Fri, Apr 26, 2024
Whatsapp

ਇੱਕਜੁੱਟ ਹੋ ਕਿਸਾਨਾਂ ਆਪ ਹੀ ਫੜ੍ਹੀ ਪਾਣੀ ਦੀ ਚੋਰੀ 

Written by  Joshi -- June 17th 2018 06:57 PM
ਇੱਕਜੁੱਟ ਹੋ ਕਿਸਾਨਾਂ ਆਪ ਹੀ ਫੜ੍ਹੀ ਪਾਣੀ ਦੀ ਚੋਰੀ 

ਇੱਕਜੁੱਟ ਹੋ ਕਿਸਾਨਾਂ ਆਪ ਹੀ ਫੜ੍ਹੀ ਪਾਣੀ ਦੀ ਚੋਰੀ 

ਇੱਕਜੁੱਟ ਹੋ ਕਿਸਾਨਾਂ ਆਪ ਹੀ ਫੜ੍ਹੀ ਪਾਣੀ ਦੀ ਚੋਰੀ - ਲੰਬੀ ਹਲਕੇ ਚੋਂ ਗੁਜਰਦੇ ਅਬੁਲਖੁਰਾਣਾ ਮਾਇਨਰ ਚ ਹੋ ਰਹੀ ਸੀ ਪਾਣੀ ਦੀ ਚੋਰੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਤਿੰਨ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕਿ ਅਬੁਲਖੁਰਾਣਾ ਮਾਇਨਰ ਵਿਚੋਂ ਪਾਣੀ ਦੀ ਚੋਰੀ ਕਰਦੇ ਇੱਕ ਵਿਅਕਤੀ ਦੀਆਂ ਪਾਇਪਾਂ ਖੁਦ ਫੜ੍ਹੀਆ ਹਨ ਅਤੇ ਇਸ ਮਾਮਲੇ ਵਿਚ ਫਿਲਹਾਲ ਪੁਲਿਸ ਕਾਰਵਾਈ ਕਰ ਰਹੀ ਹੈ। farmers water stealing issue solved on their ownਵਾਰ - ਵਾਰ ਸਬੰਧਿਤ ਵਿਭਾਗ ਨੂੰ ਪਾਣੀ ਦੀ ਚੋਰੀ ਦੀ ਸਿਕਾਇਤ ਦੇ ਚੁੱਕੇ ਹਲਕਾ ਲੰਬੀ ਦੇ ਤਿੰਨ ਪਿੰਡਾਂ  ਮਲਕੋ ਕੀ ਡੱਬਵਾਲੀ, ਸ਼ਾਮਖੇੜਾ, ਕੋਲਿਆਵਾਲੀ ਦੇ ਕਿਸਾਨਾਂ ਨੇ ਜਦ ਦੇਖਿਆ ਕਿ ਉਹਨਾਂ ਦੀ ਸਿਕਾਇਤ ਤੇ ਵਿਭਾਗ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਇਹਨਾਂ ਤਿੰਨ ਪਿੰਡਾਂ ਦੇ ਕਿਸਾਨਾਂ ਨੇ ਆਪ ਹੀ ਇਕੱਠੇ ਹੋ ਕਿ ਪਾਣੀ ਚੋਰੀ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਅਬੁਲਖੁਰਾਣਾ ਮਾਇਨਰ ਵਿਚੋਂ ਪਿੰਡ ਮਾਹੂਆਣਾਂ ਦਾ ਇੱਕ ਵਿਅਕਤੀ ਪਾਣੀ ਚੋਰੀ ਕਰ ਰਿਹਾ ਸੀ, ਜਿਸਦੀਆਂ ਪਾਇਪਾਂ ਅਤੇ ਹੋਰ ਸਮਾਨ ਕਿਸਾਨਾਂ ਨੇ ਖੁਦ ਪਕੜਿਆ ਹੈ ਅਤੇ ਇਸ ਚੋਰੀ ਨੂੰ ਫੜਣ ਤੋਂ ਬਾਅਦ ਵਿਭਾਗ ਨੂੰ ਇਸ ਸਬੰਧੀ ਜਾਣੂੰ ਕਰਵਾਇਆ। ਇਹਨਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ ਪਰ ਇਸ ਤਰ੍ਹਾਂ ਪਾਣੀ ਚੋਰੀ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਕੋਲ ਬਹੁਤ ਘੱਟ ਪਾਣੀ ਪਹੁੰਚ ਰਿਹਾ ਸੀ ਜਿਸਦੇ ਚਲਦਿਆ ਉਹਨਾਂ ਨੇ ਵਿਭਾਗ ਨੂੰ ਸਿਕਾਇਤ ਦਿੱਤੀ ਪਰ ਵਿਭਾਗੀ ਕਾਰਵਾਈ ਨਾ ਹੋਣ ਤੇ ਉਹਨਾਂ ਖੁਦ ਇਕੱਠੇ ਹੋ ਇਹ ਕਦਮ ਚੁੱਕਿਆ। ਹੁਣ ਕਿਸਾਨਾਂ ਵੱਲੋਂ ਆਪ ਇਹ ਚੋਰੀ ਫੜ੍ਹੇ ਜਾਂਣ ਤੇ ਨਹਿਰੀ ਵਿਭਾਗ ਦੇ ਐਸ ਡੀ ਓ ਵੱਲੋਂ ਵੀ ਮਾਮਲੇ ਸਬੰਧੀ ਲੰਬੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਿਸ ਉਪਰੰਤ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ। ਪਾਣੀ ਦੀ ਚੋਰੀ ਸਬੰਧੀ ਵਿਭਾਗ ਨੂੰ ਕਈ ਵਾਰ ਕਹਿ ਚੁੱਕੇ ਹਾਂ ਪਰ ਕੋਈ ਠੋਸ ਕਾਰਵਾਈ ਨਹੀਂ ਸੀ ਹੋ ਰਹੀ, ਜਿਸ ਕਾਰਨ ਅਸੀ ਇਕੱਠੇ ਹੋ ਕਿ ਇਹ ਪਾਣੀ ਦੀ ਚੋਰੀ ਫੜ੍ਹੀ ਅਤੇ ਵਿਭਾਗ ਨੂੰ ਸੱਚ ਤੋਂ ਜਾਣੂੰ ਕਰਵਾਇਆ ਹੈ। farmers water stealing issue solved on their ownਮਾਮਲੇ ਸਬੰਧੀ ਐਸ ਡੀ ਓ ਨਹਿਰੀ ਵਿਭਾਗ ਗਿੱਦੜਬਾਹਾ ਵੱਲੋਂ ਦਰਖਾਸ਼ਤ ਮਿਲੀ ਹੈ ਕਿ ਕਿਸਾਨ ਜਗਸੀਰ ਸਿੰਘ ਵੱਲੋਂ ਪਾਣੀ ਸਬੰਧੀ ਚੋਰੀ ਦੀ ਸਿਕਾਇਤ ਕੀਤੀ ਗਈ ਹੈ ਅਤੇ ਪਾਣੀ ਦੀ ਚੋਰੀ ਮਾਹੂਆਣਾ ਦਾ ਵਿਅਕਤੀ ਕਰ ਰਿਹਾ ਸੀ ਅਤੇ ਫਿਲਹਾਲ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ। —PTC News


Top News view more...

Latest News view more...