Fri, Apr 26, 2024
Whatsapp

ਇੱਕ ਹੋਰ ਪੰਜਾਬੀ ਨੌਜਵਾਨ ਨੇ ਵਿਦੇਸ਼ 'ਚ ਗਵਾਈ ਆਪਣੀ ਜਾਨ, ਜਾਣੋ ਮਾਮਲਾ

Written by  Joshi -- January 05th 2018 11:34 AM
ਇੱਕ ਹੋਰ ਪੰਜਾਬੀ ਨੌਜਵਾਨ ਨੇ ਵਿਦੇਸ਼ 'ਚ ਗਵਾਈ ਆਪਣੀ ਜਾਨ, ਜਾਣੋ ਮਾਮਲਾ

ਇੱਕ ਹੋਰ ਪੰਜਾਬੀ ਨੌਜਵਾਨ ਨੇ ਵਿਦੇਸ਼ 'ਚ ਗਵਾਈ ਆਪਣੀ ਜਾਨ, ਜਾਣੋ ਮਾਮਲਾ

Punjabi youth dies in Saudi Arabia in road accident: ਇੱਕ ਹੋਰ ਪੰਜਾਬੀ ਨੌਜਵਾਨ ਨੇ ਵਿਦੇਸ਼ 'ਚ ਗਵਾਈ ਆਪਣੀ ਜਾਨ, ਜਾਣੋ ਮਾਮਲਾ ਹਰ ਸਾਲ ਪੰਜਾਬ ਤੋਂ ਲੱਖਾਂ ਨੌਜਵਾਨ ਕਈ ਉਮੀਦਾਂ ਅਤੇ ਸੁਪਨੇ ਲੈ ਕੇ ਵਿਦੇਸ਼ ਜਾਂਦੇ ਹਨ ਤਾਂ ਜੋ ਉਥੇ ਜਾ ਕੇ ਉਹ ਆਪਣੇ ਜੀਵਨ ਨੂੰ ਸਵਾਰ ਸਕਣ ਅਤੇ ਵਧੀਆ ਜ਼ਿੰਦਗੀ ਜੀ ਸਕਣ। Punjabi youth dies in Saudi Arabia in road accidentPunjabi youth dies in Saudi Arabia in road accident: ਪੰਜਾਬ ਤੋਂ ਜ਼ਿਆਦਾਤਰ ਨੌਜਵਾਨਾਂ ਦੀ ਪਸੰਦ ਕੈਨੇਡਾ ਜਾਂ ਦੁਬਈ ਹੁੰਦੀ ਹੈ, ਪਰ ਬਾਹਰਲੇ ਮੁਲਕਾਂ 'ਚੋਂ ਸਾਊਦੀ ਅਰਬ ਵੀ ਇੱਕ ਅਜਿਹਾ ਦੇਸ਼ ਹੈ, ਜਿਥੇ ਵੱਡੀ ਗਿਣਤੀ 'ਚ ਨੌਜਵਾਨ ਜਾਂਦੇ ਹਨ। ਇਸਦਾ ਕਾਰਨ ਹੈ, ਘੱਟ ਮੰਗਾਂ ਨਾਲ ਅਤੇ ਬਾਕੀ ਦੇਸ਼ਾਂ ਦੇ ਮੁਕਾਬਲੇ ਥੋੜ੍ਹੀ ਆਸਾਨੀ ਨਾਲ ਵੀਜ਼ਾ ਮਿਲਣਾ। ਪਰ ਜਦੋਂ ਕੋਈ ਨੌਜਵਾਨ ਮਿਹਨਤ ਮੁਸ਼ੱਕਤ ਕਰਦਾ ਵਿਦੇਸ਼ ਦੀ ਧਰਤੀ 'ਤੇ ਆਪਣੀ ਜਾਨ ਗਵਾ ਲੈਂਦਾ ਹੈ, ਤਾਂ ਉਸਦੇ ਆਪਣਿਆਂ ਦੇ ਦਿਲ 'ਚ ਮਾਤਮ ਛਾ ਜਾਣਾ ਸੁਭਾਵਿਕ ਹੈ। Punjabi youth dies in Saudi Arabia in road accidentPunjabi youth dies in Saudi Arabia in road accident: ਅਜਿਹਾ ਹੀ ਕੁਝ ਵਾਪਰਿਆ ਹੈ, ਮੋਰਿੰਡਾ ਇਲਾਕੇ ਵਿੱਚ ਪੈਂਦੇ ਪਿੰਡ ਮਾਜਰੀ ਦੇ ਨੌਜਵਾਨ ਨਾਲ, ਜਿਸਦੀ ਸਾਊਦੀ ਅਰਬ ਵਿੱਚ ਇੱਕ ਸੜਕ ਹਾਦਸੇ ਦੁਆਰਾ ਮੌਤ ਹੋਣ ਦੀ ਖ਼ਬਰ ਮਿਲੀ ਹੈ। 25 ਸਾਲਾਂ ਗੁਰਪ੍ਰੀਤ ਕੰਮ ਦੀ ਭਾਲ ਲਈ ਪਿਛਲੇ 1 ਸਾਲ 8 ਮਹੀਨੇ ਪਹਿਲਾ ਸਾਊਦੀ ਅਰਬ ਗਿਆ ਸੀ 'ਤੇ ਉੱਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਸੜਕ ਹਾਦਸੇ ਵਿੱਚ ਉਸਦੀ ਮੌਤ ਹੋਣ ਦੀ ਖਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ। —PTC News


Top News view more...

Latest News view more...