ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਵਿਪਨ ਨੇ ਕੀਤੇ ਕਈ ਅਹਿਮ ਖੁਲਾਸੇ
ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਵਿਪਨ ਨੇ ਕੀਤੇ ਕਈ ਅਹਿਮ ਖੁਲਾਸੇ:ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਵਿਪਨ ਕੁਮਾਰ ਉਰਫ ਵਿਪਨ ਠਾਕੁਰ ਨੂੰ ਵੀ ਪੁਲਿਸ ਨੇ ਨਾਲਾਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਵਿਪਨ ਕਈ ਅਹਿਮ ਖੁਲਾਸੇ ਕੀਤੇ ਹਨ।ਉਸਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਦਿਲਪ੍ਰੀਤ ਬਾਬਾ ਨਾਲ ਮਿਲ ਕੇ ਹਿਮਾਚਲ ਦੇ ਵਿੱਚ ਕਈ ਵਪਾਰੀਆਂ ਤੋਂ ਫਿਰੌਤੀ ਲੈ ਚੁੱਕੇ ਹਨ। ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਕਈ ਛੋਟੇ ਵਪਾਰੀਆਂ ਅਤੇ ਕਬਾੜੀਆਂ ਤੋਂ ਫਿਰੌਤੀ ਲੈ ਚੁੱਕੇ ਹਨ।ਇਹ ਵੀ ਸਾਹਮਣੇ ਆਇਆ ਹੈ ਕਿ ਕਈ ਵਪਾਰੀਆਂ ਵੱਲੋਂ ਡਰ ਦੇ ਮਾਰੇ ਹੋਏ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ।ਦਿਲਪ੍ਰੀਤ ਬਾਬਾ ਕਲੈਕਸ਼ਨ ਬਿਪਨ ਰਾਹੀਂ ਕਰਦਾ ਸੀ। -PTCNews