ਯੂਥ ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਕੰਵਲ ਗੋਰਾਇਆ ਨੇ ਦਿੱਤਾ ਅਸਤੀਫਾ
Punjab election 2022: ਜ਼ਿਲ੍ਹੇ ਗੁਰਦਾਸਪੁਰ ਅੰਦਰ ਯੂਥ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਯੂਥ ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਕੰਵਲ ਗੋਰਾਇਆ ਨੇ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਕੰਵਲ ਗੋਰਾਇਆ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਨਾਲ ਸੰਬੰਧਤ ਹੈ।
ਆਪਣੇ ਅਸਤੀਫ਼ੇ ਵਿਚ ਯੂਥ ਕਾਂਗਰਸ ਜ਼ਿਲਾ ਜਨਰਲ ਸਕੱਤਰ ਕੰਵਲ ਗੋਰਾਇਆ ਨੇ ਲਿਖਿਆ,"ਮੈਂ ਕੁਝ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ।"
-PTC News