Fri, Apr 26, 2024
Whatsapp

ਰੋਪੜ : ਪਿੰਡ ਵਾਲਿਆਂ ਨੇ ਬੱਚਿਆਂ ਨੂੰ ਭੇਜਣਾ ਬੰਦ ਕੀਤਾ ਸਰਕਾਰੀ ਐਲੀਮੈਂਟਰੀ ਸਕੂਲ 'ਚ, ਕਾਰਨ ਹੈਰਾਨ ਕਰਨ ਵਾਲਾ! 

Written by  Joshi -- May 17th 2018 01:22 PM -- Updated: May 17th 2018 02:17 PM
ਰੋਪੜ : ਪਿੰਡ ਵਾਲਿਆਂ ਨੇ ਬੱਚਿਆਂ ਨੂੰ ਭੇਜਣਾ ਬੰਦ ਕੀਤਾ ਸਰਕਾਰੀ ਐਲੀਮੈਂਟਰੀ ਸਕੂਲ 'ਚ, ਕਾਰਨ ਹੈਰਾਨ ਕਰਨ ਵਾਲਾ! 

ਰੋਪੜ : ਪਿੰਡ ਵਾਲਿਆਂ ਨੇ ਬੱਚਿਆਂ ਨੂੰ ਭੇਜਣਾ ਬੰਦ ਕੀਤਾ ਸਰਕਾਰੀ ਐਲੀਮੈਂਟਰੀ ਸਕੂਲ 'ਚ, ਕਾਰਨ ਹੈਰਾਨ ਕਰਨ ਵਾਲਾ! 

ਰੋਪੜ : ਪਿੰਡ ਵਾਲਿਆਂ ਨੇ ਬੱਚਿਆਂ ਨੂੰ ਭੇਜਣਾ ਬੰਦ ਕੀਤਾ ਸਰਕਾਰੀ ਐਲੀਮੈਂਟਰੀ ਸਕੂਲ 'ਚ, ਕਾਰਨ ਹੈਰਾਨ ਕਰਨ ਵਾਲਾ! ਰੋਪੜ ਦੇ ਪਿੰਡ ਲਾਡਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਿੰਡ ਦੇ ਵਿਦਿਆਰਥੀਆਂ ਨੇ ਜਾਣਾ ਬੰਦ ਕਰ ਦਿੱਤਾ ਹੈ।ਇਹ ਸਭ ਕਝ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਵਿੱਚ ਚੱਲ ਰਹੇ ਇੱਕ ਵਿਵਾਦ ਕਾਰਨ ਹੋਇਆ ਹੈ।ਜਦ ਕਿ ਵਿਦਿਆਰਥੀਆਂ ਦੀ ਪੜਾਈ ਦਾ ਜੋ ਨੁਕਸਾਨ ਹੋ ਰਿਹਾ ਹੈ ਉਸਦਾ ਹੱਲ ਕੱਢਣ ਵਿੱਚ ਅਜੇ ਤੱਕ ਸਿੱਖਿਆ ਵਿਭਾਗ ਅਤੇ ਪ੍ਰਸ਼ਾਸ਼ਨ ਗੰਭੀਰ ਨਹੀਂ ਦਿਖਾਈ ਦੇ ਰਿਹਾ।ਦਰਅਸਲ, ਪਿੰਡ ਲਾਡਲ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਪਿੰਡ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਭੇਜਣਾ ਹੀ ਬੰਦ ਕਰ ਦਿੱਤਾ ਹੈ। ਸਕੂਲ ਵਿੱਚ ਹਾਜਰ ਅਧਿਆਪਕਾ ਤਾਂ ਆਪਣੀ ਡਿਊਟੀ ਤੇ ਤਾਇਨਾਤ ਹੈ ਪਰ ਪੜਨ ਵਾਲਾ ਕੋਈ ਵੀ ਬੱਚਾ ਸਕੂਲ ਵਿੱਚ ਹਾਜਰ ਨਹੀਂ ਹੈ। ਇਹ ਸਭ ਕੁੱਝ ਪਿੰਡ ਦੀ ਅਧਿਆਪਕਾ ਤੇ ਪਿੰਡ ਦੇ ਲੋਕਾਂ ਵਿੱਚ ਚੱਲ ਰਹੇ ਇਕ ਵਿਵਾਦ ਦੇ ਕਾਰਨ ਹੈ। ropar students teacher clash ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਧਿਆਪਕਾ ਉਨਾਂ ਦੇ ਬੱਚਿਆਂ ਨਾਲ ਮਾਰ ਕੁੱਟ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਧੁੱਪ ਵਿੱਚ ਖੜਾ ਰੱਖਦੀ ਹੈ ਅਤੇ ਉਨਾਂ ਨਾਲ ਵੀ ਦੁਰਵਿਵਹਾਰ ਕਰਦੀ ਹੈ।ਇਸ ਕਾਰਨ ਪਿਛਲੇ ਇੱਕ ਹਫਤੇ ਤੋਂ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਹੈ।ਪਿੰਡ ਦੀ ਪੰਚਾਇਤ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਦੇ ਕੇ ਅਧਿਆਪਕਾ ਦੀ ਬਦਲੀ ਕਰਨ ਦੀ ਮੰਗ ਕੀਤੀ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਅਧਿਆਪਕਾ ਦੀ ਬਦਲੀ ਹੋਣ ਤੋਂ ਬਾਅਦ ਹੀ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਗੇ। ropar students teacher clashਵਿਦਿਆਰਥੀਆਂ ਅਤੇ ਉਨਾਂ ਦੇ ਮਾਪੇ ਵੀ ਇਹੀ ਕਹਿ ਰਹੇ ਹਨ ਕਿ ਅਧਿਆਪਕਾ ਬੱਚਿਆਂ ਨਾਲ ਦੁਰਵਿਵਹਾਰ ਕਰਦੀ ਹੈ ਜਿਸ ਦੇ ਡਰ ਕਾਰਨ ਬੱਚੇ ਸਕੂਲ ਨਹੀਂ ਜਾ ਰਹੇ।ਉਧਰ ਸਕੂਲ ਦੀ ਅਧਿਆਪਕਾ ਹਰਜੋਤ ਕੌਰ ਨੇ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਤੇ ਕਿਹਾ ਕਿ ਜੇਕਰ ਉਸਨੇ ਕਿਸੇ ਬੱਚੇ ਨਾਲ ਮਾਰਕੁੱਟ ਕੀਤੀ ਹੈ ਤਾਂ ਪਿੰਡ ਵਾਸੀ ਉਸਦਾ ਮੈਡੀਕਲ ਦਿਖਾਉਣ। ਅਧਿਆਪਕਾ ਨੇ ਕਿਹਾ ਕਿ ਇਹ ਸਭ ਕੁਝ ਸ਼ਰਾਰਤੀ ਅਨਸਰਾ ਦੁਆਰਾ ਪਿੰਡ ਵਾਸੀਆਂ ਨੂੰ ਗੁਮਰਾਹ ਕਰਨ ਅਤੇ ਪਿੰਡ ਵਿਚਲੀ ਪਾਰਟੀਬਾਜੀ ਕਾਰਨ ਹੋ ਰਿਹਾ ਹੈ। ਇਸ ਸਾਰੇ ਵਿਵਾਦ ਦੇ ਕਾਰਨ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਅਜਿਹੇ ਵਿੱਚ ਜਿਲਾ ਪ੍ਰਸ਼ਾਸਨਅਤੇ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਹੋਣ ਦੇ ਬਾਵਜੂਦ ਵੀ ਬੱਚਿਆਂ ਦੀ ਪੜਾਈ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਜਦ ਕਿ ਜਿਲਾ ਸਿੱਖਿਆ ਅਫਸਰ ਦਾ ਕਹਿਣਾ ਹੈ ਇਸ ਸਬੰਂਧੀ ਇੱਕ ਜਾਂਚ ਹੋ ਚੁੱਕੀ ਹੈ ਜਿਸ ਤੋਂ ਉਹ ਸੰਤੁਸ਼ਟ ਨਹੀਂ ਹਨ ਇਸ ਕਾਰਨ ਇੱਕ ਜਾਂਚ ਹੋਰ ਕਰਵਾਉਣ ਦੇ ਲਈ ਜਿਲੇ ਦੇ ਉੱਪ ਸਿੱਖਿਆ ਅਫਸਰ ਦੀ ਡਿਊਟੀ ਲਗਾਈ ਗਈ ਹੈ। ਅਸਲ ਦੇ ਵਿੱਚ ਇਸ ਸਾਰੇ ਵਿਵਾਦ ਦੇ ਪਿੱਛੇ ਦੀ ਤਸਵੀਰ ਕੁੱਝ ਹੋਰ ਹੀ ਹੈ।ਸਕੂਲ ਵਿੱਚ ਪੜਾਉਣ ਵਾਲੀ ਅਧਿਆਪਕਾ ਇਸੇ ਪਿੰਡ ਦੀ ਹੀ ਵਾਸੀ ਹੈ ਤੇ ਅਧਿਆਪਕਾ ਨੇ ਪਿੰਡ ਦੇ ਦੋ ਦਰਜਨ ਦੇ ਲਗਭਗ ਲੋਕਾਂ ਤੇ ਕੋਰਟ ਵਿੱਚ ਇੱਕ ਕੇਸ ਪਾ ਦਿੱਤਾ ਹੈ ਤੇ ਇਸੇ ਕੇਸ ਦੇ ਕਾਰਨ ਪਿੰਡ ਵਾਸੀ ਅਧਿਆਪਕਾ ਦੇ ਖਿਲਾਫ ਹਨ।ਇਥੋਂ ਤੱਕ ਕਿ ਪਿੰਡ ਵਾਸੀਆਂ ਨੇ ਜਿਲਾ ਸਿੱਖਿਆ ਦਫਤਰ ਵਿੱਚ ਬੱਚਿਆਂ ਦੀ ਇੱਕ ਸੂਚੀ ਦੇ ਕੇ ਦਾਅਵਾ ਕੀਤਾ ਹੈ ਕਿ ਜੇਕਰ ਅਧਿਆਪਕਾ ਨੂੰ ਇਥੋਂ ਰੁਕਸਤ ਕੀਤਾ ਜਾਂਦਾ ਹੈ ਤਾਂ ਉਹ ਇਨਾਂ ਬੱਚਿਆਂ ਦਾ ਦਾਖਲਾ ਇਸ ਸਕੂਲ ਵਿੱਚ ਕਰਵਾ ਦੇਣਗੇ। ਇਸ ਸਾਰੇ ਵਿਵਾਦ ਦੇ ਕਾਰਨ ਨੁਕਸਾਨ ਬੱਚਿਆਂ ਦੀ ਪੜਾਈ ਦਾ ਹੋ ਰਿਹਾ ਹੈ। ਜਰੂਰਤ ਹੈ ਕਿ ਪ੍ਰਸ਼ਾਸਨ ਇਸ ਮਸਲੇ ਦਾ ਹੱਲ ਕੱਢੇ ਤਾਂ ਜੋ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋਣ ਤੋ ਬਚਾਇਆ ਜਾ ਸਕੇ ਅਤੇ ਜੇਕਰ ਅਜਿਹੀ ਹੀ ਸਥਿਤੀ ਰਹੀ ਤਾਂ ਪਿੰਡ ਲਾਡਲ ਦਾ ਇਹ ਸਕੂਲ ਬੰਦ ਵੀ ਕੀਤਾ ਜਾ ਸਕਦਾ ਹੈ ਤੇ ਅਜਿਹੇ ਵਿੱਚ ਅਧਿਆਪਕਾ ਨੂੰ ਇਸ ਪਿੰਡ ਦੇ ਸਕੂਲ਼ ਤੋਂ ਕਿਸੇ ਹੋਰ ਸਕੂਲ ਵਿੱਚ ਜਾਣਾ ਪਵੇਗਾ ਤੇ ਬੱਚਿਆਂ ਨੂੰ ਪੜਾਈ ਦੇ ਲਈ ਕਿਸੇ ਦੂਜੇ ਪਿੰਡ ਵਿੱਚ ਜਾਣਾ ਪਵੇਗਾ। —PTC News


Top News view more...

Latest News view more...