Fri, Apr 26, 2024
Whatsapp

ਮਾਹਾਵਰੀ ਦਾ ਖੂਨ ਨੀਲੇ ਰੰਗ ਦਾ ਨਹੀਂ, ਲਾਲ ਰੰਗ ਦਾ ਹੁੰਦਾ ਹੈ

Written by  Joshi -- October 20th 2017 11:54 PM -- Updated: October 20th 2017 11:57 PM
ਮਾਹਾਵਰੀ ਦਾ ਖੂਨ ਨੀਲੇ ਰੰਗ ਦਾ ਨਹੀਂ, ਲਾਲ ਰੰਗ ਦਾ ਹੁੰਦਾ ਹੈ

ਮਾਹਾਵਰੀ ਦਾ ਖੂਨ ਨੀਲੇ ਰੰਗ ਦਾ ਨਹੀਂ, ਲਾਲ ਰੰਗ ਦਾ ਹੁੰਦਾ ਹੈ

ਮਾਹਾਵਾਰੀ , ਇੱਕ ਅਜਿਹੀ ਪ੍ਰਕਿਰਿਆ ਹੈ ਜੋ ਔਰਤਾਂ/ਲੜਕੀਆਂ ਦੇ ਹਾਰਮੋਨਸ ਬਦਲਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਤੇ ਇਸ ਗੱਲ ਦਾ ਪ੍ਰਤੀਕ ਹੁੰਦੀ ਹੈ ਕਿ ਉਹਨਾਂ ਦੀ ਪ੍ਰਜਨਨ ਪ੍ਰਣਾਲੀ ਬਿਲਕੁਲ ਠੀਕ ਹੈ। ਬੱਚੇਦਾਨੀ 'ਚ ਆਂਡੇ ਬਣਨ ਲੱਗਦੇ ਹਨ ਅਤੇ ਉਹ 28 ਦਿਨਾਂ ਬਾਅਦ ਟੁੱਟਦੇ ਹਨ ਜਿਸ ਕਾਰਨ ਔਰਤ ਦੇ ਗੁਪਤ ਅੰਗਾਂ 'ਚੋਂ ਖੂਨ ਦਾ ਰਿਸਾਅ ਹੁੰਦਾ ਹੈ ਅਤੇ ਇਸਨੂੰ ਮਾਹਾਵਾਰੀ/ਭਾਵ ਹਰ ਮਹੀਨੇ ਦੀ ਪ੍ਰਕਿਰਿਆ ਦਾ ਨਾਮ ਦਿੱਤਾ ਗਿਆ ਹੈ। Period blood is red not blue says this advertisement breaking taboos! ਔਰਤ ਦੇ ਗਰਭਵਤੀ ਹੋਣ ਦੀ ਸੂਰਤ 'ਚ ਇਹ ਬੰਦ ਹੁੰਦੀ ਹੈ ਅਤੇ ਆਂਡੇ ਫਰਟੀਲਾਈਜ਼ ਹੋ ਕੇ ਭਰੂਣ 'ਚ ਤਬਦੀਲ ਹੋ ਜਾਂਦੇ ਹਨ। ਮਾਹਾਵਾਰੀ ਹੋਣ 'ਤੇ ਔਰਤਾਂ ਵੱਲੋਂ ਕੋਈ ਕੱਪੜਾ ਜਾਂ ਸੈਨਟਰੀ ਪੈਡ ਵਰਤਿਆ ਜਾਂਦਾ ਹੈ ਜੋ ਖੂਨ ਦੇ ਰਿਸਾਅ ਨੂੰ ਸੋਖ ਲਵੇ। ਇਸ ਕੁਦਰਤੀ ਪ੍ਰਕਿਰਿਆ ਨੂੰ ਜਿੱਥੇ ਕੁਝ ਲੋਕ ਸ਼ਰਮ ਦੀ ਨਿਗਾਹ ਨਾਲ ਵੇਖਦੇ ਹਨ ਉਥੇ ਕੁਝ ਲੋਕਾਂ ਵੱਲੋਂ ਇਸਨੂੰ ਗੰਦਾ ਮੰਨਿਆ ਜਾਂਦਾ ਹੈ ਜਦਕਿ ਇਹ ਬਿਲਕੁਲ ਸਾਧਾਰਨ ਜਹੀ ਗੱਲ ਹੈ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਪੈਡ ਲੈਣ ਜਾਣ ਲੱਗਿਆਂ ਵੀ ਲੁਕਾ ਛਿਪਾ ਕੇ, ਉਹਨਾਂ ਨੂੰ ਕਿਸੇ ਕਾਲੇ ਪੱਕੜੇ 'ਚ ਲਪੇਟ ਕੇ ਲਿਆਂਦਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਪਾਵੇ। ਇਸ ਤੋਂ ਇਲਾਵਾ ਇਸ ਬਾਰੇ ਸਮਾਜ ਸਾਹਮਣੇ ਖੁੱਲ ਕੇ ਗੱਲ ਕਰਨੀ ਵੀ ਚੰਗੀ ਨਹੀਂ ਸਮਝੀ ਜਾਂਦੀ। ਜੇਕਰ ਗੱਲ ਇਸ਼ਤਿਹਾਰਾਂ ਦੀ ਕੀਤੀ ਜਾਵੇ ਤਾਂ ਉਹਨਾਂ 'ਚ ਖੂਨ ਦੇ ਰਿਸਾਅ ਨੂੰ ਦਿਖਾਉਣ ਲਈ ਹੁਣ ਤੱਕ ਲਾਲ ਤਰਲ ਪਦਾਰਥ ਦੀ ਜਗ੍ਹਾ ਨੀਲਾ ਤਰਲ ਪਦਾਰਥ ਵਰਤਿਆ ਜਾਂਦਾ ਸੀ। ਪਰ ਯੂਕੇ ਦੀ ਇੱਕ ਕੰਪਨੀ ਨੇ ਇਸ ਰੀਤ ਨੂੰ ਤੋੜਦਿਆਂ ਆਪਣੇ ਇਸ਼ਤਿਹਾਰ 'ਚ ਖੂਨ ਲਾਲ ਰੰਗ ਦਾ ਦਿਖਾਇਆ ਹੈ ਅਤੇ ਕਿਹਾ ਹੈ ਕਿ ਜੋ ਕੁਦਰਤੀ ਪ੍ਰਕਿਰਿਆ ਹੈ ਉਸ 'ਚ ਸ਼ਰਮ ਜਾਂ ਲੁਕਾ ਛਿਪਾ ਕਾਹਦਾ? ਉਹਨਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਪੈਡ ਸਿਰਫ ਔਰਤਾਂ ਨਹੀਂ ਖਰੀਦਣ ਜਾਂਦੀਆਂ ਬਲਕਿ ਪਤਨੀਆਂ ਲਈ ਜੇਕਰ ਪਤੀ ਵੀ ਸੈਨਟਰੀ ਨੈਪਕਿਨ ਖਰੀਦਣ ਜਾਂਦੇ ਹਨ ਤਾਂ ਇਸਨੂੰ ਵਿਗਿਆਪਨ 'ਚ ਦਿਖਾਉਣ 'ਚ ਹਰਜ਼ ਵੀ ਕੀ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਇਸ 'ਚ ਸ਼ਰਮਾਉਣਾ ਜਾਂ ਹੀਣ ਭਾਵਨਾ ਮਹਿਸੂਸ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਹਨਾਂ ਦੇ ਗਰਭ ਧਾਰਨ ਕਰਨ ਦੀ ਇੱਕ ਮੁੱਢਲੀ ਜ਼ਰੂਰੀ ਪ੍ਰਕਿਰਿਆ ਅਤੇ ਬਿਲਕੁਲ ਨਾਰਮਲ ਹੈ। ਉਮੀਦ ਹੈ ਕਿ ਇਸ ਵਿਗਿਆਪਨ ਨਾਲ ਸਮਾਜ ਦੀ ਸੋਚ 'ਚ ਕੁਝ ਬਦਲਾਅ ਤਾਂ ਜ਼ਰੂਰ ਆਵੇਗਾ। ਦੇਖੋ ਵੀਡੀਓ: —PTC News


Top News view more...

Latest News view more...