ਮੁੱਖ ਖਬਰਾਂ

ਮਾਨਾਂਵਾਲਾ 'ਚ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆ

By Ravinder Singh -- May 17, 2022 5:25 pm

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਾਨਾਂਵਾਲਾ ਇਲਾਕੇ 'ਚ ਦੇਰ ਰਾਤ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਅੰਮ੍ਰਿਤਸਰ ਹਸਪਤਾਲ 'ਚ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਆਇਆ ਸੀ ਜਿਸ ਤੋਂ ਬਾਅਦ ਰਸਤੇ 'ਚ 2 ਮਿੰਟ ਤੱਕ ਆਪਣੀ ਕਾਰ ਰੋਕੀ ਪਰ ਇਕ ਕਾਰ 'ਤੇ ਆਏ ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਲੁੱਟਿਆ ਤੇ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਾਨਾਂਵਾਲਾ 'ਚ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆਮ੍ਰਿਤਕ ਨੌਜਵਾਨ ਦੀ ਪਛਾਣ ਚਰਨਪ੍ਰੀਤ ਵਜੋਂ ਹੋਈ ਹੈ ਜੋ ਕਿ ਬਾਬਾ ਬਕਾਲਾ ਵਿੱਚ ਕਲਰਕ ਦੇ ਅਹੁਦੇ ਉਤੇ ਤਾਇਨਾਤ ਸੀ। ਚਰਨਪ੍ਰੀਤ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਦਾਖ਼ਲ ਆਪਣੇ ਸਹੁਰੇ ਦਾ ਪਤਾ ਲੈਣ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਮਾਨਾਂਵਾਲਾ ਇਲਾਕੇ ਵਿੱਚ ਉਸ ਨੇ ਆਪਣੀ ਕਾਰ ਨੂੰ ਰੋਕਿਆ ਤਾਂ ਪਿੱਛੇ ਤੋਂ ਇੱਕ ਹੋਰ ਕਾਰ ਆਈ ਅਤੇ ਕੁਝ ਅਣਪਛਾਤੇ ਵਿਅਕਤੀ ਉਸ ਵਿੱਚੋਂ ਹੇਠਾਂ ਉਤਰ ਗਏ। ਜਿਨ੍ਹਾਂ ਨੇ ਪਹਿਲਾਂ ਉਸ ਨੂੰ ਲੁੱਟ ਲਿਆ।

ਮਾਨਾਂਵਾਲਾ 'ਚ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆਫਿਰ ਝਗੜਾ ਹੋ ਗਿਆ ਅਤੇ ਉਸ ਤੋਂ ਬਾਅਦ ਚਰਨਪ੍ਰੀਤ ਗੋਲ਼ੀ ਮਾਰ ਕੇ ਫ਼ਰਾਰ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਚਰਨਪ੍ਰੀਤ ਦੇ ਨਾਲ ਦੋ ਹੋਰ ਵਿਅਕਤੀ ਵੀ ਮੌਜੂਦ ਸਨ। ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦੇ ਗੋਲ਼ੀ ਨਹੀਂ ਲੱਗੀ ਪਰ ਚਰਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਰਖ਼ਾਸਤ ਦੇ ਦਿੱਤੀ ਹੈ। ਪ੍ਰਸ਼ਾਸਨ ਨੂੰ ਇਨਸਾਫ਼ ਦਿਵਾਉਣ ਲਈ ਕਿਹਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਆਮ ਲੋਕਾਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਬੇਕਸੂਰ ਲੋਕ ਆਪਣੀ ਜਾਨ ਗੁਆ ​​ਰਹੇ ਹਨ।

ਮਾਨਾਂਵਾਲਾ 'ਚ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆਪੁਲਿਸ ਅਫਸਰ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨ ਨਾਲ ਵੱਢਿਆ ਨੌਜਵਾਨ ਦਾ ਗੁੱਟ, ਭੱਜ ਕੇ ਬਚਾਈ ਜਾਨ

  • Share