Sun, Apr 28, 2024
Whatsapp

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਹੋਏ ਨਤਮਸਤਕ

Written by  Joshi -- January 11th 2018 04:41 PM -- Updated: January 11th 2018 05:02 PM
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਹੋਏ ਨਤਮਸਤਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਹੋਏ ਨਤਮਸਤਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਹੋਏ ਨਤਮਸਤਕ: ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਕੈਲੈਫੋਰਨੀਆ ਦੇ ਸ਼ਹਿਰ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਤੇ ਡੈਮੋਕਰੇਟ ਪਾਰਟੀ ਦੇ ਡੈਲੀਗੇਟ ਅਤੇ ਪੰਜਾਬ ਮੇਲ ਯੂ.ਐਸ.ਏ. ਦੇ ਮੁੱਖ ਸੰਪਾਦਕ ਸ. ਗੁਰਜਤਿੰਦਰ ਸਿੰਘ ਰੰਧਾਵਾ ਅਤੇ ਰਿਚਮੰਡਹਿਲ ਨਿਊਯਾਰਕ ਪੁਲਿਸ ਕਮਿਊਨਟੀ ਦੇ ਉਪ ਪ੍ਰਧਾਨ ਸ. ਰਣਜੀਤ ਸਿੰਘ ਸੰਯੋਗਲਾ ਨਤਮਸਤਕ ਹੋਏ। ਇਸ ਮੌਕੇ ਸ. ਰੰਧਾਵਾ ਦੀ ਮਾਤਾ ਬੀਬੀ ਸਤਵੰਤ ਕੌਰ ਅਤੇ ਧਰਮ ਪਤਨੀ ਬੀਬੀ ਨਿਰਮਲਜੀਤ ਕੌਰ ਵੀ ਉਨ੍ਹਾਂ ਨਾਲ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਹੋਏ ਨਤਮਸਤਕਇਸ ਮੌਕੇ ਸ. ਗੁਰਜਤਿੰਦਰ ਸਿੰਘ ਨੇ ਕਿਹਾ ਕਿ ਸਾਡਾ ਵਿਦੇਸ਼ ਵਿਚ ਬੈਠਿਆਂ ਦਾ ਚਿਤ ਪੰਜਾਬ ਵਿਚ ਹੀ ਹੁੰਦਾ ਹੈ। ਹਰ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਲੋਚਾ ਹੁੰਦੀ ਹੈ। ਅੱਜ ਸਾਡੇ ਵੱਡੇ ਭਾਗ ਹਨ ਕਿ ਦਰਸ਼ਨ ਕਰਨ ਦਾ ਮੌਕਾ ਨਸੀਬ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਜਿਸਦੇ ਦਰਸ਼ਨ ਕਰਨ ਲਈ ਲਾਲਸਾ ਹਰ ਸਿੱਖ ਦੇ ਮਨ ਅੰਦਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਆਤਮਿਕ ਸਕੂਨ ਪ੍ਰਾਪਤ ਹੋਇਆ ਹੈ। ਯਾਦ ਰਹੇ ਕਿ ਸ. ਰੰਧਾਵਾ ਪੰਜਾਬ 'ਚ ਰਹਿਣ ਸਮੇਂ ਵੀ ਪੱਤਰਕਾਰਤਾ ਨਾਲ ਜੁੜੇ ਰਹੇ ਹਨ ਅਤੇ ਹੁਣ ਵੀ ਉਹ ਅਮਰੀਕਾ ਵਿਚ ਆਪਣਾ ਅਖਬਾਰ ਚਲਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਬਿਜੈ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਸ. ਗੁਰਜਤਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। —PTC News


Top News view more...

Latest News view more...