Sat, Apr 27, 2024
Whatsapp

ਚੰਡੀਗੜ੍ਹ 'ਚ ਆਵਾਰਾ ਕੁੱਤਿਆਂ ਨੇ ਵੱਢ ਖਾਧਾ ਮਾਸੂਮ, 10 ਮਿੰਟਾਂ ਤੱਕ ਨੋਚਿਆ, ਹੋਈ ਮੌਤ

Written by  Joshi -- June 18th 2018 02:00 PM
ਚੰਡੀਗੜ੍ਹ 'ਚ ਆਵਾਰਾ ਕੁੱਤਿਆਂ ਨੇ ਵੱਢ ਖਾਧਾ ਮਾਸੂਮ, 10 ਮਿੰਟਾਂ ਤੱਕ ਨੋਚਿਆ, ਹੋਈ ਮੌਤ

ਚੰਡੀਗੜ੍ਹ 'ਚ ਆਵਾਰਾ ਕੁੱਤਿਆਂ ਨੇ ਵੱਢ ਖਾਧਾ ਮਾਸੂਮ, 10 ਮਿੰਟਾਂ ਤੱਕ ਨੋਚਿਆ, ਹੋਈ ਮੌਤ

ਚੰਡੀਗੜ੍ਹ 'ਚ ਆਵਾਰਾ ਕੁੱਤਿਆਂ ਨੇ ਵੱਢ ਖਾਧਾ ਮਾਸੂਮ, 10 ਮਿੰਟਾਂ ਤੱਕ ਨੋਚਿਆ, ਹੋਈ ਮੌਤ ਚੰਡੀਗੜ੍ਹ ਦੇ ਸੈਕਟਰ 18 ਦੀ ਪਾਰਕ 'ਚ ਖੇਡ ਰਹੇ ਬੱਚੇ ਨੂੰ ਆਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਨਾਲ ਨੋਚਣ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਜ਼ਖਮਾਂ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਬੱਚੇ ਦੀ ਉਮਰ ਡੇਢ ਸਾਲ ਸੀ ਅਤੇ ਮ੍ਰਿਤਕ ਮਾਸੂਮ ਦੀ ਪਹਿਚਾਣ ਆਯੂਸ਼ ਵਜੋਂ ਹੋਈ ਹੈ। 10 ਮਿੰਟ ਤੱਕ ਆਵਾਰਾ ਕੁੱਤੇ ਬੱਚੇ ਨੂੰ ਨੋਚਦੇ ਰਹੇ ਜਿਸ ਸਮੇਂ ਸੈਕਟਰ 18 ਦੇ ਪਾਰਕ ਵਿੱਚ ਬੱਚਾ ਖੇਡ ਰਿਹਾ ਸੀ। ਦੱਸ ਦੇਈਏ ਕਿ ਮਾਸੂਮ ਆਪਣੇ ਭੈਣ-ਭਰਾਵਾਂ ਨਾਲ ਖੇਡਣ 'ਚ ਵਿਅਸਤ ਅਤੇ ਉਹਨਾਂ ਦੀ ਮਾਂ ਕੋਲ ਦੇ ਕਿਸੇ ਘਰ 'ਚ ਕੰਮ ਕਰਦੀ ਸੀ। ਅਚਾਨਕ ਕੁੱਤਿਆਂ ਦੇ ਭੌਂਕਣ 'ਤੇ ਬਾਕੀ ਬੱਚੇ ਪਾਰਕ 'ਚੋਂ ਦੌੜ੍ਹ ਗਏ ਜਦਕਿ ਕੁੱਤਿਆਂ ਨੇ ਮਾਸੂਮ ਨੂੰ ਦਬੋਚ ਲਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਜੀ.ਐਮ.ਐਸ.ਐਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਪਰ ਉਸਦਾ ਕਾਫੀ ਖੂਨ ਵਹਿ ਚੁੱਕਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। —PTC News


Top News view more...

Latest News view more...