ਮਾਂ-ਬਾਪ ਦੇ ਇੱਕਲੌਤੇ ਪੁੱਤਰਾਂ ਨੂੰ ਨਿਗਲਿਆ ਨਸ਼ੇ ਦੇ ਜ਼ਹਿਰ ਨੇ, ਬਰਨਾਲਾ ਦੇ ਦੌ ਨੌਜਵਾਨਾਂ ਦੀ ਹੋਈ ਮੌਤ
ਮਾਂ-ਬਾਪ ਦੇ ਇੱਕਲੌਤੇ ਪੁੱਤਰਾਂ ਨੂੰ ਨਿਗਲਿਆ ਨਸ਼ੇ ਦੇ ਜ਼ਹਿਰ ਨੇ, ਬਰਨਾਲਾ ਦੇ ਦੌ ਨੌਜਵਾਨਾਂ ਦੀ ਹੋਈ ਮੌਤ ਸੂਬੇ 'ਚ ਨਸ਼ਿਆਂ ਕਾਰਨ ਦਿਨ ਬ ਦਿਨ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਦੇ ਨਸ਼ੇ 'ਤੇ ਨਕੇਲ ਕੱਸਣ ਦੇ ਦਾਅਵੇ ਵੀ ਖੋਖਲੇ ਪੈਂਦੇ ਨਜ਼ਰ ਆ ਰਹੇ ਹਨ। ਇੱਕ ਹੋਰ ਨਸ਼ੇ ਦੀ ਓਵਰਡੋਜ਼ ਘਟਨਾ 'ਚ ਦੋ ਪਰਿਵਾਰਾਂ ਦੇ ਘਰ ਦੇ ਚਿਰਾਗ ਬੁਝ ਗਏ ਹਨ ਅਤੇ ਦੋਵਾਂ ਪਰਿਵਾਰਾਂ ਦੇ ਇੱਕਲੌਤੇ ਪੁੱਤਰਾਂ ਨੂੰ ਨਸ਼ੇ ਰੂਪੀ ਡਾਇਨ ਨੇ ਨਿਗਲ ਲਿਆ ਹੈ। ਬਰਨਾਲਾ ਦੇ ਪਿੰਡ ਮਹਿਲ ਖੁਰਦ ਰਹਿਣ ਵਾਲੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਸੁਖਦੀਪ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਆਪਣੇ ਮਾਂ-ਪਿਉ ਦੇ ਇੱਕਲੌਤੇ ਪੁੱਤਰ ਸਨ। —PTC News