Fri, Apr 26, 2024
Whatsapp

ਸਾਗਰ ਧਨਖੜ ਕਤਲ ਕੇਸ 'ਚ ਫ਼ਰਾਰ ਖਿਡਾਰੀ ਸੁਸ਼ੀਲ ਕੁਮਾਰ ਚੜ੍ਹਿਆ ਪੁਲਿਸ ਅੜਿਕੇ: ਸੂਤਰ

Written by  Jagroop Kaur -- May 23rd 2021 10:24 AM -- Updated: May 23rd 2021 10:44 AM
ਸਾਗਰ ਧਨਖੜ ਕਤਲ ਕੇਸ 'ਚ ਫ਼ਰਾਰ ਖਿਡਾਰੀ ਸੁਸ਼ੀਲ ਕੁਮਾਰ ਚੜ੍ਹਿਆ ਪੁਲਿਸ ਅੜਿਕੇ: ਸੂਤਰ

ਸਾਗਰ ਧਨਖੜ ਕਤਲ ਕੇਸ 'ਚ ਫ਼ਰਾਰ ਖਿਡਾਰੀ ਸੁਸ਼ੀਲ ਕੁਮਾਰ ਚੜ੍ਹਿਆ ਪੁਲਿਸ ਅੜਿਕੇ: ਸੂਤਰ

ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ 20-25 ਪਹਿਲਵਾਨਾਂ ਤੇ ਇਕ ਗਿਰੋਹ ਦੇ ਬਦਮਾਸ਼ਾਂ ਦੇ ਨਾਲ ਪਹਿਲਵਾਨ ਸਾਗਰ ਧਨਖੜ ਦਾ ਕਤਲ ਕੀਤਾ ਸੀ ,ਜਿਸ ਤੋਂ ਬਾਅਦ ਉਹ ਫਰਾਰ ਚਲ ਰਿਹਾ ਸੀ , ਉਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਨੂੰ ਉਸ ਦੀ ਸੱਜੀ ਬਾਂਹ ਮੰਨੇ ਜਾਂਦੇ ਅਜੇ ਨੂੰ ਗਿ੍ਰਫ਼ਤਾਰ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਦਿੱਲੀ ਦੇ ਮੁੰਡਕਾ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।sushil kumar Read more : PSPCL ਭਰਤੀ 2021: 2632 ਸਹਾਇਕ ਲਾਈਨਮੈਨ ਅਤੇ ਹੋਰ ਅਸਾਮੀਆਂ ਲਈ ਅਰਜ਼ੀ ਦਿਓ

ਸਪੈਸ਼ਲ ਸੀਪੀ-ਸਪੈਸ਼ਲ ਸੈੱਲ ਨੀਰਜ ਠਾਕੁਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਪਹਿਲਵਾਨ ਸੁਸ਼ੀਲ ਕੁਮਾਰ ਨੂੰ ਵਿਸ਼ੇਸ਼ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਵਾਨ ਸੁਸ਼ੀਲ ’ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਤੇੇ ਅਜੇ ’ਤੇ 50 ਹਜ਼ਾਰ ਰੁਪਏ ਦਾ ਇਨਾਮ ਰਖਿਆ ਸੀ। 
Raed more : ਸੰਸਥਾਨਾਂ ‘ਚ ਹੋਣ ਵਾਲੇ ਟੀਕਾਕਰਨ ਨੂੰ ਲੈਕੇ ਦਿੱਲੀ ਸਰਕਾਰ ਨੇ ਲਿਆ ਇਹ ਫ਼ੈਸਲਾ
ਰਿਪੋਰਟ ਵਿਚ ਦਿੱਲੀ ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ: “ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਦੀ ਅਗਵਾਈ ਵਿਚ ਅਤੇ ਏਸੀਪੀ ਅਤਰ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਸੈਲ ਐਸਆਰ ਦੀ ਇਕ ਟੀਮ ਨੇ ਸੁਸ਼ੀਲ ਕੁਮਾਰ ਅਤੇ ਅਜੈ ਨੂੰ  ਗ੍ਰਿਫਤਾਰ ਕੀਤਾ ਹੈ। ਇਸ ਕਤਲ ਮਾਮਲੇ 'ਚ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ |Sagar Rana Death Is Sushil wrestler hidden in Haridwar ashram CCTV footage  surfaced
ਜਿਸ ਵਿਚ ਸੁਸ਼ੀਲ ਕੁਮਾਰ ਨੇ 20-25 ਪਹਿਲਵਾਨਾਂ ਤੇ ਇਕ ਗਿਰੋਹ ਦੇ ਬਦਮਾਸ਼ਾਂ ਦੇ ਨਾਲ ਪਹਿਲਵਾਨ ਸਾਗਰ ਧਨਖੜ ਦਾ ਕਤਲ ਕੀਤਾ ਸੀ।
ਛੱਤਰਸਾਲ ਸਟੇਡੀਅਮ ਦੀ ਸੀ. ਸੀ. ਟੀ. ਵੀ. ਫ਼ੁਟੇਜ ’ਚ ਸਾਫ਼ ਦਿਖਿਆ ਕਿ ਸੁਸ਼ੀਲ ਹਾਕੀ ਨਾਲ ਸਾਗਰ ਤੇ ਦੋ ਹੋਰ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕਰ ਰਿਹਾ ਸੀ। ਸੀ. ਸੀ. ਟੀ. ਵੀ. ਫ਼ੁਟੇਜ ’ਚ ਦਿਖ ਰਿਹਾ ਹੈ ਕਿ ਸਾਰੇ ਲੋਕ ਸਾਗਰ ਨੂੰ ਪੈਰਾਂ, ਮੁੱਕਿਆਂ, ਡੰਡਿਆਂ, ਬੈਟ, ਹਾਕੀ ਨਾਲ ਮਾਰ ਰਹੇ ਹਨ।

Top News view more...

Latest News view more...