Mon, Sep 28, 2026
Whatsapp

ਰਿਪੋਰਟ ਦੇ ਖੁਲਾਸਿਆਂ ਨੇ ਕੈਪਟਨ ਨੂੰ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ: ਸੁਖਬੀਰ

Reported by:  PTC News Desk  Edited by:  Joshi -- August 28th 2018 10:24 PM -- Updated: August 29th 2018 12:32 PM
ਰਿਪੋਰਟ ਦੇ ਖੁਲਾਸਿਆਂ ਨੇ ਕੈਪਟਨ ਨੂੰ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ: ਸੁਖਬੀਰ

ਰਿਪੋਰਟ ਦੇ ਖੁਲਾਸਿਆਂ ਨੇ ਕੈਪਟਨ ਨੂੰ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ: ਸੁਖਬੀਰ

ਰਿਪੋਰਟ ਦੇ ਖੁਲਾਸਿਆਂ ਨੇ ਕੈਪਟਨ ਨੂੰ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ: ਸੁਖਬੀਰ ਚੰਡੀਗੜ੍ਹ/28 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਸ ਕੇਸ ਨੂੰ ਆਪਣੀ ਪੁਲਿਸ ਨੂੰ ਦੇਣ ਦਾ ਫੈਸਲਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਇੱਕ ਨਿਆਂਇਕ ਕਮਸ਼ਿਨ ਰਾਹੀਂ ਸਾਡੇ ਖ਼ਿਲਾਫ ਘੜੇ ਮਨਸੂਬੇ ਪੂਰੇ ਕਰਨ ਵਿਚ ਨਾਕਾਮ ਹੋ ਗਿਆ ਹੈ ਅਤੇ ਹੁਣ ਪੁਲਿਸ ਦੀ ਦੁਰਵਰਤੋਂ ਕਰਕੇ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਸੀਬੀਆਈ ਤੋਂ ਕੇਸ ਵਾਪਸ ਲੈਣ ਦੇ ਫੈਸਲੇ ਉੱਤੇ ਟਿੱਪਣੀ ਕਰਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਇਸ ਰਿਪੋਰਟ ਨਾਲ ਜੁੜੀਆਂ ਸਾਜ਼ਿਸ਼ਾਂ ਦੇ ਖੁਲਾਸੇ ਹੋਣ ਮਗਰੋਂ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਹੁਣ ਸੀਬੀਆਈ ਜਾਂਚ ਦੁਆਰਾ ਆਪਣੀਆਂ ਪੋਲ੍ਹਾਂ ਖੋਲ੍ਹੇ ਜਾਣ ਤੋਂ ਡਰ ਗਈ ਹੈ। ਇਹੀ ਕਾਰਣ ਹੈ ਕਿ ਉਹ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੇ ਫੈਸਲੇ ਤੋਂ ਭੱਜ ਗਏ ਹਨ। ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਆਪਣੇ ਸਿਧਾਂਤਕ ਸਟੈਂਡ ਉੱਤੇ ਕਾਇਮ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਝੂਠੇ ਕਮਿਸ਼ਨ ਜਾਂ ਸਿਆਸੀ ਦਬਾਅ ਵਾਲੀ ਪੁਲਿਸ ਕੋਲੋਂ ਨਹੀਂ, ਸਗੋਂ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ ਤਾਂ ਕਿ ਸਾਨੂੰ ਸੱਚਾਈ ਦਾ ਪਤਾ ਲੱਗ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਕੀਤੀਆਂ ਟਿੱਪਣੀਆਂ ਨੂੰ ਮੁੱਖ ਮੰਤਰੀ ਦੇ ਉੱਚੇ ਅਹੁਦੇ ਉੱਤੇ ਬੈਠੇ ਵਿਅਕਤੀਆਂ ਨੂੰ ਸ਼ੋਭਾ ਨਾ ਦੇਣ ਵਾਲੀਆਂ ਆਂਖਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਤੱਥ ਇਹ ਹੈ ਕਿ ਮੁੱਖ ਮੰਤਰੀ ਦਾ ਰਿਪੋਰਟ ਉੱਤੇ 5 ਮਿੰਟ ਤੋਂ ਵੱਧ ਬੋਲ ਨਾ ਸਕਣਾ ਇਹ ਦੱਸਦਾ ਹੈ ਕਿ ਉਹ ਖੁਦ ਵੀ ਜਾਣਦਾ ਹੈ ਕਿ ਇਹ ਰਿਪੋਰਟ ਕਿੰਨੀ ਝੂਠੀ ਅਤੇ ਖੋਖਲੀ ਹੈ। ---PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK