ਰਾਜ ਕਰੇਗਾ ਖਾਲਸਾ: ਅਮਰੀਕਾ 'ਚ ਸਿੱਖਾਂ ਦੀ ਚਿਰਾਂ ਤੋਂ ਪੁਰਾਣੀ ਕੋਸ਼ਿਸ਼ ਨੂੰ ਪਿਆ ਬੂਰ
ਅਮਰੀਕਾ 'ਚ ਨਸਲਵਾਦ ਦੀਆਂ ਖਬਰਾਂ 'ਚ ਇੱਕ ਅਜਿਹੀ ਖਬਰ ਆਈ ਹੈ, ਜਿਸਨੇ ਸਿੱਖਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦਾ ਕੰਮ ਕੀਤਾ ਹੈ। ਦਰਅਸਲ, ਪਿਛਲੇ ਕਾਫੀ ਸਮੇਂ ਤੋਂ ਅਮਰੀਕਾ 'ਚ ਖਾਲਸਾ ਸਕੂਲ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ, ਜੋ ਹੁਣ ਕਾਮਯਾਬ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਖ਼ਾਲਸਾ ਗੁਰਮਤਿ ਸਕੂਲ ਦੀ ਜ਼ਮੀਨ ਤੇ ਰਜਿਸਟਰੀ ਕਰਵਾ ਲਈ ਗਈ ਹੈ ਅਤੇ ਜਿਸ 'ਤੇ ਪਹਿਲਾਂ ਵਿਵਾਦਪੂਰਨ ਸਥਿਤੀ ਬਣ ਗਈ ਸੀ।ਰਜਿਸਟਰੀ ਤੋਂ ਪਹਿਲਾਂ ਅਦਾਲਤ 'ਚ ਕੇਸ ਕੀਤਾ ਗਿਆ ਸੀ ਅਤੇ ਫਿਰ ਵੇਚਣ ਵਾਲੀ ਧਿਰ ਨੂੰ ਰਜਿਸਟਰੀ ਕਰ ਕੇ ਦੇਣੀ ਪਈ ਸੀ। ਇਸ ਦੀ ਉਸਾਰੀ ਲਈ ਘੱਟੋ-ਘੱਟ ਪੰਜ ਤੋਂ ਛੇ ਸਾਲ ਲੱਗਣਗੇ। ਦੱਸਣਯੋਗ ਹੈ ਕਿ ਸਿਆਟਲ ਦੇ ਖ਼ਾਲਸਾ ਗੁਰਮਤਿ ਸਕੂਲ 'ਚ ਵੀ ਬੱਚਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਅਤੇ ਇਸ ਨਵੀਂ ਕੋਸ਼ਿਸ਼ ਨੂੰ ਬੂਰ ਪੈਣ ਨਾਲ ਸਿੱਖਾਂ 'ਚ ਭਾਰੀ ਉਤਸ਼ਾਹ ਹੈ। —PTC News