Sat, Apr 27, 2024
Whatsapp

ਅੱਖਾਂ 'ਚ ਮਿਰਚਾਂ ਪਾ ਕੇ ਗੋਪਾਲ ਸਵੀਟਜ਼ ਦੇ ਮਾਲਕ ਨਾਲ ਕੀਤੀ ਲੁੱਟ-ਖੋਹ, 6 ਲੱਖ ਲੁੱਟੇ

Written by  Joshi -- April 18th 2018 03:09 PM -- Updated: April 18th 2018 04:09 PM
ਅੱਖਾਂ 'ਚ ਮਿਰਚਾਂ ਪਾ ਕੇ ਗੋਪਾਲ ਸਵੀਟਜ਼ ਦੇ ਮਾਲਕ ਨਾਲ ਕੀਤੀ ਲੁੱਟ-ਖੋਹ, 6 ਲੱਖ ਲੁੱਟੇ

ਅੱਖਾਂ 'ਚ ਮਿਰਚਾਂ ਪਾ ਕੇ ਗੋਪਾਲ ਸਵੀਟਜ਼ ਦੇ ਮਾਲਕ ਨਾਲ ਕੀਤੀ ਲੁੱਟ-ਖੋਹ, 6 ਲੱਖ ਲੁੱਟੇ

ਅੱਖਾਂ 'ਚ ਮਿਰਚਾਂ ਪਾ ਕੇ ਗੋਪਾਲ ਸਵੀਟਜ਼ ਦੇ ਮਾਲਕ ਨਾਲ ਕੀਤੀ ਲੁੱਟ-ਖੋਹ ਚੰਡੀਗੜ੍ਹ ਅਤੇ ਟ੍ਰਾਈ ਸਿਟੀ 'ਚ ਵਾਪਰ ਰਹੀਆਂ ਘਟਨਾਵਾਂ 'ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਕੱਲ ਰਾਤ ਤਕਰੀਬਨ ੧੦:੧੫ ਵਜੇ ਚੰਡੀਗੜ੍ਹ ਦੇ ਸੈਕਟਰ ੮ 'ਚ ਸਥਿਤ ਗੋਪਾਲ ਸਵੀਟਜ਼ ਦੇ ਮਾਲਕ ਸ਼ਰਨਜੀਤ ਦੇ ਲੁਟੇਰਿਆਂ ਨੇ ੬ ਲੱਖ ਦੇ ਕਰੀਬ ਦੀ ਰਕਮ ਅੱਖਾਂ 'ਚ ਮਿਰਚ ਪਾ ਕੇ ਲੁੱਟੀ ਗਈ ਸੀ। ਜਿਸ ਸਮੇਂ ਇਹ ਵਾਰਦਾਤ ਹੋਈ, ਗੋਪਾਲ ਸਵੀਟਸ ਦਾ ਮਾਲਕ ਸ਼ਰਨਜੀਤ ਆਪਣੀ ਗੱਡੀ 'ਚ ਬੈਠ ਕੇ ਆਪਣੇ ਘਰ ਜਾ ਰਿਹਾ ਸੀ ਅਤੇ ਸਿਕਓਰਟੀ ਗਾਰਡ ਵੀ ਉਹਨਾਂ ਦੇ ਨਾਲ ਸੀ। ਇਸ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਮੌਕੇ 'ਤੇ ਮੌਜੂਦ ਸਿਕਓਰਟੀ ਗਾਰਡ ਦਿਲੀਪ ਨੇ ਦੱਸਿਆ ਕਿ ਉਹ ਤਿੰਨ ਆਦਮੀ ਸੀ ਅਤੇ ਉਹਨਾਂ ਨੇ ਇੱਕ ਪਿਸਤੌਲਨੁਮਾ ਵਸਤੂ ਦਿਖਾ ਕੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੱਖਾਂ 'ਚ ਮਿਰਚ ਪਾ ਕੇ ਬੈਗ ਖੋਹ ਕੇ ਫਰਾਰ ਹੋ ਗਏ। ਉਹਨਾਂ ਨੇ ਸੈਕਟਰ ੩ ਦੇ ਇੰਸਪੈਕਟਰ ਸ਼ੇਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਅੱਖਾਂ 'ਚ ਮਿਰਚ ਪਾ ਕੇ ਤਿੰਨ ਚਾਰ ਲੋਕ ਐਕਟਿਵਾ 'ਤੇ ਆਏ ਅਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। gopal sweets loot chandigarh gopal sweets loot chandigarh ਪੁਲਿਸ ਵੱਲੋਂ ੩੯੨ ਅਤੇ ਆਈਪੀਸੀ ਦੀ ਧਾਰਾ ੩੪ ਤਹਿਤ ਮਾਮਲਾ ਦਰਜ ਕਰ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। —PTC News


Top News view more...

Latest News view more...