Fri, Apr 26, 2024
Whatsapp

ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਵਾਲੇ ਨੇਤਾ ਹੁਣ ਸਰਗਰਮ ਸਿਆਸਤ 'ਚੋਂ ਕਿਉਂ ਹੋਏ ਗਾਇਬ ?

Written by  Shanker Badra -- June 15th 2018 08:24 PM -- Updated: June 15th 2018 08:57 PM
ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਵਾਲੇ ਨੇਤਾ ਹੁਣ ਸਰਗਰਮ ਸਿਆਸਤ 'ਚੋਂ ਕਿਉਂ ਹੋਏ ਗਾਇਬ ?

ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਵਾਲੇ ਨੇਤਾ ਹੁਣ ਸਰਗਰਮ ਸਿਆਸਤ 'ਚੋਂ ਕਿਉਂ ਹੋਏ ਗਾਇਬ ?

ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਵਾਲੇ ਨੇਤਾ ਹੁਣ ਸਰਗਰਮ ਸਿਆਸਤ 'ਚੋਂ ਕਿਉਂ ਹੋਏ ਗਾਇਬ ?:ਕਿਹਾ ਜਾਂਦਾ ਹੈ ਕਿ ਨੇਤਾਵਾਂ ਦੇ ਵਾਅਦੇ ਉਨ੍ਹਾਂ ਦੇ ਚੌਣ ਜਿੱਤਣ ਤੱਕ ਹੀ ਸੀਮਤ ਹੁੰਦੇ ਹਨ ਅਤੇ ਬਾਅਦ ਵਿਚ ਉਹੀ ਵਾਅਦਿਆਂ ਦੀ ਪੰਡ ਨੂੰ ਲਾਹ ਕੇ ਵੋਟਰਾਂ ਤੇ ਮਾਰਿਆ ਜਾਂਦਾ ਹੈ,ਖੈਰ ਪੰਜਾਬ ਦੀ ਸਿਆਸਤ ਵੀ ਚਿਰਾਂ ਤੋਂ ਕਾਫੀ ਸਰਗਰਮ ਰਹੀ ਹੈ।ਕਈ ਆਏ ਅਤੇ ਕਈ ਆਪਣੇ ਸਿਆਸੀ ਕਿਰਦਾਰ 'ਚੋਂ ਬਾਹਰ ਹੁੰਦੇ ਚਲੇ ਗਏ,ਅੱਜ ਤੁਹਾਨੂੰ ਵਿਖਾਉਣੇ ਹਾਂ ਪੰਜਾਬ ਦੇ ਉਹ ਸਿਆਸੀ ਚਿਹਰੇ,ਜਿਹੜੇ ਆਪਣੇ ਸਮੇਂ ਵਿਚ ਪੰਜਾਬ ਵਿਚ ਕਈ ਮੁੱਦੇ ਚੁੱਕਦੇ ਤਾਂ ਰਹੇ ਪਰ ਕੁਝ ਸਮੇਂ ਤੋਂ ਪੰਜਾਬ ਦੀ ਸਿਆਸੀ ਹਲ ਚੱਲ ਤੋਂ ਕਾਫੀ ਦੂਰ ਜਾਪ ਰਹੇ ਹਨ ਅਤੇ ਹਲੇ ਫਿਲਹਾਲ ਉਨ੍ਹਾਂ ਦਾ ਕੋਈ ਬਿਆਨ ਜਾਂ ਫਿਕਰ ਪੰਜਾਬ ਦੀ ਸਿਆਸਤ ਵਿਚ ਵੇਖਣ ਨੂੰ ਨਹੀਂ ਮਿਲਿਆ। ਜਗਮੀਤ ਬਰਾੜpunab leader Active Politics Why went missing ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਦਾ।ਕਈ ਪਾਰਟੀਆਂ ਤੋਂ ਹੁੰਦਿਆਂ ਜਗਮੀਤ ਬਰਾੜ ਨੇ 2017 ਵਿਧਾਨ ਸਭਾ ਚੌਣਾਂ ਲਈ ਤ੍ਰਿਣਮੂਲ ਕਾਂਗਰਸ ਦੇ ਸਹਾਰੇ ਸੱਤਾ ਵਿਚ ਵਾਪਸੀ ਦੀ ਸੋਚੀ ਕਾਂਗਰਸ ਤੋਂ ਤ੍ਰਿਣਮੂਲ ਕਾਂਗਰਸ ਤੱਕ ਦੇ ਸਫਰ ਵਿਚ ਜਗਮੀਤ ਬਰਾੜ ਕਾਫੀ ਸਰਗਰਮ ਰਹੇ ਅਤੇ ਕਈ ਮੁੱਦਿਆਂ ਤੇ ਜ਼ੋਰ ਸ਼ੌਰ ਨਾਲ ਤਰਕ ਰੱਖਿਆ ਪਰ ਚੌਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਤੋਂ ਵੀ ਜਗਮੀਤ ਬਰਾੜ ਨੇ ਅਸਤੀਫਾ ਦੇ ਦਿੱਤਾ ਅਤੇ ਫਿਲਹਾਲ ਪੰਜਾਬ ਦੀ ਸਰਗਰਮ ਰਾਜਨੀਤੀ ਵਿਚ ਜਗਮੀਤ ਬਰਾੜ ਦਿਖਾਈ ਨਹੀਂ ਦੇ ਰਹੇ। ਭਗਵੰਤ ਮਾਨ punab leader Active Politics Why went missing ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਹਾਜ਼ਰੀ ਭਾਵੇਂ ਐਮਪੀ ਵਜੋਂ ਪੂਰੀ ਹੋਵੇ ਪਰ ਪੰਜਾਬ ਦੀ ਸਿਆਸਤ ਵਿਚ ਭਗਵੰਤ ਮਾਨ ਕਾਫੀ ਸਮੇਂ ਤੋਂ ਬਹੁਤੇ ਸਰਗਰਮ ਨਹੀਂ ਹਨ।ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮੰਗਰੋਂ ਭਗਵੰਤ ਮਾਨ ਵੈਸੇ ਵੀ ਆਪਣੀ ਪਾਰਟੀ ਦੇ ਪਲੈਟਫਾਰਮ ਤੇ ਘੱਟ ਹੀ ਨਜ਼ਰ ਆਉਂਦੇ ਹਨ ਪਰ ਜਿਸ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੌਣਾਂ ਦੇ ਦੌਰਾਨ ਵੇਖਿਆ ਸੀ, ਮੌਜੂਦਾ ਸਮੇਂ ਵਿਚ ਭਗਵੰਤ ਉਸ ਤਰ੍ਹਾਂ ਨਾਲ ਸਰਕਾਰ ਦੇ ਕੀਤੇ ਫੈਸਲਿਆਂ ਜਾਂ ਵਾਅਦਿਆਂ ਬਾਰੇ ਕੋਈ ਬਿਆਨ ਦਿੰਦੇ ਨਜ਼ਰ ਨਹੀਂ ਆ ਰਹੇ। ਰਾਜਿੰਦਰ ਕੌਰ ਭੱਠਲ punab leader Active Politics Why went missing ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਕਿਸੇ ਵੇਲੇ ਪੰਜਾਬ ਦੇ ਮੁੱਿਦਆ ਤੇ ਜ਼ੋਰ ਸ਼ੋਰ ਨਾਲ ਬੋਲਦੇ ਸਨ ਪਰ ਹੁਣ ਫਿਲਹਾਲ ਦੀਆਂ ਚੌਣਾਂ ਦੌਰਾਨ 1-2 ਮੌਕਿਆਂ ਤੇ ਰਾਜਿੰਦਰ ਭੱਠਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝਾ ਕਰਦੇ ਨਜ਼ਰ ਆਏ ਹਨ ਜਦਕਿ ਸਰਕਾਰ ਜਾਂ ਵਿਰੋਧੀਆਂ ਤੇ ਕੋਈ ਖਾਸ ਬਿਆਨ ਭੱਠਲ ਨਹੀਂ ਦੇ ਰਹੇ। ਪ੍ਰਤਾਪ ਸਿੰਘ ਬਾਜਵਾ-punab leader Active Politics Why went missing ਇਸ ਵੇਲੇ ਰਾਜਸਭਾ ਮੈਂਬਰ ਅਤੇ ਕਾਫੀ ਦੇਰ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਤਾਕੀਦ ਰਹੇ ਪ੍ਰਤਾਪ ਬਾਜਵਾ ਫਿਲਹਾਲ ਪੰਜਾਬ ਦੀ ਰਾਜਨੀਤੀ ਵਿਚ ਬਿਲਕੁਲ ਸਰਗਰਮ ਨਹੀਂ ਹਨ।ਆਮ ਲੋਕਾਂ ਨੇ ਪ੍ਰਤਾਪ ਬਾਜਵਾ ਨੂੰ ਕਾਫੀ ਦੇਰ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੁੱਦਿਆਂ ਤੇ ਖਿਲਾਫਤ ਕਰਦੇ ਵੇਖਿਆ ਹੋਣਾ ਪਰ ਫਿਲਹਾਲ ਪੰਜਾਬ ਦੀ ਸਰਗਰਮ ਸਿਆਸਤ ਜਾਂ ਪੰਜਾਬ ਦੇ ਆਰਥਿਕ ਜਾਂ ਸਮਾਜਿਕ ਮੁੱਦਿਆਂ ਬਾਰੇ ਬਾਜਵਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦੇ ਰਹੇ। ਸ਼ਮਸ਼ੇਰ ਸਿੰਘ ਦੁੱਲੋpunab leader Active Politics Why went missing ਫਿਲਹਾਲ ਰਾਜ ਸਭਾ ਐਮ.ਪੀ ਸ਼ਮਸ਼ੇਰ ਸਿੰਘ ਦੁੱਲੋ,ਕਈ ਮਹੀਨੇ ਪਹਿਲਾਂ ਆਖਰੀ ਵਾਰ ਆਪਣੀ ਹੀ ਪਾਰਟੀ ਤੋਂ ਨਰਾਜ਼ ਹੁੰਦੇ ਵਿਖਾਈ ਦਿੱਤੇ ਸਨ ਅਤੇ ਕੈਪਟਨ ਸਰਕਾਰ ਤੇ ਦਲਿਤ ਭਾਈਚਾਰੇ ਨਾਲ ਵਿਤਕਰੇ ਦੇ ਦੋਸ਼ ਲਗਾਏ ਸਨ,ਹਾਲਾਕਿਂ ਇਸ ਵੇਲੇ ਵੀ ਕਈ ਦਲਿਤ ਮੁੱਦੇ ਪਾਰਟੀ ਵਿਚ ਹਨ ਜਦਕਿ ਕਿਸਾਨ ਖੁਦਕੁਸ਼ੀਆਂ ਅਤੇ ਕਈ ਹੋਰ ਮੁੱਦੇ ਵੀ ਪਰ ਦੁੱਲੋ ਫਿਲਹਾਲ ਰਾਜਨੀਤੀ ਵਿਚ ਉਹਨੇ ਸਰਗਰਮ ਨਹੀਂ ਦਿਖ ਰਹੇ। ਪ੍ਰੋ.ਸਾਧੂ ਸਿੰਘ ਅਤੇ ਹਰਿੰਦਰ ਸਿੰਘ ਖਾਲਸਾpunab leader Active Politics Why went missing ਆਮ ਆਦਮੀ ਪਾਰਟੀ ਦੇ ਇਹ ਦੋਵੇਂ ਲੋਕ ਸਭਾ ਮੈਂਬਰ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਜਿੱਤੇ ਸਨ ਪਰ ਆਪਣੀ ਹੀ ਪਾਰਟੀ ਤੋਂ ਨੁਮਾਇੰਦਗੀ ਨਾ ਮਿਲਣ ਕਰਨ ਇਹ ਦੋਹੇਂ ਚਿਹਰੇ ਕਾਫੀ ਦੇਰ ਤੋਂ ਸਰਗਰਮ ਸਿਆਸਤ ਤੋਂ ਬਾਹਰ ਹਨ।ਜਦਕਿ ਇਨ੍ਹਾਂ ਦੀ ਆਪਣੀ ਹੀ ਪਾਰਟੀ ਤੋਂ ਪਟਿਆਲਾ ਤੋਂ ਐਮ.ਪੀ ਧਰਮਵੀਰ ਗਾਂਧੀ ਇਸ ਵੇਲੇ ਪਾਣੀਆਂ ਦੇ ਮੁੱਦੇ ਤੇ ਕੇਂਦਰ ਅਤੇ ਸੂਬਾ ਸਰਕਾਰ ਨਾਲ ਕਈ ਵਾਰ ਆਰ-ਪਾਰ ਦੀ ਸਥਿਤੀ ਵਿਚ ਹੋ ਚੁੱਕੇ ਹਨ। ਸੁੱਚਾ ਸਿੰਘ ਛੋਟੇਪੁਰpunab leader Active Politics Why went missing 2017 ਵਿਧਾਨ ਸਭਾ ਚੌਣਾਂ ਵਿਚ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਛੋਟੇਪੁਰ ਭਾਵੇਂ ਆਪਣੀ ਸੀਟ ਵੀ ਨਹੀਂ ਬਚਾ ਸਕੇ ਪਰ ਚੌਣਾਂ ਤੋਂ ਪਹਿਲਾਂ ਇਹਨਾ ਦਾ ਆਪ ਨਾਲੌਂ ਵੱਖਰਾ ਹੋਣ ਤੇ ਖੂਬ ਸਿਆਸਤ ਹੋਈ ਸੀ ਹਾਲਾਕਿਂ ਆਪਣੀ ਸੀਟ ਹਾਰਨ ਤੋਂ ਬਾਅਦ ਛੋਟੇਪੁਰ ਕਾਫੀ ਦੇਰ ਤੋਂ ਸਿਆਸਤ ਵਿਚ ਉਨ੍ਹਾਂ ਸਰਗਰਮ ਨਜ਼ਰ ਨਹੀ ਆਏ। ਅਵਿਨਾਸ਼ ਰਾਏ ਖੰਨਾpunab leader Active Politics Why went missing ਭਾਜਪਾ ਦੇ ਮੀਤ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਆਖਰੀ ਵਾਰ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੌਣਾਂ ਤੋਂ ਪਹਿਲਾਂ ਸੁਣਿਆ ਹੋਵੇਗਾ।ਖੰਨਾ ਨੇ ਐਮ.ਪੀ ਰਹਿੰਦਿਆਂ ਕਈ ਮਹੱਤਵਪੂਰਨ ਮੁੱਦੇ ਚੁੱਕੇ ਹਨ ਅਤੇ ਹਾਲ ਫਿਲਹਾਲ ਵਿਚ ਪੰਜਾਬ ਦੇ ਗੰਦਲੇ ਹੁੰਦੇ ਪਾਣੀਆਂ ਦੇ ਮੁੱਦੇ ਤੇ ਚਰਚਾਵਾਂ ਦਾ ਹਿੱਸਾ ਜ਼ਰੂਰ ਬਣੇ ਹਨ ਪਰ ਫਿਲਹਾਲ ਕਾਫੀ ਦੇਰ ਤੋਂ ਖੰਨਾ ਪੰਜਾਬ ਦੀ ਸਿਆਸਤ ਵਿਚ ਕੋਈ ਬਿਆਨ ਦਿੰਦੇ ਨਹੀਂ ਸੁਣੇ ਗਏ। ਸੋ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਨੂੰ ਕਿਸੇ ਵੇਲੇ ਦਿਸ਼ਾ ਦੇਣ ਵਾਲੇ ਕਈ ਮਹੱਤਵਪੂਰਨ ਚਿਹਰੇ ਇਸ ਵੇਲੇ ਪੰਜਾਬ ਦੀ ਸਰਗਰਮ ਸਿਆਸਤ ਤੋਂ ਦੂਰ ਹਨ ਅਤੇ ਉਹ ਵੀ ਉਸ ਸਮੇਂ ਜਦ 2019 ਦੀਆ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਹਨ ਅਤੇ ਕਈ ਵੱਡੀਆਂ ਪਾਰਟੀਆਂ ਨੇ ਇਸ ਲਈ ਤਿਆਰੀਆਂ ਸ਼ੁਰੂ ਵੀ ਕਰ ਦਿਤੀਆਂ ਹਨ।ਹੁਣ ਵੇਖਦੇ ਹਾਂ ਕਿਸ ਇਹ ਸਭ ਲੀਡਰ ਕਦੋਂ ਤੱਕ ਮੁੜ ਪੰਜਾਬ ਦੀ ਸਿਆਸਤ ਵਿਚ ਸਰਗਰਮੀ ਵਧਾਉਂਦਿਆਂ ਲੋਕ ਹਿੱਤ ਦੇ ਮੁੱਦਿਆਂ ਨੂੰ ਚੁੱਕਣਾ ਸ਼ੁਰੂ ਕਰਦੇ ਹਨ। ਰਿਪੋਟਰ ਸ਼ਿਖਾ ਧੂਰੀਆ ਵਿਜ And Shanker Badra -PTCNews


Top News view more...

Latest News view more...