Sat, Apr 27, 2024
Whatsapp

ਸਿੱਖ ਨੌਜਵਾਨਾਂ ਦੀ ਮਦਦ ਲਈ ਯੰਗ ਪ੍ਰੋਗਰੈਸਿਵ ਸਿੱਖ ਫੋਰਮ 18 ਸਤੰਬਰ ਨੂੰ ਹੋਵੇਗੀ ਲਾਂਚ

Written by  Jashan A -- September 15th 2019 07:51 PM
ਸਿੱਖ ਨੌਜਵਾਨਾਂ ਦੀ ਮਦਦ ਲਈ ਯੰਗ ਪ੍ਰੋਗਰੈਸਿਵ ਸਿੱਖ ਫੋਰਮ 18 ਸਤੰਬਰ ਨੂੰ ਹੋਵੇਗੀ ਲਾਂਚ

ਸਿੱਖ ਨੌਜਵਾਨਾਂ ਦੀ ਮਦਦ ਲਈ ਯੰਗ ਪ੍ਰੋਗਰੈਸਿਵ ਸਿੱਖ ਫੋਰਮ 18 ਸਤੰਬਰ ਨੂੰ ਹੋਵੇਗੀ ਲਾਂਚ

ਸਿੱਖ ਨੌਜਵਾਨਾਂ ਦੀ ਮਦਦ ਲਈ ਯੰਗ ਪ੍ਰੋਗਰੈਸਿਵ ਸਿੱਖ ਫੋਰਮ 18 ਸਤੰਬਰ ਨੂੰ ਹੋਵੇਗੀ ਲਾਂਚ,ਨਵੀਂ ਦਿੱਲੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਨੌਜਵਾਨਾਂ ਦੀ ਮਦਦ ਲਈ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੋ ਸਿੱਖ ਨੌਜਵਾਨਾਂ ਲਈ ਕਾਰਗਾਰ ਸਿੱਧ ਹੋਵੇਗੀ। ਇਸ ਫੋਰਮ ਦੇ ਸਬੰਧ 'ਚ 18 ਸਤੰਬਰ 2019 ਦਿਨ ਬੁੱਧਵਾਰ ਨੂੰ ਗੋਦਾਵਰੀ ਆਡੀਟੋਰੀਅਮ, ਆਂਧਰਾ ਐਸੋਸੀਏਸ਼ਨ, ਲੋਧੀ ਰੋਡ ਨਵੀਂ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਇਸ ਫੋਰਮ ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਗਮ 'ਚ ਡਾ. ਜਸਪਾਲ ਸਿੰਘ, ਰਾਜਾ ਰਾਜਿੰਦਰ ਸਿੰਘ , ਡਾ, ਐੱਸ.ਪੀ ਸਿੰਘ ਓਬਰਾਏ, ਸ੍ਰ. ਤਰਲੋਚਨ ਸਿੰਘ, ਡਾ. ਰਾਜਿੰਦਰ ਸਿੰਘ, ਐਸ.ਪੀ.ਆਸ ਪਸਰੀਚਾ ਅਤੇ ਡਾ. ਦਮਨਜੀਤ ਸੰਧੂ ਜਿਹੀਆਂ ਉੱਘੀਆਂ ਸਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ। ਇਸ ਸਬੰਧੀ ਇਸ ਸੰਸਥਾ ਦੇ ਸਰਪ੍ਰਸਤ ਡਾ. ਪ੍ਰਭਲੀਨ ਸਿੰਘ ਦਾ ਕਹਿਣਾ ਹੈ ਕਿ ਇਸ ਫੋਰਮ 'ਚ ਦੁਨੀਆ ਭਰ 'ਚੋਂ ਅਲੱਗ-ਅਲੱਗ ਖੇਤਰਾਂ 'ਚੋਂ ਯੰਗ ਅਚੀਵਰ ਸਿੱਖ ਨੌਜਵਾਨਾਂ ਨੂੰ ਨਾਲ ਜੋੜਿਆ ਹੈ। ਉਹਨਾਂ ਕਿਹਾ ਹੈ ਕਿ ਇਸ ਫੋਰਮ ਮੇਨ ਮੰਤਵ ਹੈ ਸਿੱਖ ਫ਼ਾਰ ਸਿੱਖ, ਸਿੱਖਾਂ 'ਚ ਦੋ ਧੜੇ ਹਨ, ਜਿਨ੍ਹਾਂ 'ਚ ਇੱਕ ਧੜਾ ਵਧੀਆ ਜੀਵਨ ਬਤੀਤ ਕਰਦਾ ਹੈ ਤੇ ਦੂਸਰਾ ਧੜਾ ਗਰੀਬ ਹੈ, ਜਿਨ੍ਹਾਂ ਕੋਲ ਅੱਗੇ ਵਧਣ ਲਈ ਮੌਕੇ ਬਹੁਤ ਘੱਟ ਹਨ। ਉਹਨਾਂ ਕਿਹਾ ਕਿ ਇਸ ਫੋਰਮ ਦਾ ਮੁੱਖ ਮਕਸਦ ਇਹ ਹੈ ਕਿ ਦੋਹਾਂ ਧੜਿਆਂ 'ਚ ਵਿਚੋਲੇ ਦਾ ਕੰਮ ਕਰਕੇ ਗਰੀਬ ਸਿੱਖਾਂ ਦੀ ਮਦਦ ਕਰਨਾ ਤਾਂ ਜੋ ਉਹ ਵੀ ਅੱਗੇ ਵਧ ਸਕਣ। ਅੱਗੇ ਉਹਨਾਂ ਦੱਸਿਆ ਕਿ ਅਲੱਗ-ਅਲੱਗ ਖੇਤਰਾਂ ਨਾਲ ਸਬੰਧ 'ਚੋਂ ਯੰਗ ਅਚੀਵਰ ਸਿੱਖ ਨੌਜਵਾਨਾਂ ਨਾਲ ਮਿਲ ਕੇ ਅਸੀਂ ਲੋੜਵੰਦ ਬੱਚਿਆਂ ਦੀ ਮਦਦ ਕਰਾਂਗੇ, ਤਾਂ ਕਿ ਅੱਗੇ ਵਧ ਕੇ ਸਫ਼ਲਤਾ ਦੀਆਂ ਬੁਲੰਦੀਆਂ ਛੁਹ ਸਕਣ। ਉਹਨਾਂ ਕਿਹਾ ਕਿ ਇਹ ਦੁਨੀਆ ਦੀ ਪਹਿਲੀ ਅਜਿਹਾ ਫੋਰਮ ਹੈ, ਜਿਸ 'ਚ ਸਾਰੇ ਯੰਗ ਅਚੀਵਰ ਸਿੱਖ ਨੌਜਵਾਨ ਜੁੜੇ ਹਨ, ਜਿਨ੍ਹਾਂ 'ਚ ਕੌਮ ਪ੍ਰਤੀ ਕੁਝ ਕਰਕੇ ਦਿਖਾਉਣ ਦਾ ਜਜ਼ਬਾ ਹੈ। ਇਸ ਜਜ਼ਬੇ ਨੂੰ ਲੈ ਕੇ ਹੀ ਇਸ ਫੋਰਮ ਦਾ ਗਠਨ ਕੀਤਾ ਗਿਆ ਹੈ। -PTC News


Top News view more...

Latest News view more...