Sat, Apr 27, 2024
Whatsapp

ਝੋਨੇ ਲਈ ਬਿਜਲੀ ਸਪਲਾਈ ਦੀ ਮੰਗ ਸਬੰਧੀ ਕਿਸਾਨ ਯੂਨੀਅਨ ਨੇ ਐਕਸੀਅਨ ਦਫਤਰ ਦਾ ਕੀਤਾ ਘਿਰਾਓ

Written by  Shanker Badra -- June 18th 2018 06:48 PM -- Updated: June 18th 2018 06:58 PM
ਝੋਨੇ ਲਈ ਬਿਜਲੀ ਸਪਲਾਈ ਦੀ ਮੰਗ ਸਬੰਧੀ ਕਿਸਾਨ ਯੂਨੀਅਨ ਨੇ ਐਕਸੀਅਨ ਦਫਤਰ ਦਾ ਕੀਤਾ ਘਿਰਾਓ

ਝੋਨੇ ਲਈ ਬਿਜਲੀ ਸਪਲਾਈ ਦੀ ਮੰਗ ਸਬੰਧੀ ਕਿਸਾਨ ਯੂਨੀਅਨ ਨੇ ਐਕਸੀਅਨ ਦਫਤਰ ਦਾ ਕੀਤਾ ਘਿਰਾਓ

ਝੋਨੇ ਲਈ ਬਿਜਲੀ ਸਪਲਾਈ ਦੀ ਮੰਗ ਸਬੰਧੀ ਕਿਸਾਨ ਯੂਨੀਅਨ ਨੇ ਐਕਸੀਅਨ ਦਫਤਰ ਦਾ ਕੀਤਾ ਘਿਰਾਓ:ਝੋਨੇ ਲਈ ਬਿਜਾਈ ਲਈ ਖੇਤੀ ਸੈਕਟਰ ਨੂੰ ਤੁਰੰਤ ਬਿਜਲੀ ਸਪਲਾਈ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋ ਲਗਤਾਰ ਅੱਠ ਤੋਂ ਦਿਨਾਂ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਜਾਰੀ ਹੈ।ਜ਼ਿਲ੍ਹਾ ਬਠਿੰਡਾ ਦੀ ਸਬ ਡਵੀਜਨ ਮੋੜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋ ਐਕਸੀਅਨ ਦੇ ਦਫਤਰ ਅੱਗੇ ਲਗਤਾਰ ਚੱਲ ਰਹੇ ਧਰਨੇ ਦੇ ਅੱਠਵੇ ਦਿਨ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਰਕੇ ਐਕਸੀਅਨ ਦਫਤਰ ਦਾ ਘਿਰਾਉ ਕੀਤਾ ਗਿਆ।ਐਕਸੀਅਨ ਦਫਤਰ ਦੇ ਸਾਰੇ ਮੁਲਾਜਮਾਂ ਨੂੰ ਦਫਤਰ ਦੇ ਅੰਦਰ ਹੀ ਬੰਦਕ ਬਣਾ ਦਿੱਤਾ ਗਿਆਂ ਭਾਵੇ ਕਿ ਐਕਸੀਅਨ ਖੁਦ ਦਫਤਰ ਤੋ ਗੈਰਹਾਜਰ ਸਨ ਪਰ ਦੂਜੇ ਸਟਾਫ ਨੂੰ 12 ਵਜੇ ਤੋ 4 ਵਜੇ ਤੱਕ ਦਫਤਰ ਅੰਦਰ ਹੀ ਬੰਦ ਰੱਖਿਆ ਗਿਆ।ਜਿਸ ਲਈ ਕਿਸਾਨਾਂ ਵੱਲੋਂ ਐਕਸੀਅਨ ਦਫਤਰ ਦਾ ਮੁਕੰਮਲ ਘਿਰਾਉ ਕੀਤਾ ਗਿਆ। ਧਰਨਾਕਾਰੀਆਂ ਵੱਲੋਂ ਪਾਵਰਕਾਮ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ।ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਨੂੰ 20 ਜੂਨ ਤੋ ਝੋਨਾ ਲਗਾਉਣ ਲਈ 16 ਘੰਟੇ ਬਿਜਲੀ ਅਤੇ ਪਾਣੀ ਨਹਿਰੀ ਪਾਣੀ ਦਿੱਤਾ ਜਾਵੇ।ਜਿਸ ਨੂੰ ਲੈ ਕੇ ਕਿਸਾਨਾਂ ਵੱਲੋ ਦਿਨ-ਰਾਤ ਪਾਵਰਕਾਮ ਦੇ ਐਕਸੀਅਨ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਆਪਣੀ ਗੱਲ ਤੇ ਅੜੀ ਹੈ ਤਾਂ ਕਿਸਾਨਾਂ ਨੇ ਵੀ 10 ਜੂਨ ਤੋਂ ਝੋਨਾ ਲਗਾ ਕੇ ਸਰਕਾਰ ਦੇ ਨਾਦਰਸਾਹੀ ਫਰਮਾਨ ਦੀ ਪ੍ਰਵਾਹ ਕੀਤੇ ਬਿੰਨਾ ਝੋਨੇ ਦੀ ਬਿਜਾਈ ਕੀਤੀ ਹੈ।ਆਗੂਆਂ ਨੇ ਦੱਸਿਆਂ ਕਿ ਮੰਗਲਵਾਰ ਨੂੰ ਸੂਬੇ ਭਰ ਵਿੱਚ ਡੀਸੀ ਦਫਤਰ ਅੱਗੇ ਧਰਨੇ ਲਗਾ ਕੇ ਸਰਕਾਰ ਖਿਲਾਫ ਪ੍ਰਦਰਸਨ ਕੀਤਾ ਜਾਵੇਗਾ।ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਹੈ ਜਿਸ ਦਾ ਜਵਾਬ ਚੋਣਾਂ ਵਿੱਚ ਆਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਨੁਮਾਇੰਦਿਆਂ ਨੂੰ ਦਿੱਤਾ ਜਾਵੇਗਾ। -PTCNews


Top News view more...

Latest News view more...