈ ਨੂੰ ਸਲਾਨਾ 440 ਕਰੋੜ ਰੁਪਏ ਮਿਲਦੇ ਸਨ, ਜੋ ਕਿ ਹੁਣ ਨਹੀਂ ਮਿਲਣਗੇ। [caption id="attachment_422871" align="aligncenter" width="300"] BCCI ਨੇ ਚੁੱਕਿਆ ਵੱਡਾ ਕਦਮ , ਹੁਣ IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO[/caption] ਜ਼ਿਕਰਯੋਗ ਹੈ ਕਿ ਆਈਪੀਐਲ ਦੇ 13ਵੇਂ ਸੀਜ਼ਨ ਦਾ ਆਯੋਜਨ 28 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਕਾਰਨ ਟੂਰਨਾਮੈਂਟ ਨੂੰ ਪਹਿਲਾਂ 15 ਅਪ੍ਰੈਲ ਤੱਕ ਟਾਲਿਆ ਗਿਆ ਅਤੇ ਫਿਰ ਲਾਕਡਾਊਨ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਆਈਪੀਐਲ ਦੇ ਸੀਜ਼ਨ 13 ਦੀ ਸ਼ੁਰੂਆਤ 19 ਸਤੰਬਰ ਤੋਂ ਯੂਏਈ ਵਿਚ ਹੋਣ ਜਾ ਰਹੀ ਹੈ ਅਤੇ ਟੂਰਨਾਮੈਂਟ ਦਾ ਫਾਇਨਲ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾ ਤੇ ਇਸ ਵਾਰ ਆਈਪੀਐਲ 51 ਦਿਨ ਚੱਲੇਗਾ। -PTCNews


Top News view more...

Latest News view more...