Fri, Apr 26, 2024
Whatsapp

ਸਿਨੇਮਾਘਰਾਂ ਦਾ ਸ਼ਿੰਗਾਰ ਨਹੀਂ ਬਣੇਗੀ "ਭਗਤ ਸਿੰਘ ਦੀ ਉਡੀਕ", ਰਿਲੀਜ਼ ਰੁਕੀ

Written by  Joshi -- November 24th 2017 02:00 PM
ਸਿਨੇਮਾਘਰਾਂ ਦਾ ਸ਼ਿੰਗਾਰ ਨਹੀਂ ਬਣੇਗੀ

ਸਿਨੇਮਾਘਰਾਂ ਦਾ ਸ਼ਿੰਗਾਰ ਨਹੀਂ ਬਣੇਗੀ "ਭਗਤ ਸਿੰਘ ਦੀ ਉਡੀਕ", ਰਿਲੀਜ਼ ਰੁਕੀ

ਪੰਜਾਬੀ ਫਿਲਮ "ਭਗਤ ਸਿੰਘ ਦੀ ਉਡੀਕ" ਦੀ ਉਡੀਕ ਦਰਸ਼ਕਾਂ ਲਈ ਹੋਰ ਲੰਮੇਰੀ ਹੋਣ ਵਾਲੀ ਹੈ। ਇਹ ਫਿਲਮ ੨੪ ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਸੀ। ਇਸ ਫਿਲਮ ਦੀ ਰਿਲੀਜ਼ ਦੇਰੀ ਨਾਲ ਹੋਣ ਦਾ ਕਾਰਨ ਇਸਨੂੰ ਸੈਂਸਰ ਸਰਟੀਫਿਕੇਟ ਨਾ ਮਿਲਣਾ ਹੈ। ਫਿਲਮ ਦੇ ਹੀਰੋ ਨੇ ਕਿਹਾ ਕਿ ਇਹ ਕੁਝ ਸ਼ਰਾਰਤੀ ਅਨਸਰਾਂ ਦੀ ਜਿੱਤ ਹੈ ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਅਤੇ ਜਲਦ ਹੀ ਅਗਲੀ ਫਿਲਮ ਰਿਲੀਜ਼ ਦਾ ਐਲਾਨ ਕਰਾਂਗੇ। Bhagat singh di udeek movie release late: ਸਿਨੇਮਾਘਰਾਂ ਦਾ ਸ਼ਿੰਗਾਰ ਨਹੀਂ ਬਣੇਗੀ ਉਹਨਾਂ ਕਿਹਾ ਕਿ ਇਸ ਬਾਰੇ 'ਚ ਪਹਿਲਾਂ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਸੈਂਸਰ ਸਰਟੀਫਿਕੇਟ ਨਾ ਮਿਲਣ ਦੇ ਕਾਰਨਾਂ ਦਾ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਪਾਇਆ ਹੈ। ਦੱਸਣਯੋਗ ਹੈ ਕਿ ਇਸ ਫਿਲਮ ਦੀ ਕੈਨੇਡਾ 'ਚ ਰਿਲੀਜ਼ 'ਤੇ ਰੋਕ ਲੱਗ ਗਈ ਹੈ ਤਾਂ ਜੋ ਇਸਦਾ ਪਾਇਰੇਟਡ ਵਰਜ਼ਨ ਭਾਰਤ ਨਾ ਪਹੁੰਚ ਪਾਏ। Bhagat singh di udeek movie release late: ਸਿਨੇਮਾਘਰਾਂ ਦਾ ਸ਼ਿੰਗਾਰ ਨਹੀਂ ਬਣੇਗੀ ਇਸ ਫਿਲਮ 'ਚ ਅਰਸ਼ ਚਾਵਲਾ. ਬੀਐਨ ਸ਼ਰਮਾ, ਸਰਦਾਰ ਸੋਹੀ, ਸੁਰਭੀ ਸਿੰਗਲਾ, ਖੁਸ਼ੀ ਮਲਹੋਤਰਾ, ਗੁਰਪ੍ਰੀਤ ਭੰਗੂ, ਹਰਿੰਦਰ ਹੈਰੀ, ਅਤੇ ਹੋਰ ਦਿੱਗਜ ਕਲਾਕਾਰ ਕਿਰਦਾਰ ਨਿਭਾ ਰਹੇ ਹਨ। —PTC News


Top News view more...

Latest News view more...