Fri, Apr 26, 2024
Whatsapp

ਕੌਣ ਕਹਿੰਦਾ ਹੈ ਆਲਸ ਬੁਰਾ ਹੈ ? ਜਾਣੋ, ਆਲਸੀ ਹੋਣ ਦੇ ਫਾਇਦੇ

Written by  Jashan A -- January 04th 2020 04:07 PM -- Updated: January 04th 2020 04:09 PM
ਕੌਣ ਕਹਿੰਦਾ ਹੈ ਆਲਸ ਬੁਰਾ ਹੈ ? ਜਾਣੋ, ਆਲਸੀ ਹੋਣ ਦੇ ਫਾਇਦੇ

ਕੌਣ ਕਹਿੰਦਾ ਹੈ ਆਲਸ ਬੁਰਾ ਹੈ ? ਜਾਣੋ, ਆਲਸੀ ਹੋਣ ਦੇ ਫਾਇਦੇ

ਕੌਣ ਕਹਿੰਦਾ ਹੈ ਆਲਸ ਬੁਰਾ ਹੈ ? ਜਾਣੋ, ਆਲਸੀ ਹੋਣ ਦੇ ਫ਼ਾਇਦੇ,ਆਲਸ ਨੂੰ ਹਮੇਸ਼ਾ ਬਿਮਾਰੀਆਂ ਦਾ ਘਰ ਕਿਹਾ ਜਾਂਦਾ ਹੈ, ਜਿਸ ਕਾਰਨ ਆਲਸ ਨੂੰ ਮਾੜਾ ਕਿਹਾ ਜਾਂਦਾ ਹੈ, ਪਰ ਇਹ 100 ਪ੍ਰਤੀਸ਼ਤ ਸਹੀ ਨਹੀਂ ਹੈ, ਕਿਉਂਕਿ ਵਿਗਿਆਨ ਇਹ ਵੀ ਮੰਨਦਾ ਹੈ ਕਿ ਕੁੱਝ ਹੱਦ ਤੱਕ ਆਲਸੀ ਹੋਣਾ ਮਨ ਤੇ ਸਿਹਤ ਦੋਵਾਂ ਲਈ ਚੰਗਾ ਹੈ। ਆਓ ਜਾਣਦੇ ਹਾਂ ਆਲਸੀ ਹੋਣ ਦੇ ਫਾਇਦਿਆਂ ਬਾਰੇ: ਬਰਨਆਉਟ ਸਥਿਤੀ ਤੋਂ ਦੂਰੀ: ਬਰਨਆਉਟ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਇੱਕ ਵਿਅਕਤੀ ਮਾਨਸਿਕ ਤੇ ਸਰੀਰਕ ਤੌਰ 'ਤੇ ਥੱਕ ਜਾਂਦਾ ਹੈ ਕਿ ਉਸ ਕੋਲ ਹੋਰ ਕੁੱਝ ਕਰਨ ਦੀ ਹਿੰਮਤ ਨਹੀਂ ਹੁੰਦੀ।ਆਲਸੀ ਲੋਕਾਂ ਨੂੰ ਇਸ ਸਥਿਤੀ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਜਿਵੇਂ-ਤਿਵੇਂ ਖ਼ੁਦ ਨੂੰ ਖ਼ਾਲੀ ਰੱਖਣ ਦੇ ਤਰੀਕੇ ਲੱਭ ਹੀ ਲੈਂਦੇ ਹਨ। Laizynessਸਟ੍ਰੈੱਸ ਮੈਨੇਜਮੈਂਟ - ਬਰਨਆਉਟ ਦੇ ਨਾਲ, ਆਲਸ ਤਣਾਅ ਦੇ ਪ੍ਰਬੰਧਨ 'ਚ ਵੀ ਸਹਾਇਤਾ ਕਰਦਾ ਹੈ।ਦਰਅਸਲ, ਉਹ ਲੋਕ ਜੋ ਆਲਸੀਆਂ ਦੀ ਸ਼੍ਰੇਣੀ 'ਚ ਆਉਂਦੇ ਹਨ ਉਹ ਚੀਜ਼ਾਂ ਵਧੇਰੇ ਅਰਾਮਦੇਹ ਤੇ ਸੁਖਾਲੇ ਢੰਗ ਨਾਲ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਤਣਾਅ ਜਾਂ ਚਿੰਤਾ ਦਾ ਸਾਹਮਣਾ ਨਾ ਕਰਨਾ ਪਵੇ। ਹੋਰ ਪੜ੍ਹੋ: ਇੱਕ ਹੋਰ ਨਵਾਂ ਬਾਬਾ ਆਇਆ ਸਾਹਮਣੇ ,ਇਸ ਵੀਡੀਓ 'ਚ ਦੇਖੋ ਬਾਬੇ ਦੇ ਪੁੱਠੇ ਸਿੱਧੇ ਕੰਮ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਤੋਂ ਦੂਰ: ਆਲਸੀ ਲੋਕ ਮਾਨਸਿਕ ਤੌਰ 'ਤੇ ਸ਼ਾਂਤ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਸੌਣ ਵਿੱਚ ਮੁਸ਼ਕਲ ਨਾ ਆਵੇ।ਇਸ ਨਾਲ਼ ਚੰਗੀ ਨੀਂਦ ਆਉਂਦੀ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ। Laizynessਚੰਗੀ ਪਾਚਨ ਸ਼ਕਤੀ: ਨੀਂਦ ਨਾ ਆਉਣਾ ਤੇ ਤਣਾਅ ਨਾਲ਼ ਖਾਣਾ ਖਾਣ ਦੀ ਇੱਛਾ ਖ਼ਤਮ ਹੋਣ ਨਾਲ ਪਾਚਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਉੱਥੇ ਹੀ ਆਲਸੀ ਲੋਕ ਚੰਗੀ ਨੀਂਦ ਤੇ ਤਣਾਅ ਨਾ ਹੋਣ ਕਾਰਨ ਆ ਇਹ ਸਮੱਸਿਆ ਨਹੀਂ ਹੁੰਦੀ। -PTC News


Top News view more...

Latest News view more...