Sat, Apr 27, 2024
Whatsapp

ਅਮਰੀਕਾ 'ਚ ਪੰਜਾਬੀ ਨਸਲੀ ਭੇਦਭਾਵ ਦਾ ਹੋਇਆ ਸ਼ਿਕਾਰ, ਭੈਣਾਂ ਦੇ ਇੱਕਲੌਤੇ ਭਰਾ ਨੇ ਤੋੜਿਆ ਦਮ

Written by  Joshi -- May 23rd 2018 02:11 PM
ਅਮਰੀਕਾ 'ਚ ਪੰਜਾਬੀ ਨਸਲੀ ਭੇਦਭਾਵ ਦਾ ਹੋਇਆ ਸ਼ਿਕਾਰ, ਭੈਣਾਂ ਦੇ ਇੱਕਲੌਤੇ ਭਰਾ ਨੇ ਤੋੜਿਆ ਦਮ

ਅਮਰੀਕਾ 'ਚ ਪੰਜਾਬੀ ਨਸਲੀ ਭੇਦਭਾਵ ਦਾ ਹੋਇਆ ਸ਼ਿਕਾਰ, ਭੈਣਾਂ ਦੇ ਇੱਕਲੌਤੇ ਭਰਾ ਨੇ ਤੋੜਿਆ ਦਮ

ਅਮਰੀਕਾ 'ਚ ਪੰਜਾਬੀ ਨਸਲੀ ਭੇਦਭਾਵ ਦਾ ਹੋਇਆ ਸ਼ਿਕਾਰ, ਭੈਣਾਂ ਦੇ ਇੱਕਲੌਤੇ ਭਰਾ ਨੇ ਤੋੜਿਆ ਦਮ ਸਿਨਸਿਨਾਤੀ, ਅਮਰੀਕਾ ਤੋਂ ਆਈ ਪੰਜਾਬੀ ਨੌਜਵਾਨ ਦੀ ਖਬਰ ਨਾਲ ਪੂਰੇ ਭਾਈਚਾਰੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਪ੍ਰੀਤ ਸਿੰਘ ਉੱਪਲ ਵਜੋਂ ਹੋਈ ਹੈ ਜੋ ਮੂਲ ਰੂਪ ਤੋਂ ਪੰਜਾਬ, ਨਡਾਲਾ ਤੋਂ ਸੀ। punjabi shot dead in USAਮਿਲੀ ਜਾਣਕਾਰੀ ਮੁਤਾਬਕ, 10 ਮਈ, 2018 ਨੂੰ ਜਸਪ੍ਰੀਤ ਪੁੱਤਰ ਮੇਵਾ ਸਿੰਘ ਜਿਸ ਸਮੇਂ ਆਪਣੇ ਘਰ ਦੇ ਬਾਹਰ ਸੈਰ ਕਰਦਾ ਸੀ ਜਦੋਂ ਉਥੇ ਆਏ ਇੱਕ ਕਾਲੇ ਵਿਅਕਤੀ ਨੇ ਉਸਨੂੰ ਗੋਲੀ ਮਾਰ ਦਿੱਤੀ ਸੀ। ਜ਼ਖਮੀ ਨੌਜਵਾਨ ਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ ਜਸਪ੍ਰੀਤ ਲਗਭਗ 8 ਸਾਲ ਤੋਂ ਆਪਣੀ ਪਰਿਵਾਰ ਨਾਲ ਅਮਰੀਕਾ 'ਚ ਰਹਿ ਰਿਹਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ, 2 ਲੜਕੇ ਅਤੇ 2 ਲੜਕੀਆਂ ਨੂੰ ਛੱਡ ਗਿਆ ਹੈ। punjabi shot dead in USAਪੁਲਿਸ ਵੱਲੋਂ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਜਸਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਪਿਤਾ ਦੀ ਤਕਰੀਬਨ ਤਿੰਨ ਸਾਲ ਪਹਿਲਾਂ ਕਰਤਾਰਪੁਰ ਨੇੜੇ ਮੋਟਰਸਾਈਕਲ ਹਾਦਸੇ 'ਚ ਹੋ ਗਈ ਸੀ। —PTC News


Top News view more...

Latest News view more...