Sat, Apr 27, 2024
Whatsapp

ਕੈਪਟਨ ਅਮਰਿੰਦਰ ਨੇ ਪੀ.ਐੱਮ.ਟਰੂਡੋ ਅਤੇ ਸੱਜਣ ਨਾਲ ਕੀਤੀ ਮੁਲਾਕਾਤ

Written by  Shanker Badra -- February 21st 2018 04:17 PM -- Updated: February 21st 2018 04:58 PM
ਕੈਪਟਨ ਅਮਰਿੰਦਰ ਨੇ ਪੀ.ਐੱਮ.ਟਰੂਡੋ ਅਤੇ ਸੱਜਣ ਨਾਲ ਕੀਤੀ ਮੁਲਾਕਾਤ

ਕੈਪਟਨ ਅਮਰਿੰਦਰ ਨੇ ਪੀ.ਐੱਮ.ਟਰੂਡੋ ਅਤੇ ਸੱਜਣ ਨਾਲ ਕੀਤੀ ਮੁਲਾਕਾਤ

ਕੈਪਟਨ ਅਮਰਿੰਦਰ ਨੇ ਪੀ.ਐੱਮ.ਟਰੂਡੋ ਅਤੇ ਸੱਜਣ ਨਾਲ ਕੀਤੀ ਮੁਲਾਕਾਤ:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ 20 ਮਿੰਟ ਤੱਕ ਮੀਟਿੰਗ ਹੋਈ ਹੈ।ਜਸਟਿਨ ਟਰੂਡੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੰਮ੍ਰਿਤਸਰ ਦੇ ਤਾਜ ਹੋਟਲ 'ਚ ਮੁਲਾਕਾਤ ਕੀਤੀ ਹੈ।ਕੈਪਟਨ ਅਮਰਿੰਦਰ ਨੇ ਪੀ.ਐੱਮ.ਟਰੂਡੋ ਅਤੇ ਸੱਜਣ ਨਾਲ ਕੀਤੀ ਮੁਲਾਕਾਤਇੱਥੇ ਖਾਸ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਹਰਜੀਤ ਸਿੰਘ ਸੱਜਣ ਨੂੰ ਵੀ ਮਿਲੇ ਹਨ।ਜਦਕਿ ਪਿਛਲੀ ਵਾਰ ਜਦੋਂ ਹਰਜੀਤ ਸਿੰਘ ਸੱਜਣ ਪੰਜਾਬ ਦੌਰ 'ਤੇ ਆਏ ਸਨ ਤਾਂ ਕੈਪਟਨ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਕੈਪਟਨ ਤੇ ਟਰੂਡੋ ਨੇ ਪੰਜਾਬ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਸਬੰਧੀ ਕਿਹਾ ਹੈ ਕਿ ਉਨ੍ਹਾਂ ਨੇ ਟਰੂਡੋ ਨਾਲ ਕੱਟੜਵਾਦ ਸਬੰਧੀ ਚਿੰਤਾਵਾਂ ਜਾਹਰ ਕੀਤੀਆਂ ਹਨ।ਕੈਪਟਨ ਅਮਰਿੰਦਰ ਨੇ ਪੀ.ਐੱਮ.ਟਰੂਡੋ ਅਤੇ ਸੱਜਣ ਨਾਲ ਕੀਤੀ ਮੁਲਾਕਾਤਜਿਸ 'ਤੇ ਉਨ੍ਹਾਂ ਵਲੋਂ ਇਸ ਮਾਮਲੇ 'ਤੇ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਇਸ ਮਸਲੇ ਨੂੰ ਦੇਖਣਗੇ।ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਏ।ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬੀ ਪਹਿਰਾਵੇ 'ਚ ਗੁਰੂ ਨਗਰੀ ਪੁੱਜਾ ਅਤੇ ਉਨ੍ਹਾਂ ਨੇ ਆਮ ਸੰਗਤਾਂ ਵਾਂਗ ਹੀ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ।ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਆਮ ਸੰਗਤਾਂ ਵਾਂਗ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਸੇਵਾ ਵੀ ਨਿਭਾਈ।ਇਸ ਮਗਰੋਂ ਉਨ੍ਹਾਂ ਨੇ ਵਿਜ਼ੀਟਰ ਬੁੱਕ 'ਚ ਸੰਦੇਸ਼ ਲਿਖਿਆ ਕਿ ਸਾਡਾ ਸਵਾਗਤ ਇਸ ਸੋਹਣੇ ਅਤੇ ਮਹੱਤਵਪੂਰਣ ਸਥਾਨ 'ਤੇ ਬਹੁਤ ਹੀ ਸਨਮਾਨ ਨਾਲ ਕੀਤਾ ਗਿਆ।ਅਸੀਂ ਕਿਰਪਾ ਅਤੇ ਨਿਮਰਤਾ ਨਾਲ ਭਰ ਗਏ ਹਾਂ। -PTCNews


Top News view more...

Latest News view more...