Sun, Sep 6, 2026
Whatsapp

ਦਿੱਲੀ ਗੁਰੂਦੁਆਰਾ ਹਲਕਿਆਂ ਦੀ ਮੁੱੜ੍ਹ ਹਦਬੰਦੀ 'ਤੇ ਫੋਟੋ ਵਾਲੀਆਂ ਵੋਟਰ ਸੂਚੀਆਂ ਲਈ ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ

Reported by:  PTC News Desk  Edited by:  Joshi -- January 05th 2018 05:53 PM -- Updated: January 05th 2018 07:21 PM
ਦਿੱਲੀ ਗੁਰੂਦੁਆਰਾ ਹਲਕਿਆਂ ਦੀ ਮੁੱੜ੍ਹ ਹਦਬੰਦੀ 'ਤੇ ਫੋਟੋ ਵਾਲੀਆਂ ਵੋਟਰ ਸੂਚੀਆਂ ਲਈ ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ

ਦਿੱਲੀ ਗੁਰੂਦੁਆਰਾ ਹਲਕਿਆਂ ਦੀ ਮੁੱੜ੍ਹ ਹਦਬੰਦੀ 'ਤੇ ਫੋਟੋ ਵਾਲੀਆਂ ਵੋਟਰ ਸੂਚੀਆਂ ਲਈ ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ

/ਦਿੱਲੀ ਗੁਰੂਦੁਆਰਾ ਹਲਕਿਆਂ ਦੀ ਮੁੱੜ੍ਹ ਹਦਬੰਦੀ 'ਤੇ ਫੋਟੋ ਵਾਲੀਆਂ ਵੋਟਰ ਸੂਚੀਆਂ ਲਈ ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ-ਇੰਦਰ ਮੋਹਨ ਸਿੰਘ ਦਿੱਲੀ: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਭਵਿਖ 'ਚ ਹੋਣ ਵਾਲੀਆਂ ਗੁਰੂਦੁਆਰਾ ਚੋਣਾਂ 'ਚ ਤਰਤੀਬਵਾਰ ਹਦਬੰਦੀ ਕਰਣ 'ਤੇ ਨਵੀਆਂ ਫੋਟੋ ਵਾਲੀਆਂ ਵੋਟਰ ਸੂਚੀਆਂ ਤਿਆਰ ਕਰਣ ਦੇ ਸਬੰਧ 'ਚ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦਿੱਲੀ ਗੁਰੂਦੁਆਰਾ ਹਲਕਿਆਂ ਦੀ ਮੁੱੜ੍ਹ ਹਦਬੰਦੀ 'ਤੇ ਫੋਟੋ ਵਾਲੀਆਂ ਵੋਟਰ ਸੂਚੀਆਂ ਲਈ ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀਇਸ ਸਬੰਧ 'ਚ ਖੁਲਾਸਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ 'ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਸ਼੍ਰੌਮਣੀ ਅਕਾਲੀ ਦਲ ਦਿੱਲੀ ਵਲੋਂ ਇਸ ਸਬੰਧ 'ਚ ਦਾਖਿਲ ਕੀਤੀ ਪਟੀਸ਼ਨ ਦੀ ਅਜ ਹੋਈ ਸੁਣਵਾਈ 'ਚ ਦਿੱਲੀ ਸਰਕਾਰ ਦੇ ਵਕੀਲ ਨੇ ਨਵੀਆਂ ਵੋਟਰ ਸੂਚੀਆਂ ਤਿਆਰ ਕਰਣ ਦੀ ਥਾਂ 'ਤੇ ਪੁਰਾਣੀਆਂ ਵੋਟਰ ਸੂਚੀਆਂ 'ਚ ਮੁੱੜ੍ਹ ਸੋਧ ਕਰਣ ਦੀ ਤਜਵੀਜ ਰਖੀ ਸੀ, ਪਰੰਤੂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਕੀਲ ਸ੍ਰੀ ਅਬਿਨਾਸ਼ ਮਿਸ਼ਰਾ ਵਲੋਂ ਇਸ ਦਾ ਵਿਰੋਧ ਕਰਣ 'ਤੇ ਮਾਣਯੋਗ ਜਸਟਿਸ ਰੇਖਾ ਪੱਲੀ ਨੇ ਦਿੱਲੀ ਸਰਕਾਰ ਦੀ ਦਲੀਲ ਨੂੰ ਦਰਕਿਨਾਰ ਕਰਦਿਆਂ ਨੋਟਿਸ ਜਾਰੀ ਕਰਕੇ ੮ ਹਫਤੇ 'ਚ ਜਵਾਬ ਦੇਣ ਲਈ ਕਿਹਾ ਹੈ 'ਤੇ ਇਸ ਕੇਸ ਦੀ ਅਗਲੇਰੀ ਕਾਰਵਾਈ ੨੪ ਅਪ੍ਰੈਲ ੨੦੧੮ ਨੂੰ ਨਿਰਧਾਰਤ ਕੀਤੀ ਗਈ ਹੈ। ਦਿੱਲੀ ਗੁਰੂਦੁਆਰਾ ਹਲਕਿਆਂ ਦੀ ਮੁੱੜ੍ਹ ਹਦਬੰਦੀ 'ਤੇ ਫੋਟੋ ਵਾਲੀਆਂ ਵੋਟਰ ਸੂਚੀਆਂ ਲਈ ਹਾਈ ਕੋਰਟ ਵਲੋਂ ਦਿੱਲੀ ਸਰਕਾਰ ਨੂੰ ਨੋਟਿਸ ਜਾਰੀਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਦਿੱਲੀ ਸਿੱਖ ਗੁਰੂਦੁਆਰਾ ਐਕਟ ੧੯੭੧ 'ਤੇ ਮੋਜੂਦਾ ਨਿਯਮਾਂ ਮੁਤਾਬਿਕ ਗੁਰੂਦੁਆਰਾ ਚੋਣਾਂ 'ਚ ਕੇਵਲ ਵੋਟਰਾਂ ਦੀ ਫੋਟੋ ਸਹਿਤ ਵੋਟਰ ਸੂਚੀਆਂ ਦਾ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਸਾਲ ੨੦੧੩ 'ਤੇ ੨੦੧੭ 'ਚ ਸਮੇਂ ਦੀ ਘਾਟ ਦਾ ਹਵਾਲਾ ਦੇਕੇ ਸਰਕਾਰ ਵਲੋਂ ਸੋਧੀਆਂ ਵੋਟਰ ਸੂਚੀਆਂ ਦੇ ਆਧਾਰ 'ਤੇ ਚੋਣਾਂ ਕਰਵਾਈਆਂ ਗਈਆਂ ਸਨ, ਜਦਕਿ ਸਿਤੰਬਰ ੨੦੧੨ 'ਚ ਮਾਣਯੋਗ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਵਾਰਡਾਂ ਦੀ ਮੁੱੜ੍ਹ ਹਦਬੰਦੀ 'ਤੇ ਨਵੀਆਂ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਨ ਦੀ ਹਿਦਾਇਤ ਦਿੱਤੀ ਸੀ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK