Fri, Apr 26, 2024
Whatsapp

ਵਟਸਐਪ 'ਤੇ ਡੀਲ ਕਰਨ ਵਾਲਾ ਵਿਅਕਤੀ ਵੇਚਦਾ ਸੀ ਸਮੈਕ, 2 ਸਾਲਾਂ 'ਚ ਬਣਿਆ ਕਰੋੜਪਤੀ, ਗ੍ਰਿਫਤਾਰ

Written by  Joshi -- June 23rd 2018 04:11 PM -- Updated: June 23rd 2018 05:16 PM
ਵਟਸਐਪ 'ਤੇ ਡੀਲ ਕਰਨ ਵਾਲਾ ਵਿਅਕਤੀ ਵੇਚਦਾ ਸੀ ਸਮੈਕ, 2 ਸਾਲਾਂ 'ਚ ਬਣਿਆ ਕਰੋੜਪਤੀ, ਗ੍ਰਿਫਤਾਰ

ਵਟਸਐਪ 'ਤੇ ਡੀਲ ਕਰਨ ਵਾਲਾ ਵਿਅਕਤੀ ਵੇਚਦਾ ਸੀ ਸਮੈਕ, 2 ਸਾਲਾਂ 'ਚ ਬਣਿਆ ਕਰੋੜਪਤੀ, ਗ੍ਰਿਫਤਾਰ

ਨਸ਼ਾ ਪਹਿਲਾਂ ਤਾਂ ਹੱਥੋ-ਹੱਥ ਵਿਕਦਾ ਸੀ ਪਰ ਅੱਜ ਲੋਕ ਸੋਸ਼ਲ ਮੀਡੀਆ ਰਾਹੀ ਨਸ਼ੇ ਨੂੰ ਵੇਚਦੇ ਹਨ । ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਪਵਨ ਕੁਮਾਰ ਦੀ, ਜਿਸਨੇ ਨਸ਼ੇ ਨੂੰ ਆਪਣੇ ਕਾਰੋਬਾਰ ਵਜੋਂ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਉਸਦੀ ਡੀਲਿੰਗ ਵੱਟਸਐੱਪ ਜ਼ਰੀਏ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਉਸਨੂੰ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੇ ਦੀ ਸਮਗਲਿੰਗ ਲਈ ਉਹ ਨਸ਼ੇ ਦੀ ਵੱਡੀ ਖੇਪ ਨਾਈਜੀਰਅਨ ਤੋਂ ਲੈ ਕੇ ਆਇਆ ਜਿਸਨੂੰ ਕਿ ਉਹ ਨਸ਼ੇ ਦੇ ਆਦੀਆਂ ਨੂੰ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਅੱਗੇ ਵੇਚਣ ਵਾਲਾ ਸੀ। ਪੁਲਿਸ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹ ਇਹ ਨਸ਼ੇ ਦਾ ਧੰਦਾ ਪਿਛਲੇ 2 ਸਾਲਾਂ ਤੋਂ ਕਰ ਰਿਹਾ ਹੈ ਅਤੇ ਨਸ਼ੇ ਦੀ ਸਪਲਾਈ ਕਰ ਕੇ ਉਸਨੇ ਬੇਇੰਤਾਹ ਕਮਾਈ ਕਰ ਲਈ ਹੈ ਜਿਸ ਨਾਲ ਉਹ ਆਪਣੀ ਸ਼ਾਹੀ ਠਾਠ ਅਤੇ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸੂਚਨਾ ਅਨੁਸਾਰ ਉਸ ਵੱਲੋਂ ਬਣਾਈ ਗਈ ਸਾਰੀ ਜਾਇਦਾਦ ਅਤੇ ਕੀਤੀ ਕਮਾਈ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ। ਵੱਟਸਐੱਪ 'ਤੇ ਨਸ਼ੇ ਦਾ ਧੰਦਾ ਕਰਨ ਵਾਲੇ ਦੋਸ਼ੀ ਪਵਨ ਕੁਮਾਰ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। —PTC News


Top News view more...

Latest News view more...