Sat, Apr 27, 2024
Whatsapp

ਬੇਭਰੋਸਗੀ ਮਤੇ 'ਤੇ ਮੋਦੀ ਦਾ ਜਵਾਬ ,ਅਸੀਂ ਚੌਕੀਦਾਰ ਵੀ ਹਾਂ ਤੇ ਭਾਗੀਦਾਰ ਵੀ ਹਾਂ

Written by  Shanker Badra -- July 20th 2018 11:06 PM
ਬੇਭਰੋਸਗੀ ਮਤੇ 'ਤੇ ਮੋਦੀ ਦਾ ਜਵਾਬ ,ਅਸੀਂ ਚੌਕੀਦਾਰ ਵੀ ਹਾਂ ਤੇ ਭਾਗੀਦਾਰ ਵੀ ਹਾਂ

ਬੇਭਰੋਸਗੀ ਮਤੇ 'ਤੇ ਮੋਦੀ ਦਾ ਜਵਾਬ ,ਅਸੀਂ ਚੌਕੀਦਾਰ ਵੀ ਹਾਂ ਤੇ ਭਾਗੀਦਾਰ ਵੀ ਹਾਂ

ਬੇਭਰੋਸਗੀ ਮਤੇ 'ਤੇ ਮੋਦੀ ਦਾ ਜਵਾਬ ,ਅਸੀਂ ਚੌਕੀਦਾਰ ਵੀ ਹਾਂ ਤੇ ਭਾਗੀਦਾਰ ਵੀ ਹਾਂ:ਅੱਜ ਸੰਸਦ ਭਵਨ ਵਿਚ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਸਾਰੇ ਦਿਨ ਦੇ ਇਲਜ਼ਾਮਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਤ ਨੂੰ ਰਾਹੁਲ ਗਾਂਧੀ ਨੂੰ ਕਰਾਰਾ ਜਵਾਬ ਦਿੱਤਾ ਹੈ।ਮੋਦੀ ਨੇ ਆਪਣੇ ਅੰਦਾਜ਼ ਵਿਚ ਰਾਹੁਲ ਦੀਆਂ ਰੀਸ ਲਗਾਉਂਦੇ ਕਿਹਾ ਕਿ ''ਅੱਜ ਸਾਰੀ ਦੁਨੀਆ ਨੇ ਦੇਖਿਆ ਕਿ ਅੱਖ ਕਿਵੇਂ ਵੱਜ ਰਹੀ ਸੀ ਪਰ ਜਦੋਂ ਸਾਡੇ ਨਾਲ ਅੱਖ ਮਿਲਾਉਣ ਦੀ ਗੱਲ ਆਉਂਦੀ ਹੈ ਤਾਂ ਅੱਖ ਮਿਲਾਈ ਨਹੀਂ ਜਾਂਦੀ। ਮੋਦੀ ਨੇ ਰਾਹੁਲ ਵੱਲੋਂ 'ਚੌਕੀਦਾਰ ਨਹੀਂ ਭਾਗੀਦਾਰ'' ਦੇ ਲਗਾਏ ਇਲਜ਼ਾਮ 'ਤੇ ਬੋਲਦਿਆਂ ਕਿਹਾ, ''ਹਾਂ ਅਸੀਂ ਚੌਕੀਦਾਰ ਵੀ ਹਾਂ ਤੇ ਭਾਗੀਦਾਰ ਵੀ ਹਾਂ, ਅਸੀਂ ਗਰੀਬ ਲੋਕਾਂ ਦੇ ਦੁੱਖਾਂ ਦੇ ਭਾਗੀਦਾਰ ਹਾਂ,ਦੇਸ਼ ਦੇ ਹਰ ਨਾਗਰਿਕ ਦੇ ਦੁੱਖ ਸੁੱਖ ਦੇ ਭਾਗੀਦਾਰ ਹਾਂ।ਪ੍ਰਧਾਨ ਮੰਤਰੀ ਨੇ ਵਿਰੋਧੀਆਂ ਵੱਲੋਂ ਉਠਾਏ ਗਏ ਸਵਾਲਾਂ ਦੇ ਬੜੇ ਸਹਿਜ ਲਹਿਜੇ ਵਿਚ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਸਾਡਾ ਕੰਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣਾ ਹੈ ਨਾ ਕਿ ਵਧਾਉਣਾ ਹੈ।ਨਰਿੰਦਰ ਮੋਦੀ ਨੇ ਕਾਂਗਰਸ ਸਰਕਾਰ ਦੇ 'ਨੋ ਕਾਨਫੀਡੈਂਸ ਮੋਸ਼ਨ' 'ਤੇ ਵਾਰ ਕਰਦਿਆਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਸਾਲ 2024 'ਚ ਵੀ 'ਨੋ ਕਾਨਫੀਡੈਂਸ ਮੋਸ਼ਨ' ਲੈ ਕੇ ਸੰਸਦ 'ਚ ਆਉਣ। -PTCNews


Top News view more...

Latest News view more...