Fri, Apr 26, 2024
Whatsapp

ਮੁੱਖ ਮੰਤਰੀ ਵੱਲੋਂ ਮੋਹਾਲੀ ਵਿਖੇ ਐਸ.ਟੀ.ਪੀ.ਆਈ. ਦੀ ਸ਼ੁਰੂਆਤ ਲਈ ਸਮਝੌਤੇ ’ਤੇ ਸਹੀ ਪਾਉਣ ਦਾ ਐਲਾਨ

Written by  Joshi -- January 16th 2018 06:34 PM -- Updated: January 16th 2018 06:40 PM
ਮੁੱਖ ਮੰਤਰੀ ਵੱਲੋਂ ਮੋਹਾਲੀ ਵਿਖੇ ਐਸ.ਟੀ.ਪੀ.ਆਈ. ਦੀ ਸ਼ੁਰੂਆਤ ਲਈ ਸਮਝੌਤੇ ’ਤੇ ਸਹੀ ਪਾਉਣ ਦਾ ਐਲਾਨ

ਮੁੱਖ ਮੰਤਰੀ ਵੱਲੋਂ ਮੋਹਾਲੀ ਵਿਖੇ ਐਸ.ਟੀ.ਪੀ.ਆਈ. ਦੀ ਸ਼ੁਰੂਆਤ ਲਈ ਸਮਝੌਤੇ ’ਤੇ ਸਹੀ ਪਾਉਣ ਦਾ ਐਲਾਨ

Punjab CM announces mou for stpi startup in Mohali: ਮੁੱਖ ਮੰਤਰੀ ਵੱਲੋਂ ਮੋਹਾਲੀ ਵਿਖੇ ਐਸ.ਟੀ.ਪੀ.ਆਈ. ਦੀ ਸ਼ੁਰੂਆਤ ਲਈ ਸਮਝੌਤੇ ’ਤੇ ਸਹੀ ਪਾਉਣ ਦਾ ਐਲਾਨ ਆਈ.ਟੀ. ਅਤੇ ਆਈ.ਟੀ.ਈ.ਐਸ. ਦੇ ਨਿਵੇਸ਼ ’ਚ ਸਹੂਲਤ ਮੁਹੱਈਆ ਕਰਾਉਣ ਲਈ ਸਟਾਰਟਅਪ ਪੋਰਟਲ ਦੀ ਸ਼ੁਰੂਆਤ ਹਵਾਈ ਸੰਪਰਕ ਬਾਰੇ ਵਿਚਾਰ ਕਰਨ ਲਈ ਮੁੱਖ ਮੰਤਰੀ ਛੇਤੀ ਹੀ ਹਵਾਈ ਤੇ ਥਲ ਸੈਨਾ ਦੇ ਮੁਖੀਆਂ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਮਿਲਣਗੇ ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ.) ਦਾ ਮੋਹਾਲੀ ਵਿਖੇ ਇਕ ਕੇਂਦਰ ਸਥਾਪਿਤ ਕਰਨ ਵਾਸਤੇ ਸਹਿਮਤੀ ਪੱਤਰ ’ਤੇ ਸਹੀ ਪਾਉਣ ਦਾ ਐਲਾਨ ਕੀਤਾ ਹੈ ਜਿੱਥੇ ਸੂਬਾ ਸਰਕਾਰ ਦਾ ਸਰਕਾਰੀ ਸਮਰਥਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਸ਼ੁਰੂਆਤੀ ਧੁਰਾ (ਸਟਾਰਟਅਪ ਹੱਬ) ਸਥਾਪਤ ਕਰਨ ਦਾ ਪ੍ਰਸਤਾਵ ਹੈ। Punjab CM announces mou for stpi startup in Mohaliਇਸ ਸਹਿਮਤੀ ਪੱਤਰ ’ਤੇ ਉਦਯੋਗ ਵਿਭਾਗ, ਸੋਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ, ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐਸ.ਬੀ.) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਨੇ ਹਸਤਾਖਰ ਕੀਤੇ ਹਨ। ਆਈ.ਐਸ.ਬੀ. ਅਤੇ ਪੀ.ਟੀ.ਯੂ. ਇਸ ਸ਼ੁਰੂਆਤੀ ਧੁਰੇ ਦੇ ਬੋਧ ਭਾਈਵਾਲ ਵਜੋਂ ਕਾਰਜ ਕਰਨਗੇ। Punjab CM announces mou for stpi startup in Mohali: ਟਾਈਮਜ਼ ਆਫ ਇੰਡੀਆ ਗਰੁੱਪ ਵੱਲੋਂ ਆਯੋਜਿਤ ‘ਮੋਹਾਲੀ ਐਜ਼ ਨੈਕਸਟ ਬਿੱਗ ਆਈ.ਟੀ. ਹੱਬ ਇਨ ਦਾ ਨਾਰਥ’ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਮੋਹਾਲੀ ਸ਼ੁਰੂਆਤੀ ਧੁਰੇ ਲਈ ਪੀ.ਟੀ.ਯੂ. ਦੀ ਭਾਈਵਾਲੀ ਨਾਲ 100 ਕਰੋੜ ਰੁਪਏ ਦੇ ਫੰਡਾਂ ਦਾ ਐਲਾਨ ਕੀਤਾ ਹੈ। ਇਸ ਨੂੰ 45,000 ਵਰਗ ਫੁਟ ਖੇਤਰ ਵਿੱਚ ਬਣਾਇਆ ਜਾਵੇਗਾ। ਇਹ ਸ਼ੁਰੂਆਤੀ ਧੁਰਾ ਸੂਬਾ ਸਰਕਾਰ ਦੀ ਨਵੀਂ ਸਨਅਤੀ ਨੀਤੀ ਦੇ ਹਿੱਸੇ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਦਮਾਂ ਨੂੰ ਸ਼ੁਰੂ ਕਰਨ ਵਾਸਤੇ ਜ਼ੋਰ ਦਿੱਤਾ ਗਿਆ ਹੈ। Punjab CM announces mou for stpi startup in Mohaliਮੁੱਖ ਮੰਤਰੀ ਨੇ ਉਦਯੋਗ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦਾ ਨਵਾਂ ਸਟਾਰਟਅਪ ਪੋਰਟਲ ਵੀ ਸ਼ੁਰੂ ਕੀਤਾ। ਇਹ ਸਾਰੇ ਦਾਅਵੇਦਾਰਾਂ ਨੂੰ ਆਪਸ ਵਿੱਚ ਜੋੜੇਗਾ। ਇਸ ਮੌਕੇ ਹਾਜ਼ਰੀਨ ਨੂੰ ਮੁਖਾਤਵ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਵਿੱਚ ਹਵਾਈ ਸੰਪਰਕ ਨੂੰ ਬੜਾਵਾ ਦੇਣ ਲਈ ਛੋਟੇ ਹਵਾਈ ਜਹਾਜ਼ਾਂ (20 ਸੀਟਾਂ ਵਾਲੇ) ਲਈ ਹਵਾਈ ਪੱਟੀਆਂ ਦੀ ਵਰਤੋਂ ਦੀ ਆਗਿਆ ਦੇਣ ਵਾਸਤੇ ਹਵਾਈ ਫੌਜ ਦੇ ਮੁਖੀ ਨਾਲ ਮੀਟਿੰਗ ਕਰਨਗੇ। ਉਨਾਂ ਕਿਹਾ ਕਿ ਉਹ ਫੌਜ ਦੇ ਮੁਖੀ ਅਤੇ ਕੇਂਦਰੀ ਸ਼ਹਿਰਾ ਹਵਾਬਾਜ਼ੀ ਮੰਤਰੀ ਦੇ ਨਾਲ ਸੀ.ਏ.ਟੀ.-3 ਉਡਾਨਾਂ ਉਤਰਣ ਦੀ ਸਥਾਪਤੀ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। Punjab CM announces mou for stpi startup in Mohali: ਆਈ.ਟੀ. ਅਤੇ ਆਈ.ਟੀ.ਈ.ਐਸ. ਸੈਕਟਰਾਂ ਨੂੰ ਬੜਾਵਾ ਦੇਣ ਲਈ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪੂੰਜੀ ਨਿਵੇਸ਼ਕਾਂ ਅਤੇ ਉਦਮੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸ਼ੁਰੂਆਤੀ ਧੁਰੇ ’ਚ ਇਕ ‘ਅੰਤਰ-ਰਾਸ਼ਟਰੀ ਡੈਸਕ’ ਵੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਣ ਵਾਲੇ ਦੁਨੀਆ ਭਰ ਦੇ ਉਦਮੀਆਂ ਨੂੰ ਮਦਦ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਕਰਨ ਲਈ ਪੰਜਾਬੀਆਂ ਅਤੇ ਭਾਰਤੀਆਂ ਨੂੰ ਆਕਰਸ਼ਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵਪਾਰ ਅਤੇ ਵਣਜ ਲਈ ਹਾਂ ਪੱਖੀ ਅਤੇ ਢੁਕਵਾਂ ਮਾਹੌਲ ਨਵੀਂ ਸਨਅਤੀ ਨੀਤੀ ਵਿੱਚ ਸਿਰਜਿਆ ਗਿਆ ਹੈ ਅਤੇ ਇਸ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਦੇ ਵਿਕਾਸ ਦੇ ਲਈ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਅਤੇ ਉਨਾਂ ਨੂੰ ਭਾਈਵਾਲ ਬਣਾਉਣਾ ਚਾਹੁੰਦੀ ਹੈ। Punjab CM announces mou for stpi startup in Mohaliਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਨੂੰ ਆਈ.ਟੀ. ਧੁਰੇ ਵਜੋਂ ਵਿਕਸਿਤ ਕਰਨ ਲਈ ਸਰਕਾਰ ਦੀ ਸਹਾਇਤਾ ਕਰਨ ਵਾਸਤੇ ਟਾਈਮਜ਼ ਆਫ ਇੰਡੀਆ ਦਾ ਧੰਨਵਾਦ ਕੀਤਾ। ਇਸ ਧੁਰੇ ਨੂੰ ਵਿਕਸਿਤ ਕਰਨ ਦਾ ਵਿਚਾਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਸਾਲ 2002 ਦੇ ਸ਼ੁਰੂਆਤੀ ਕਾਲ ਦੌਰਾਨ ਇਨਫੋਸਿਸ ਦੇ ਦੌਰੇ ਦੌਰਾਨ ਆਇਆ ਸੀ। ਉਸ ਸਮੇਂ ਉਹ ਹੈਦਰਾਬਾਦ ਤੇ ਬੰਗਲੌਰ ਗਏ ਸਨ ਅਤੇ ਇਨਫੋਸਿਸ ਕੈਂਪਸ ਦਾ ਦੌਰਾ ਕੀਤਾ ਸੀ ਜਿੱਥੇ ਉਨਾਂ ਨੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਇੰਟਰਵਿਊ ਦੀ ਉਡੀਕ ਕਰਦੇ ਹੋਏ ਵੇਖਿਆ। ਇਸ ਗੱਲ ਨਾਲ ਹੀ ਉਨਾਂ ਨੂੰ ਪੰਜਾਬ ਸਮਰਥਾ ਤੋਂ ਫਾਇਦਾ ਉਠਾਉਣ ਦਾ ਵਿਚਾਰ ਆਇਆ। ਮੋਹਾਲੀ ਵਿੱਚ ਹੋਰ ਵੱਡੇ ਪੱਧਰ ’ਤੇ ਸੂਚਨਾ ਤਕਨਾਲੋਜੀ ਦਾ ਪਾਸਾਰ ਕਰਕੇ ਇਸ ਨੂੰ ਤਕਨਾਲੋਜੀ ਦੇ ਧੁਰੇ ਵਜੋਂ ਵਿਕਸਤ ਕਰਨ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 90 ਲੱਖ ਯੋਗ ਨੌਜਵਾਨ ਨੌਕਰੀਆਂ ਦੀ ਭਾਲ ਵਿੱਚ ਹਨ ਜਿਸ ਕਰਕੇ ਸਰਕਾਰ ਪੰਜਾਬ ਵਿੱਚ ਵੱਡੀ ਪੱਧਰ ’ਤੇ ਵੱਧ ਤੋਂ ਵੱਧ ਸਨਅਤੀ ਵਿਕਾਸ ਲਈ ਕੰਮ ਕਰ ਰਹੀ ਹੈ। ਉਨਾਂ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਦੇ ਹਾਣ ਦਾ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਲਈ ਸਿਰਫ ਰੁਜ਼ਗਾਰ ਹੀ ਇਕੋ-ਇਕ ਵਸੀਲਾ ਹੈ ਅਤੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਵਾਸਤੇ ਮੋਹਾਲੀ ਵਿੱਚ ਅਥਾਹ ਮੌਕੇ ਮੁਹੱਈਆ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੋਹਾਲੀ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਕਨਾਲੋਜੀ ਧੁਰੇ ਵਜੋਂ ਉਭਰਨਾ ਵੇਖਣਾ ਚਾਹੰੁਦੇ ਹਨ ਅਤੇ ਇਸ ਲਈ ਸ਼ਹਿਰ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਉਨਾਂ ਦੀ ਸਰਕਾਰ ਮੋਹਾਲੀ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ ਅਚੇ ਤਕਨਾਲੋਜੀ ਦੇ ਵਿਕਾਸ ਲਈ ਪੰਜਾਬ ਨੂੰ ਮੋਹਰੀ ਸੂਬਾ ਬਣਾਏਗੀ। ਇਸ ਮੌਕੇ ਮੁੱਖ ਮੰਤਰੀ ਨੇ ਖਰੜ ਤੋਂ ਅਪਾਹਜ ਯਤੀਮ ਲੜਕੀ ਜੋਤਿਕਾ ਸ਼ਰਮਾ ਨੂੰ ਇਕ ਲੈਪਟਾਪ ਅਤੇ 15 ਹਜ਼ਾਰ ਰੁਪਏ ਦਿੱਤੇ। ਇਸ ਲੜਕੀ ਨੇ ਸਰਕਾਰ ਪਾਸੋਂ ਸਹਾਇਤਾ ਮੰਗੀ ਸੀ ਤਾਂ ਕਿ ਉਹ ਆਪਣੇ ਘਰ ਤੋਂ ਕੰਮ ਕਰ ਸਕੇ। ਇਸ ਮੌਕੇ ਜੀ.ਬੀ.ਪੀ. ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ ਨੇ ਕਿਹਾ ਕਿ ਵਿਸ਼ਵ ਪੱਧਰੀ ਤਕਨਾਲੋਜੀ ਧੁਰੇ ਵਜੋਂ ਉਭਰਨ ਲਈ ਮੋਹਾਲੀ ਸਾਰੇ ਪੱਖਾਂ ’ਤੇ ਖਰਾ ਉਤਰਦਾ ਹੈ ਜਿੱਥੇ ਹਵਾਈ ਸੰਪਰਕ ਸਮੇਤ ਸਾਰੀਆਂ ਸਹੂਲਤਾਂ ਮੌਜੂਦ ਹਨ। ਮੋਹਾਲੀ ਅਤੇ ਆਲੇ-ਦੁਆਲੇ ਵਿੱਚ ਹਾਲ ਹੀ ’ਚ ਰੀਅਲ ਅਸਟੇਟ ਕਾਰੋਬਾਰ ਵਿੱਚ ਤੇਜ਼ੀ ਆਉਣ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਹਰ ਮਹੀਨੇ 500 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਜੋ ਆਪਣੇ ਆਪ ਵਿੱਚ ਅਸਚਰਜਨਕ ਹੈ। Punjab CM announces mou for stpi startup in Mohali: ਇਨਫੋਸਿਸ ਦੇ ਵਿਕਾਸ ਕੇਂਦਰ ਦੇ ਮੁਖੀ ਸਮੀਰ ਗੋਇਲ ਨੇ ਕਿਹਾ ਕਿ ਖੇਤਰ ਦੇ ਵਿਕਾਸ ਲਈ ਕੰਪਨੀ ਪੂਰੀ ਤਰਾਂ ਵਚਨਬੱਧ ਹੈ ਅਤੇ ਹੁਨਰਮੰਦ ਰੁਜ਼ਗਾਰ ਬਾਰੇ ਕੰਪਨੀ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ ਹੈ। ਉਨਾਂ ਦੱਸਿਆ ਕਿ ਕੰਪਨੀ ਦੇ ਚੰਡੀਗੜ ਯੂਨਿਟ ਵਿੱਚ 7000 ਤੋਂ ਵੱਧ ਮੁਲਾਜ਼ਮ ਹਨ ਅਤੇ ਮੁਹਾਲੀ ਵਿੱਚ ਸਥਾਪਤ ਕੀਤੇ ਨਵੇਂ ਯੂਨਿਟ ਵਿੱਚ ਇਕ ਹਜ਼ਾਰ ਇੰਜਨੀਅਰਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਕੰਪਨੀ ਵੱਲੋਂ ਅਗਲੇ ਸਾਲ ਜਾਂ ਉਸ ਤੋਂ ਬਾਅਦ ਇਹ ਗਿਣਤੀ ਦੁੱਗਣੀ ਕਰਨ ਦੀ ਯੋਜਨਾ ਹੈ। ਐਸ.ਟੀ.ਪੀ.ਆਈ. ਮੋਹਾਲੀ ਦੇ ਡਾਇਰੈਕਟਰ ਓਂਕਾਰ ਰਾਏ ਨੇ ਦੱਸਿਆ ਕਿ ਮੋਹਾਲੀ ਹੁਣ ਤੱਕ ਦਾ ਸਭ ਤੋਂ ਵੱਧ ਨਿਵੇਸ਼ ਵਾਲਾ ਸ਼ਹਿਰ ਹੈ। ਉਨਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਉਨਾਂ ਨੇ ਵੱਖ-ਵੱਖ ਕੰਪਨੀਆਂ ਅਤੇ ਅਕਾਦਮਿਕ ਲੋਕਾਂ ਨਾਲ ਮਿਲਵਰਤਣ ਕੀਤਾ ਕੀਤਾ ਹੈ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਉੱਦਮੀਆਂ ਨੂੰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। —PTC News


Top News view more...

Latest News view more...