Fri, Apr 26, 2024
Whatsapp

ਇੱਕ ਹੋਰ ਅਕਾਲੀ ਆਗੂ 'ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ

Written by  Joshi -- October 31st 2017 02:19 PM -- Updated: October 31st 2017 06:37 PM
ਇੱਕ ਹੋਰ ਅਕਾਲੀ ਆਗੂ 'ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ

ਇੱਕ ਹੋਰ ਅਕਾਲੀ ਆਗੂ 'ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ

ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਹੁਣ ਆਈ ਖਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਹਲਕੇ ਤੋਂ ਸਾਬਕਾ ਵਿਧਾਇਕ ਸ: ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੋਤ ਸਿੰਘ ਬੱਬੇਹਾਲੀ 'ਤੇ ਅੱਜ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਇੱਕ ਹੋਰ ਅਕਾਲੀ ਆਗੂ 'ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ ਬੱਬੇਹਾਲੀ 'ਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਉਸ 'ਤੇ ਜਾਨਲੇਵਾ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਸੀ। ਇਸ ਹਮਲੇ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਅਮਰਜੋਤ ਬੱਬੇਹਾਲੀ ਅਤੇ ਸਾਥੀ ਨੂੰ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਹਾਂਲਾਕਿ ਪੁਲਿਸ ਨੇ ਅਜੇ ਤੱਕ ਕੁਝ ਨਹੀਂ ਕਿਹਾ ਕਿ ਪਰ ਇਹ ਮਾਮਲਾ ਸਿਆਸੀ ਰੰਜਿਸ਼ ਨਾਲ ਸੰਬੰਧਤ ਹੋਣ ਦੇ ਆਸਾਰ ਹਨ। —PTC News


  • Tags

Top News view more...

Latest News view more...