ਗੁਰਦਾਸਪੁਰ ਜੇਲ੍ਹ 'ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ
ਗੁਰਦਾਸਪੁਰ ਜੇਲ੍ਹ 'ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ਵਿੱਚ ਹੈ।ਜੇਲ੍ਹ ਵਿੱਚ ਉਸ ਸਮੇਂ ਇੱਕ ਵੱਡਾ ਹੰਗਾਮਾ ਸ਼ੁਰੂ ਗਿਆ ਜਦੋਂ ਜੇਲ੍ਹ ਵਿੱਚੋਂ ਇੱਕ ਵਾਰ ਫਿਰ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।ਇਹ ਫੋਨ ਜੇਲ ਦੇ ਬੈਰਕ ਨੰਬਰ 8 ਵਿੱਚੋਂ ਮਿਲੇ ਹਨ।ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਜੇਲ੍ਹ ਦੀ ਛੱਤ ਉੱਤੇ ਚੜ੍ਹ ਕੇ ਹੰਗਾਮਾ ਕੀਤਾ ਹੈ।ਜੇਲ੍ਹ ਦੀ ਛੱਤ ਉੱਤੇ ਚੜੇ ਕੈਦੀਆਂ ਨੇ ਪ੍ਰਸ਼ਾਸ਼ਨ ਦੇ ਨੱਕ 'ਚ ਦਮ ਕੀਤਾ।ਇੱਥੋਂ ਤੱਕ ਕਿ ਕੈਦੀਆਂ ਨੇ ਜੇਲ੍ਹ ਚੈਂਬਰਾਂ ਅਤੇ ਟਾਵਰ ਨੂੰ ਵੀ ਅੱਗ ਲਾ ਦਿੱਤੀ ਹੈ।ਇਸ ਘਟਨਾ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਇਹ ਹੰਗਾਮਾ ਕੈਦੀਆਂ ਦੀ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਹੈ। -PTCNews