Sat, Apr 27, 2024
Whatsapp

ਕਿਊਬੇਕ ਅਦਾਲਤ ਨੇ ਕਿਰਪਾਨ ਪਾਉਣ ਦੀ ਮਨਾਹੀ ਦੇ ਫੈਸਲੇ ਨੂੰ ਰੱਖਿਆ ਬਰਕਰਾਰ

Written by  Joshi -- February 22nd 2018 12:49 PM
ਕਿਊਬੇਕ ਅਦਾਲਤ ਨੇ ਕਿਰਪਾਨ ਪਾਉਣ ਦੀ ਮਨਾਹੀ ਦੇ ਫੈਸਲੇ ਨੂੰ ਰੱਖਿਆ ਬਰਕਰਾਰ

ਕਿਊਬੇਕ ਅਦਾਲਤ ਨੇ ਕਿਰਪਾਨ ਪਾਉਣ ਦੀ ਮਨਾਹੀ ਦੇ ਫੈਸਲੇ ਨੂੰ ਰੱਖਿਆ ਬਰਕਰਾਰ

Quebec's top court upholds Kirpan ban at the legislature: ਕਿਊਬੇਕ ਅਦਾਲਤ ਵੱਲੋਂ ਅੱਜ ਸਿੱਖ ਕੌਮ ਦਾ ਧਾਰਮਿਕ ਚਿੰਨ ਕਿਰਪਾਨ ਪਾਉਣ ਦੇ ਸੰਬੰਧ 'ਚ ਕਿਊਬੇਕ ਅਸੈਂਬਲੀ 'ਚ ਕਿਰਪਾਨ ਪਾਉਣ ਦੀ ਮਨਾਹੀ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ। ਇਹ ਕੇਸ ਵਰਲਡ ਸਿੱਖ ਆਰਗਨਾਈਜ਼ੇਸ਼ਨ ਆਫ ਕੈਨੇਡਾ ਵਲੋਂ ਪਾਇਆ ਗਿਆ ਸੀ। ਇਸ ਮਾਮਲੇ 'ਚ ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਵੱਲੋਂ ਅਦਾਲਤ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ।ਸਿੱਖ ਸੰਸਥਾਵਾਂ ਵੱਲੋਂ ਹੁਣ ਹੁਣ ਇਸ ਕੇਸ ਨੂੰ ਸਰਵ ਉਚ ਅਦਾਲਤ ਭਾਵ ਸੁਪਰੀਮ ਕੋਰਟ 'ਚ ਲੈ ਕੇ ਜਾਣ ਬਾਰੇ ਸੋਚਿਆ ਜਾ ਰਿਹਾ ਹੈ। —PTC News


Top News view more...

Latest News view more...