ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਧਿਆਪਕ ਜਥੇਬੰਦੀ ‘ਪੌਟਾ’ ਦੀ ਨਵੀਂ ਚੁਣੀ ਟੀਮ ਨੇ ਕਾਰਜਭਾਰ ਸੰਭਾਲਿਆ

0
358
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਧਿਆਪਕ ਜਥੇਬੰਦੀ 'ਪੌਟਾ' ਦੀ ਨਵੀਂ ਚੁਣੀ ਟੀਮ ਨੇ ਕਾਰਜਭਾਰ ਸੰਭਾਲਿਆ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਧਿਆਪਕ ਜਥੇਬੰਦੀ 'ਪੌਟਾ' ਦੀ ਨਵੀਂ ਚੁਣੀ ਟੀਮ ਨੇ ਕਾਰਜਭਾਰ ਸੰਭਾਲਿਆ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਬੀਤੇ ਦਿਨੀਂ ਹੋਈਆਂ ਅਧਿਆਪਕ ਜਥੇਬੰਦੀ ਦੀਆਂ ਚੋਣਾਂ ਉਪਰੰਤ ਨਵੀਂ ਨਿਯੁਕਤ ਅਧਿਆਪਕਾਂ ਦੀ ਜਥੇਬੰਦੀ (ਪੌਟਾ) ਦੀ ਟੀਮ ਨੇ ਅੱਜ ਕਾਰਜਭਾਰ ਸੰਭਾਲਿਆ । ਨਵੀਂ ਚੁਣੀ ਟੀਮ ਨੂੰ ਨਿਯੁਕਤੀ ਪੱਤਰ ਚੋਣ ਅਧਿਕਾਰੀ ਡਾ. ਕੇ ਐਸ ਥਿੰਦ ਨੇ ਅਤੇ ਸਹਿ ਚੋਣ ਅਧਿਕਾਰੀ ਡਾ. ਸਲਾਮਦੀਨ ਅਤੇ ਡਾ. ਸਵਰਨਦੀਪ ਸਿੰਘ ਹੁੰਦਲ ਨੇ ਪ੍ਰਦਾਨ ਕੀਤੇ ।
ਬੀਤੇ ਦਿਨੀਂ ਹੋਈਆਂ ਚੋਣਾਂ ਦੇ ਦੌਰਾਨ ਡਾ. ਰਾਕੇਸ਼ ਸ਼ਾਰਦਾ ਅਧਿਆਪਕ ਜਥੇਬੰਦੀ ਦੇ ਪ੍ਰਧਾਨ ਚੁਣੇ ਗਏ ਜਦਕਿ ਇਸ ਚੋਣ ਮੁਕਾਬਲੇ ਦੌਰਾਨ ਡਾ. ਨਵਪ੍ਰੇਮ ਸਿੰਘ ਸਕੱਤਰ ਚੁਣੇ ਗਏ । ਇਸ ਚੋਣ ਮੁਕਾਬਲੇ ਵਿੱਚ ਡਾ. ਖੁਸ਼ਵਿੰਦਰ ਸਿੰਘ ਬਰਾੜ ਵਾਈਸ ਪ੍ਰਧਾਨ ਅਤੇ ਡਾ. ਅਨਿਲ ਸ਼ਰਮਾ ਜੁਆਇੰਟ ਸਕੱਤਰ ਚੁਣੇ ਗਏ ਜਦਕਿ ਡਾ. ਪਰਮਿੰਦਰ ਸਿੰਘ ਨੂੰ ਖਜ਼ਾਨਚੀ ਵਜੋਂ ਚੁਣਿਆ ਗਿਆ ।

ਪੌਟਾ ਪ੍ਰਧਾਨ ਡਾ. ਸ਼ਾਰਦਾ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਵਿੱਚ ਉਹਨਾਂ ਦੀ ਟੀਮ ਦਾ ਹਰ ਇੱਕ ਉਮੀਦਵਾਰ 200 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ । ਇਸ ਚੋਣ ਦੇ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਕੈਂਪਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ ਸਥਾਪਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ, ਫਾਰਮ ਸਲਾਹਕਾਰ ਕੇਂਦਰ ਦੇ ਵਿਗਿਆਨੀ ਵੀ ਭਾਗ ਲੈਂਦੇ ਹਨ । ਕਾਰਜਕਾਰਨੀ ਤੋਂ ਇਲਾਵਾ ਡਾ. ਹਰਪ੍ਰੀਤ ਸਿੰਘ, ਡਾ. ਰਵਿੰਦਰ ਸਿੰਘ ਚੰਦੀ, ਡਾ. ਸੁਰਜੀਤ ਸਿੰਘ ਮਿਨਹਾਸ, ਡਾ. ਐਸ ਐਸ ਧਾਲੀਵਾਲ, ਡਾ. ਮੁਹੰਮਦ ਜਾਵੇਦ ਅਤੇ ਡਾ. ਰਿਤੂ ਗੁਪਤਾ ਵੀ ਜੇਤੂ ਰਹੇ । ਇਸੇ ਤਰ•ਾਂ ਬਾਹਰਲੇ ਸਟੇਸ਼ਨਾਂ ਵਿੱਚੋਂ ਗੁਰਦਾਸਪੁਰ ਤੋਂ ਡਾ. ਬਿਕਰਮਜੀਤ ਸਿੰਘ ਗਿੱਲ, ਸੰਗਰੂਰ ਤੋਂ ਡਾ. ਸਤਬੀਰ ਸਿੰਘ, ਗੁਰਦਾਸਪੁਰ ਤੋਂ ਡਾ. ਜਗਦੀਸ਼ ਸਿੰਘ, ਅਤੇ ਬਠਿੰਡੇ ਤੋਂ ਡਾ. ਸੁਧੀਰ ਥੰਮਣ ਵੀ ਜੇਤੂ ਰਹੇ ।

ਡਾ. ਨਵਪ੍ਰੇਮ ਨੇ ਇਹ ਗੱਲ ਨਿਯੁਕਤੀ ਪੱਤਰ ਲੈਣ ਤੋਂ ਉਪਰੰਤ ਜੋਰ ਦੇਕੇ ਕਹੀ ਕਿ ਅਧਿਆਪਕਾਂ ਦੀ ਭਲਾਈ ਦੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਅਗਲੇ ਸਾਲ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ-ਰੇਖਾ ਸਰਵ ਸਹਿਮਤੀ ਨਾਲ ਤਿਆਰ ਕੀਤੀ ਜਾਵੇਗੀ ।

—PTC News