Sat, Apr 27, 2024
Whatsapp

ਵੱਖਰੀ ਸਿੱਖ ਪਛਾਣ ਦੀ ਮੰਗ ਦੀ ਹਮਾਇਤ 'ਚ ਦਿੱਲੀ ਵਿਧਾਨ ਸਭਾ 'ਚ ਮਤਾ ਪਾਸ ਹੋਵੇ : ਮਨਜਿੰਦਰ ਸਿੰਘ ਸਿਰਸਾ

Written by  Joshi -- January 17th 2018 06:36 PM -- Updated: January 17th 2018 06:38 PM
ਵੱਖਰੀ ਸਿੱਖ ਪਛਾਣ ਦੀ ਮੰਗ ਦੀ ਹਮਾਇਤ 'ਚ ਦਿੱਲੀ ਵਿਧਾਨ ਸਭਾ 'ਚ ਮਤਾ ਪਾਸ ਹੋਵੇ : ਮਨਜਿੰਦਰ ਸਿੰਘ ਸਿਰਸਾ

ਵੱਖਰੀ ਸਿੱਖ ਪਛਾਣ ਦੀ ਮੰਗ ਦੀ ਹਮਾਇਤ 'ਚ ਦਿੱਲੀ ਵਿਧਾਨ ਸਭਾ 'ਚ ਮਤਾ ਪਾਸ ਹੋਵੇ : ਮਨਜਿੰਦਰ ਸਿੰਘ ਸਿਰਸਾ

manjinder singh sirsa urges delhi assembly to support demand of separate Sikh identity:  ਸਿੱਖ ਲੰਬੇ ਸਮੇਂ ਤੋਂ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਹਨ : ਸਿਰਸਾ ਨਵੀਂ ਦਿੱਲੀ : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਵੱਖਰੀ ਸਿੱਖਣ ਪਛਾਣ ਦੀ ਮੰਗ ਦੀ ਹਮਾਇਤ ਵਿਚ ਮਤਾ ਪਾਸ ਕਰਨ ਜਿਸ ਲਈ ਅੰਸ਼ਕ ਸੰਵਿਧਾਨਕ ਸੋਧ ਲੋੜੀਂਦੀ ਹੈ। manjinder singh sirsa urges delhi assembly to support demand of separate sikh identitymanjinder singh sirsa urges delhi assembly to support demand of separate sikh identity: ਇਹਨਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਸਿਫਾਰਸ਼ ਕਰਨ ਦੀ ਜਰੂਰਤ ਹੈ ਕਿ ਸੰਵਿਧਾਨਕ ਦੀ ਧਾਰਾ 25 ਦੀ ਉਪ ਧਾਰਾ 2 ਦੀ ਬੀ ਵਿਵਸਥਾ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਕਿ ਬੁੱਧ, ਜੈਨ ਤੇ ਸਿੱਖਾਂ ਨੂੰ ਵੱਖਰੇ ਧਰਮਾਂ ਵਜੋਂ ਮਾਨਤਾ ਮਿਲ ਸਕੇ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਤਹਿਤ ਹਰੇਕ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਖੁਲ• ਹੈ ਪਰ ਇਸਦੀ ਇਕ ਵਿਵਸਥਾ ਅਸਮਾਨਤਾ ਖਤਮ ਕਰਨ ਵਾਸਤੇ ਸੋਧਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਉਪ ਧਾਰਾ ਤਹਿਤ ਬੁੱਧ, ਜੈਨ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਦੱਸਿਆ ਗਿਆ ਹੈ ਜਦਕਿ ਇਸਦੇ ਦੇ ਅਗਲੇ ਹਿੱਸੇ ਵਿਚ ਇਹਨਾਂ ਨੂੰ ਵੱਖਰਾ ਧਰਮ ਵੀ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਗੈਰ ਲੋੜੀਂਦਾ ਭੰਬਲਭੂਸਾ ਬਣ ਗਿਆ ਹੈ ਤੇ ਧਾਰਾ 25 ਦਾ ਮੁੱਖ ਮੰਤਵ ਹੀ ਇਸ ਨਾਲ ਖਤਮ ਹੁੰਦਾ ਨਜ਼ਰ ਆ ਰਿਹਾ ਹੈ। manjinder singh sirsa urges delhi assembly to support demand of separate sikh identityਉਹਨਾਂ ਨੇ ਸਦਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੁੱਧ, ਜੈਨ ਤੇ ਸਿੱਖ ਭਾਈਚਾਰੇ ਨਾਲ ਹੁੰਦਾ ਵਿਤਕਰਾ ਖਤਮ ਕਰਵਾਉਣ ਵਾਸਤੇ ਇਹ ਮਤਾ ਪਾਸ ਕਰਨ ਤੇ ਦੇਸ ਦੀ ਸੰਸਦ ਨੂੰ ਧਾਰਾ 25 ਤਹਿਤ ਲੋੜੀਂਦੀ ਇਹ ਸੋਧ ਕਰਨੀ ਜ਼ਰੂਰੀ ਹੈ ਕਿਉਂਕਿ ਸਾਰੇ ਕਾਨੂੰਨਾਂ, ਸਰਕਾਰੀ ਕਾਰਵਾਈਆਂ ਤੇ ਸੰਵਿਧਾਨ ਦਾ ਉਦੇਸ਼ ਹੀ ਲੋਕਾਂ ਦੀ ਸਮਾਨ ਭਲਾਈ ਹੈ। manjinder singh sirsa urges delhi assembly to support demand of separate sikh identity: ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਇਹ ਵਿਤਕਰਾ ਦਹਾਕਿਆਂ ਤੋਂ ਜਾਰੀ ਹੈ ਤੇ ਸਿੱਖ ਤੇ ਹੋਰ ਘੱਟ ਗਿਣਤੀਆਂ ਇਸ ਮਾਮਲੇ 'ਤੇ ਨਿਆਂ ਹਾਸਲ ਕਰਨ ਲਈ ਜੱਦੋ ਜਹਿਦ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੇ ਜਦੋਂ ਦਿੱਲੀ ਤੇ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਅਜਿਹੇ ਮਤੇ ਪਾਸ ਕਰ ਕੇ ਘੱਟ ਗਿਣਤੀਆਂ ਦੀ ਮੰਗ ਦੀ ਹਮਾਇਤ ਕਰਨ। ਦਿੱਲੀ ਦੇ ਵਿਧਾਇਕ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਮਤਾ ਪ੍ਰਵਾਨ ਕੀਤਾ ਜਾਵੇ ਤੇ ਇਸ ਵਾਸਤੇ ਉਹਨਾਂ ਨੋਟਿਸ ਵੀ ਦਿੱਤਾ। —PTC News


Top News view more...

Latest News view more...