ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਕਈ ਉੱਘੀਆਂ ਹਸਤੀਆਂ ਹੋਈਆਂ ਸ਼ਾਮਿਲ, ਪਈਆਂ ਧਮਾਲਾਂ, ਦੇਖੋ ਤਸਵੀਰਾਂ
ਦੇਖੋ ਵੀਡੀਓ: ਦੇਖੋ, ਰਾਕੇਸ਼ ਰੌਸ਼ਨ ਦੇ ਜਨਮਦਿਨ ਦੀਆਂ ਤਸਵੀਰਾਂ ਰਾਕੇਸ਼ ਰੌਸ਼ਨ ਦਾ ਜਨਮਦਿਨ 6 ਸਿਤੰਬਰ ਨੂੰ ਹੁੰਦਾ ਹੈ। ਇਸ ਸਾਲ ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਖਾਸ ਮੌਕੇ ਨੂੰ ਹੋਰ ਵੀ ਸ਼ਾਨਦਾਰ ਬਣਾਇਆ। ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਸ਼ਮੂਲਅਿਤ ਕਰਨ ਵਾਲੀਆਂ ਹਸਤੀਆਂ 'ਚ ਰੇਖਾ, ਰਿਸ਼ੀ ਕਪੂਰ, ਨੀਤੂ ਕਪੂਰ, ਰਣਧੀਰ ਕਪੂਰ, ਜਤਿੰਦਰ ਸਮੇਤ ਨੌਜਵਾਨ ਕਲਾਕਾਰ ਵੀ ਸ਼ਾਮਿਲ ਸਨ, ਜਿਹਨਾਂ 'ਚ ਯਾਮੀ ਗੌਤਮ, ਉਰਵਸ਼ੀ, ਸੋਨੂੰ ਨਿਗਮ, ਹਰਭਜਨ ਸਿੰਘ, ਅਤੇ ਗੀਤਾ ਬਸਰਾ ਦਾ ਨਾਮ ਸ਼ਾਮਿਲ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਹੁਣੇ ਜਹੇ ਰਾਕੇਸ਼ ਰੌਸ਼ਨ ਦੇ ਸਪੁੱਤਰ ਰਿਤਿਕ ਰੌਸ਼ਨ ਅਤੇ ਕੰਗਨਾ ਰਣਾਉਤ ਦੇ ਆਪਸੀ ਚਰਚਾ ਨੇ ਅਫਵਾਹਾਂ ਦੇ ਬਜ਼ਾਰ ਨੂੰ ਗਰਮਾਈ ਰੱਖਿਆ ਹੈ। ਕੰਗਨਾ ਰਣਾਉਤ ਦੀ ਹੁਣੇ ਆਈ "ਆਪ ਕੀ ਅਦਾਲਤ" 'ਚ ਇੰਟਰਵਿਊ ਨੇ ਵੀ ਕਈ ਸਵਾਲਾਂ ਨੂੰ ਜਨਮ ਦਿੱਤਾ ਹੈ। ਖੈਰ, ਇਹਨਾਂ ਅਫਵਾਹਾਂ ਦੇ ਦੌਰ 'ਚ ਵੀ ਰਿਤਿਕ ਜਾਂ ਰਾਕੇਸ਼ ਰੌਸ਼ਨ 'ਤੇ ਕੋਈ ਫਰਕ ਪੈਂਦਾ ਦਿਖਾਈ ਨਹੀਂ ਦਿੱਤਾ।