Sat, Apr 27, 2024
Whatsapp

ਗਣਤੰਤਰ ਦਿਵਸ 'ਤੇ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਰਾਜਧਾਨੀ 'ਚ ਹਾਈ ਅਲਰਟ

Written by  Joshi -- January 14th 2018 01:58 PM -- Updated: January 14th 2018 02:04 PM
ਗਣਤੰਤਰ ਦਿਵਸ 'ਤੇ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਰਾਜਧਾਨੀ 'ਚ ਹਾਈ ਅਲਰਟ

ਗਣਤੰਤਰ ਦਿਵਸ 'ਤੇ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਰਾਜਧਾਨੀ 'ਚ ਹਾਈ ਅਲਰਟ

Terrorist attack threat in Delhi on Republic Day, high alert issued: ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਂਦੇ ਭਾਰਤ ਦੇ ਮੁੱਖ ਕੌਮੀ ਤਿਉਹਾਰ-ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਹੁੰਦੇ ਹੈ, ਜੋ ਕਿ ਹਰ ਸਾਲ ਧੂਮ-ਧਾਮ ਅਤੇ ਸ਼ਾਨ ਨਾਲ ਮਨਾਏ ਜਾਂਦੇ ਹਨ। ਗਣਤੰਤਰ ਦਿਵਸ (26 ਜਨਵਰੀ) ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦੀ ਵਰ੍ਹੇਗੰਢ ਦੇ ਤੌਰ 'ਤੇ ਦੇਸ਼ 'ਚ ਅਲੱਗ ਅਲੱਗ ਥਾਂ 'ਤੇ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਵਾਂਗ ਇਸ ਸਾਲ ਵੀ ਇਸ ਦਿਵਸ ਦਾ ਸਭ ਤੋਂ ਵੱਡਾ ਆਯੋਜਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੀਤਾ ਜਾਣਾ ਹੈ। Terrorist attack threat in Delhi on Republic Day, high alert issuedਪਰ, ਇਸ ਮੌਕੇ ਅੱਤਵਾਦੀਆਂ ਵੱਲੋਂ ਇੱਕ ਵੱਡੇ ਆਤੰਕੀ ਹਮਲੇ ਦੀ ਸਾਜਿਸ਼ ਕਰਨ ਦੇ ਪਲਾਨ ਦਾ ਪਤਾ ਲੱਗਾ ਹੈ। Terrorist attack threat in Delhi on Republic Day, high alert issued: ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਮਿਲੀ ਸੂਹ ਦੇ ਮੁਤਬਕ, ਜਾਮਾ ਮਸਜਿਦ ਇਲਾਕੇ 'ਚ 3 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ। Terrorist attack threat in Delhi on Republic Day, high alert issuedਇਸ ਦੇ ਚੱਲਦਿਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਪੁਲਸ ਵੱਲੋਂ ਰਾਜਧਾਨੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਏਜੰਸੀਆਂ ਦੇ ਇਸ ਖੁਲਾਸੇ ਤੋਂ ਬਾਅਦ ਸਾਰੇ ਰਾਜਾਂ ਦੀ ਸੁਰੱਖਿਆ ਏਜੰਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਪੁਲਿਸ ਮੁਖੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅੱਤਵਾਦੀ ਹਮਲੇ ਨੂੰ ਰੋਕਣ ਲਈ ਸਾਰੇ ਵੱਡੇ ਸ਼ਹਿਰਾਂ ਤੋਂ ਪਹਿਲਾਂ ਸਾਰੇ ਹਵਾਈ ਸਮੁੰਦਰੀ ਜਹਾਜ਼ਾਂ 'ਤੇ ਤਿੱਖੀ ਚੌਕਸੀ ਰੱਖਣ ਅਤੇ ਸੁਰੱਖਿਆ ਨੂੰ ਵਧਾਉਣ। ਗ੍ਰਹਿ ਮੰਤਰਾਲੇ ਨੇ ਰਾਜ ਦੇ ਡਾਇਰੈਕਟਰ ਜਨਰਲ ਪੁਲਿਸ (ਡੀ ਜੀ ਪੀ) ਨੂੰ ਗਣਤੰਤਰ ਦਿਵਸ ਦੇ ਤਿਉਹਾਰਾਂ ਦੌਰਾਨ ਅਤੇ ਪਹਿਲਾਂ ਹਲਕੇ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਅਤੇ ਡਰੋਨਾਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ। —PTC News


Top News view more...

Latest News view more...