Fri, Apr 26, 2024
Whatsapp

ਝੋਨਾ ਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਘਟੇ ,ਕਿਸਾਨ ਰੇਲਵੇ ਸਟੇਸ਼ਨਾਂ 'ਤੇ ਕਰ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ

Written by  Shanker Badra -- June 21st 2018 05:11 PM
ਝੋਨਾ ਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਘਟੇ ,ਕਿਸਾਨ ਰੇਲਵੇ ਸਟੇਸ਼ਨਾਂ 'ਤੇ ਕਰ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ

ਝੋਨਾ ਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਘਟੇ ,ਕਿਸਾਨ ਰੇਲਵੇ ਸਟੇਸ਼ਨਾਂ 'ਤੇ ਕਰ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ

ਝੋਨਾ ਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਘਟੇ ,ਕਿਸਾਨ ਰੇਲਵੇ ਸਟੇਸ਼ਨਾਂ 'ਤੇ ਕਰ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ:ਇਸ ਵਾਰ ਜੀਰੀ ਲਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਬਹੁਤ ਘੱਟ ਹੋਈ ਹੈ। Paddy workers Migrant laborer Decreasedਇਸ ਲਈ ਕਿਸਾਨਾਂ ਨੂੰ ਇਧਰਲੇ(ਪੰਜਾਬੀ) ਮਜ਼ਦੂਰਾਂ ਤੋਂ ਜੀਰੀ ਲਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਕਿਸਾਨਾਂ ਦੀ ਇੱਛਾ ਇਹ ਹੀ ਹੁੰਦੀ ਹੈ ਕਿ ਭਾਵੇਂ ਚਾਰ ਪੈਸੇ ਵੱਧ ਖਰਚ ਹੋ ਜਾਣ ਪਰ ਜੀਰੀ ਲਵਾਉਣ ਲਈ ਪ੍ਰਵਾਸੀ ਮਜ਼ਦੂਰ ਹੀ ਮਿਲਣ।ਇਹ ਵੱਖਰੀ ਗੱਲ ਹੈ ਕਿ ਹੁਣ ਲੰਮੇ ਸਮੇਂ ਤੋਂ ਪੰਜਾਬ ਵਿੱਚ ਜੀਰੀ ਲੱਗਣ ਕਾਰਨ ਇਧਰਲੇ ਮਜ਼ਦੂਰਾਂ ਦੀ ਲਵਾਈ ਵੀ ਬਾਹਰਲੇ ਮਜ਼ਦੂਰਾਂ ਨਾਲੋਂ ਘੱਟ ਨਹੀਂ ਰਹੀ। Paddy workers Migrant laborer Decreasedਪ੍ਰਵਾਸੀ ਮਜ਼ਦੂਰਾਂ ਦੇ ਘੱਟ ਆਉਣ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਵਾਰ 20 ਜੂਨ ਕਰਨ ਨਾਲ ਪ੍ਰਵਾਸੀ ਮਜ਼ਦੂਰ ਘੱਟ ਆਏ ਹਨ ਕਿਉਂਕਿ ਹੁਣ ਇਹ ਸਖ਼ਤੀ ਹੋ ਜਾਣ ਕਾਰਨ ਪ੍ਰਵਾਸੀ ਮਜ਼ਦੂਰਾਂ ਲਈ ਇਧਰ ਜੀਰੀ ਲਾਉਣ ਦਾ ਸੀਜ਼ਨ ਸਿਰਫ ਦਸ,ਪੰਦਰਾਂ ਦਿਨ ਦਾ ਹੋ ਕੇ ਰਹਿ ਗਿਆ ਹੈ,ਜਦੋਂਕਿ ਪਿਛਲੀ ਵਾਰ ਇਹ 10 ਜੂਨ ਦਾ ਹੋਣ ਕਾਰਨ ਇਹ ਵੀਹ ਦਿਨ ਦਾ ਸੀ। Paddy workers Migrant laborer Decreasedਸੰਗਰੂਰ ਦੇ ਪਿੰਡ ਪੁੰਨਾਵਾਲ ਵਿਖੇ ਪ੍ਰਵਾਸੀ ਮਜ਼ਦੂਰ ਕਦਮ ਲਾਲ (ਬਿਹਾਰ) ਨੇ ਦੱਸਿਆ ਕਿ ਸਾਡੇ ਪਿੰਡ ਦੇ ਮਜ਼ਦੂਰ ਇਸ ਲਈ ਨਹੀਂ ਆਏ ਕਿਉਂਕਿ ਝੌਨੇ ਦੀ ਲਵਾਈ ਘੱਟ ਦਿਨ ਹੋਣ ਕਾਰਨ ਉਨ੍ਹਾਂ ਨੂੰ ਬਚੱਤ ਘੱਟ ਹੁੰਦੀ ਹੈ।ਕੰਮ ਮਸਾਂ ਹੀ ਦਸ ਪੰਦਰਾਂ ਦਿਨ ਚਲਦਾ ਹੈ ਚਾਰ ਦਿਨ ਆਉਣ ਜਾਣ ਦੇ ਲਗਦੇ ਹਨ।ਰਸਤੇ ਵਿੱਚ ਖਾਣਾ ਵੀ ਪਲਿਓਂ ਖਾਣਾ ਪੈਂਦਾ ਹੈ ਅਤੇ ਇਧਰ ਆ ਕੇ ਦੂਜੇ ਦਿਨ ਕੰਮ ਸ਼ੂਰੁ ਹੁੰਦਾ ਹੈ।Paddy workers Migrant laborer Decreasedਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਝੋਨਾ ਲੇਟ ਹੋਣ ਕਾਰਨ ਉਹ ਹੋਰਨਾਂ ਰਾਜਾਂ ਦੇ ਵਿੱਚ ਚਲੇ ਗਏ ਹਨ।ਸੰਗਰੂਰ ਦੇ ਪਿੰਡ ਬਡਰੁੱਖਾਂ ਦੇ ਕਿਸਾਨ ਜੁਝਾਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਘੱਟ ਆਉਣ ਕਾਰਨ ਝੋਨੇ ਦੀ ਲਵਾਈ 2500 ਤੋਂ 3000 ਰੁਪਏ ਪ੍ਰਤੀ ਏਕੜ ਹੋ ਗਈ ਹੈ ਜਦੋਂਕਿ ਪਿਛਲੇ ਸਾਲ ਇਹ ਰੇਟ 2500 ਰੁਪਏ ਸੀ।ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਇਧਰਲੇ ਮਜ਼ਦੂਰ ਵੀ ਠੇਕਾ ਕਰਦੇ ਹਨ ਪਰ ਪ੍ਰਵਾਸੀ ਮਜ਼ਦੂਰ ਕੰਮ ਛੇਤੀ ਨਿਬੇੜਦੇ ਹਨ।Paddy workers Migrant laborer Decreasedਕਿਸਾਨ ਜੁਝਾਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨਾ ਲਗਾਉਣ ਦੇ ਲਈ 20 ਜੂਨ ਦਾ ਸਮਾਂ ਤੈਅ ਕੀਤਾ ਗਿਆ ਸੀ।ਇਨ੍ਹਾਂ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਇਕਦਮ ਝੋਨਾ ਲਗਾਉਣ ਦਾ ਜ਼ੋਰ ਪੈ ਗਿਆ ਹੈ,ਜਿਸ ਦੇ ਲਈ ਪ੍ਰਵਾਸੀ ਮਜ਼ਦੂਰ ਮਿਲ ਨਹੀਂ ਰਹੇ ਤੇ ਇਧਰਲੇ (ਪੰਜਾਬੀ) ਮਜ਼ਦੂਰਾਂ ਤੋਂ ਹੀ ਝੋਨਾ ਲਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਿਸਾਨ ਰੇਲਵੇ ਸਟੇਸ਼ਨਾਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ ਕਰ ਰਹੇ ਹਨ। Written and Edited by Shanker Badra for PTC News -PTCNews


Top News view more...

Latest News view more...