Sat, Apr 27, 2024
Whatsapp

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਅਜਿਹਾ ਕੰਮ ਕਰਕੇ ਜਿੱਤਿਆ ਸਿੱਖ ਭਾਈਚਾਰੇ ਦਾ ਦਿਲ

Written by  Shanker Badra -- June 11th 2018 09:49 PM
ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਅਜਿਹਾ ਕੰਮ ਕਰਕੇ ਜਿੱਤਿਆ ਸਿੱਖ ਭਾਈਚਾਰੇ ਦਾ ਦਿਲ

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਅਜਿਹਾ ਕੰਮ ਕਰਕੇ ਜਿੱਤਿਆ ਸਿੱਖ ਭਾਈਚਾਰੇ ਦਾ ਦਿਲ

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਅਜਿਹਾ ਕੰਮ ਕਰਕੇ ਜਿੱਤਿਆ ਸਿੱਖ ਭਾਈਚਾਰੇ ਦਾ ਦਿਲ:ਬੀਤੇ ਦਿਨੀਂ ਸ਼ਿਲਾਂਗ 'ਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦੇ ਕਾਰਨ ਇੱਕ ਸਿੱਖ ਡਰਾਈਵਰ ਦੇ ਟਰੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।ਇਸ ਦੁਖਦਾਈ ਘਟਨਾ ਤੋਂ ਬਾਅਦ ਭਾਵੁਕ ਹੋਏ ਇਸ ਸਿੱਖ ਡਰਾਈਵਰ ਨੇ ਆਪਣੀ ਵੀਡੀਓ ਸੋਸ਼ਲ ਮੀਡਿਆ 'ਤੇ ਅੱਪਲੋਡ ਕੀਤੀ। punjab singer babbu mann Wins Sikh community heartਹਿੰਸਾ ਦਾ ਸ਼ਿਕਾਰ ਹੋਏ ਇਸ ਸਿੱਖ ਡਰਾਈਵਰ ਨੇ ਵੀਡੀਓ ਵਿਚ ਪੂਰੇ ਵਿਸ਼ਵ 'ਚ ਵੱਸਦੇ ਸਿੱਖ ਭਾਇਚਾਰੇ ਨੂੰ ਉਸਦੀ ਮਦਦ ਕਰਨ ਲਈ ਬੇਨਤੀ ਕੀਤੀ ਤੇ ਆਪਣਾ ਫੋਨ ਨੰਬਰ ਵੀ ਸਾਂਝਾ ਕੀਤਾ।ਇਸ ਵੀਡੀਓ ਨੂੰ ਦੇਖਕੇ ਭਾਵੁਕ ਹੋਏ ਪੰਜਾਬ ਦੇ ਮਸ਼ਹੂਰ ਕਲਾਕਾਰ ਬੱਬੂ ਮਾਨ ਨੇ ਇਸ ਸਿੱਖ ਡਰਾਈਵਰ ਦੀ ਮਦਦ ਕਰਨ ਦਾ ਫੈਸਲਾ ਲਿਆ। punjab singer babbu mann Wins Sikh community heartਬੱਬੂ ਮਾਨ ਨੇ ਨਾ ਸਿਰਫ਼ ਇਸ ਮੁੱਦੇ ਨੂੰ ਆਪਣੇ ਸੋਸ਼ਲ ਮੀਡਿਆ ਤੇ ਸਾਂਝਾ ਕਰਕੇ ਅਣਗਿਣਤ ਲੋਕਾਂ ਤੱਕ ਇਸ ਮਦਦ ਦੀ ਗੁਹਾਰ ਨੂੰ ਪਹੁੰਚਾਇਆ,ਸਗੋਂ ਇਸ ਸਿੱਖ ਭਾਈ ਨੂੰ ਭਾਰਤ ਆਉਣ ਦਾ ਸੱਦਾ ਦੇ ਕੇ ਉਸਦੀ ਪੂਰੀ ਬਣਦੀ ਮਦਦ ਕਰਨ ਦਾ ਵੀ ਭਰੋਸਾ ਦਵਾਇਆ ਹੈ।punjab singer babbu mann Wins Sikh community heartਬੱਬੂ ਮਾਨ ਨੇ ਆਪਣੇ ਫੇਸਬੂਕ ਪੇਜ ਉੱਤੇ ਸਿੱਖ ਡਰਾਈਵਰ ਦਾ ਵੀਡੀਓ ਸਾਂਝਾ ਕਰਦੇ ਸਿੱਖਾਂ ਦਾ ਦਰਦ ਬਿਆਨ ਕਰਦਿਆਂ ਆਪਣੇ ਹੀ ਗੀਤ ਦੀਆਂ ਕੁਝ ਤੁੱਕਾਂ ਸਾਂਝੀਆਂ ਕੀਤੀਆਂ। "ਛੋਟੀ ਜੀ ਗੱਲ ਉੱਤੇ ਹੋ ਜਾਂਦੇ ਦੰਗੇ, ਗਦੀਆਂ ਅੱਗਾਂ, ਕੋਈ ਬੰਦਾ ਸੇਫ਼ ਨਹੀਂ, ਏ ਰਾਹ ਜਾਂਦਿਆਂ ਲੱਥਣ ਪੱਗਾਂ" ਉਨ੍ਹਾਂ ਲਿਖਿਆ ਵੱਡੇ ਭਾਈ,ਅਸੀਂ ਤੇਰੇ ਨਾਲ ਆਂ ਇਸ ਦੁੱਖ ਦੀ ਘੜੀ 'ਚ ..ਤੂੰ ਪੰਜਾਬ ਆਜਾ,ਜਿੰਨੇ ਜੋਗੇ ਮਾਲਕ ਨੇ ਬਣਾਇਆ ਅਸੀਂ ਤੇਰੀ ਓੰਨੀ ਕੁ ਮਦਦ ਜ਼ਰੂਰ ਕਰਾਂਗੇ....ਬੇਈਮਾਨpunjab singer babbu mann Wins Sikh community heartਬੱਬੂ ਮਾਨ ਹਮੇਸ਼ਾ ਹੀ ਕਿਸੇ ਨਾ ਕਿਸੇ ਦੀ ਮਦਦ ਲਈ ਕਰਨ ਲਈ ਅੱਗੇ ਆਉਂਦੇ ਹਨ।ਉਹ ਅਕਸਰ ਹੀ ਅਜਿਹੇ ਮੁੱਦੇ ਚੱਕਦੇ ਹਨ ਤੇ ਆਮ ਲੋਕਾਂ ਲਈ ਪ੍ਰਸ਼ਾਸਨ ਤੱਕ ਨਾਲ ਭਿੜ ਜਾਂਦੇ ਹਨ।ਇਹੀ ਕਾਰਣ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਿਰਫ਼ ਇਕ ਕਲਾਕਾਰ ਵੱਜੋਂ ਨਹੀਂ ਸਗੋਂ ਬਤੌਰ ਸ਼ਕਸੀਅਤ ਬੱਬੂ ਮਾਨ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਨ। https://www.facebook.com/babbumaan/videos/1733063913406731/ -PTCNews


Top News view more...

Latest News view more...