Tue, Apr 30, 2024
Whatsapp

World Cup Final: ਇੰਗਲੈਂਡ ਦੀ ਜਿੱਤ 'ਤੇ Amitabh Bachchan ਦਾ ICC 'ਤੇ ਤੰਜ, ਕਹਿ ਦਿੱਤੀ ਇਹ ਗੱਲ !

Written by  Jashan A -- July 17th 2019 01:46 PM
World Cup Final: ਇੰਗਲੈਂਡ ਦੀ ਜਿੱਤ 'ਤੇ Amitabh Bachchan ਦਾ ICC 'ਤੇ ਤੰਜ, ਕਹਿ ਦਿੱਤੀ ਇਹ ਗੱਲ !

World Cup Final: ਇੰਗਲੈਂਡ ਦੀ ਜਿੱਤ 'ਤੇ Amitabh Bachchan ਦਾ ICC 'ਤੇ ਤੰਜ, ਕਹਿ ਦਿੱਤੀ ਇਹ ਗੱਲ !

World Cup Final: ਇੰਗਲੈਂਡ ਦੀ ਜਿੱਤ 'ਤੇ Amitabh Bachchan ਦਾ ICC 'ਤੇ ਤੰਜ, ਕਹਿ ਦਿੱਤੀ ਇਹ ਗੱਲ !,ਵਿਸ਼ਵ ਕੱਪ 2019 ਦੇ ਫਾਈਨਲ 'ਚ ਕਾਫੀ ਰੋਮਾਂਚਕ ਮੁਕਾਬਲਾ ਖੇਡਿਆ ਗਿਆ, ਜਿਸ 'ਚ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਦੇ ਆਧਾਰ 'ਤੇ ਨਿਊਜ਼ੀਲੈਂਡ ਨੂੰ ਮਾਤ ਦਿੱਤੀ। ਜਿਸ ਨੂੰ ਕ੍ਰਿਕਟ ਪ੍ਰੇਮੀ ਅਜੇ ਤੱਕ ਪਚਾ ਨਹੀਂ ਸਕੇ। ICC ਦੇ ਇਸ ਫੈਸਲੇ ਤੋਂ ਲੋਕ ਕਾਫੀ ਨਰਾਜ਼ ਚੱਲ ਰਹੇ ਹਨ। ਜਿਥੇ ਲੋਕ ਲਗਾਤਾਰ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ। https://twitter.com/SrBachchan/status/1150831966826008576 ਉਥੇ ਹੀ ਬਾਲੀਵੁੱਡ ਦੇ ਮਹਾਨ ਅਦਾਕਾਰ ਅਮਿਤਾਭ ਬਚਨ ਵੀ ਇਸ ਫੈਸਲੇ ਤੋਂ ਨਾਖੁਸ਼ ਹਨ ਤੇ ਉਹਨਾਂ ਦੇ ਫੈਸਲੇ 'ਤੇ ਤੰਜ ਕਸਿਆ ਹੈ। ਅਮਿਤਾਭ ਬਚਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਬਾਊਂਡਰੀ ਰੁਲ ਦਾ ਮਜ਼ਾਕ ਉਡਾਇਆ ਹੈ। https://twitter.com/SrBachchan/status/1150888083438497792 ਉਹਨਾਂ ਆਪਣੇ ਟਵੀਟ 'ਚ ਲਿਖਿਆ ਹੈ ਕਿ "ਤੁਹਾਡੇ ਕੋਲ 2000 ਰੁਪਏ ਹਨ ਤੇ ਮੇਰੇ ਕੋਲ ਵੀ 2000 ਰੁਪਏ ਹੈ, ਤੁਹਾਡੇ ਕੋਲ 2000 ਦਾ ਨੋਟ ਹੈ ਅਤੇ ਮੇਰੇ ਕੋਲ 500 ਦੇ 4 ਨੋਟ ਹਨ, ਤਾਂ ਜ਼ਿਆਦਾ ਅਮੀਰ ਕੌਣ ਹੋਇਆ ? ICC ਦੇ ਨਿਯਮ ਦੇ ਹਿਸਾਬ ਨਾਲ ਜਿਸ ਦੇ ਕੋਲ 500 ਦੇ 4 ਨੋਟ ਹਨ, ਉਹ ਜ਼ਿਆਦਾ ਅਮੀਰ ਹੈ। ਅਮਿਤਾਭ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਲੋਕ ਜੰਮ ਕੇ ਟ੍ਰੋਲ ਕਰ ਰਹੇ ਹਨ। https://twitter.com/SrBachchan/status/1151016452293451776 ਹੋਰ ਪੜ੍ਹੋ:ਕਦੋਂ ਜਾਗੋਗੇ ਕੈਪਟਨ ਸਾਬ੍ਹ ! ਕਰਜ਼ੇ ਨੇ ਲਈ ਇੱਕ ਹੋਰ ਅੰਨਦਾਤਾ ਦੀ ਜਾਨ ਲਾਰਡਸ ਦੇ ਮੈਦਾਨ ਵਿੱਚ ਐਤਵਾਰ ਨੂੰ ਹੋਏ ਵਰਲਡ ਕਪ ਫਾਈਨਲ 'ਚ ਦੋਨਾਂ ਟੀਮਾਂ ਦੇ ਵਿੱਚ 241 ਰਨਾਂ ਉੱਤੇ ਟਾਈ ਹੋ ਗਿਆ ਸੀ। ਹੈਰਾਨੀਜਨਕ ਰੂਪ ਨਾਲ ਸੁਪਰ ਓਵਰ ਵਿੱਚ ਵੀ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿੱਚ ਟਾਈ ਹੋਇਆ। https://twitter.com/SirPareshRawal/status/1150584012974391296 ਅਜਿਹੇ ਵਿੱਚ ਦੀ ਗਿਣਤੀ ਬਾਊਂਡਰੀ ਦੇ ਆਧਾਰ ਉੱਤੇ ਇੰਗਲੈਂਡ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ। ਪੂਰੇ ਮੈਚ ਦੇ ਦੌਰਾਨ ਇੰਗਲੈਂਡ ਨੇ 26 ਬਾਉਂਡਰੀਆਂ ਲਗਾਈਆਂ ਸਨ , ਜਦੋਂ ਕਿ ਨਿਊਜ਼ੀਲੈਂਡ ਨੇ 17 ਬਾਉਂਡਰੀਜ਼ ਜੜੀਆਂ ਸਨ। -PTC News


Top News view more...

Latest News view more...