Thu, May 9, 2024
Whatsapp

Ajnala Clash: ਅਜਨਾਲਾ ਝੜਪ ਤੋਂ ਸੇਧ ਲੈ ਪੰਜਾਬ ਪੁਲਿਸ ਲੈ ਰਹੀ 'ਗੱਤਕੇ' ਦੀ ਸਿਖਲਾਈ View in English

'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਉਰਫ਼ ਤੂਫ਼ਾਨ ਦੀ ਰਿਹਾਈ ਲਈ 1000 ਦੇ ਕਰੀਬ ਲੋਕ ਬੈਰੀਕੇਡ ਤੋੜ ਕੇ ਅਜਨਾਲਾ ਥਾਣੇ 'ਚ ਦਾਖ਼ਲ ਹੋਏ ਤਾਂ ਪੰਜਾਬ ਦੇ ਅੰਜਲਾ ਪੁਲਿਸ ਵਾਲੇ ਹੈਰਾਨ ਰਹਿ ਗਏ।

Written by  Jasmeet Singh -- February 27th 2023 02:07 PM
Ajnala Clash: ਅਜਨਾਲਾ ਝੜਪ ਤੋਂ ਸੇਧ ਲੈ ਪੰਜਾਬ ਪੁਲਿਸ ਲੈ  ਰਹੀ 'ਗੱਤਕੇ' ਦੀ ਸਿਖਲਾਈ

Ajnala Clash: ਅਜਨਾਲਾ ਝੜਪ ਤੋਂ ਸੇਧ ਲੈ ਪੰਜਾਬ ਪੁਲਿਸ ਲੈ ਰਹੀ 'ਗੱਤਕੇ' ਦੀ ਸਿਖਲਾਈ

Ajnala Clash: 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਉਰਫ਼ ਤੂਫ਼ਾਨ ਦੀ ਰਿਹਾਈ ਲਈ 1000 ਦੇ ਕਰੀਬ ਲੋਕ ਬੈਰੀਕੇਡ ਤੋੜ ਕੇ ਅਜਨਾਲਾ ਥਾਣੇ 'ਚ ਦਾਖ਼ਲ ਹੋਏ ਤਾਂ ਪੰਜਾਬ ਦੇ ਅੰਜਲਾ ਪੁਲਿਸ ਵਾਲੇ ਹੈਰਾਨ ਰਹਿ ਗਏ।

ਇਸ ਘਟਨਾ ਤੋਂ ਸਬਕ ਲੈਂਦਿਆਂ ਪੰਜਾਬ ਦੀ ਮੁਕਤਸਰ ਪੁਲਿਸ ਨੇ ਸਿੱਖ ਮਾਰਸ਼ਲ ਆਰਟਸ ਦੇ ਹੁਨਰ ਸਿੱਖਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ 'ਗੱਤਕਾ' ਵਜੋਂ ਜਾਣਿਆ ਜਾਂਦਾ ਹੈ। ਮੁਕਤਸਰ ਪੁਲਿਸ ਦੋ ਨਿਹੰਗਾਂ ਦੀ ਸੇਵਾ ਲੈ ਰਹੇ ਨੇ, ਜੋ ਇੱਥੇ ਜ਼ਿਲ੍ਹਾ ਪੁਲਿਸ ਲਾਈਨਜ਼ ਵਿੱਚ ‘ਗੱਤਕਾ’ ਸਿਖਾ ਰਹੇ ਹਨ।


ਹੈੱਡਕੁਆਰਟਰ ਮੁਕਤਸਰ ਦੇ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਲਾਈਨਜ਼ ਵਿੱਚ ਦੋ ‘ਨਿਹੰਗ’ ਬੁਲਾਏ ਗਏ ਹ। ਉਨ੍ਹਾਂ ਨੇ QRT ਅਤੇ ਹਥਿਆਰਬੰਦ ਪੁਲਿਸ ਨੂੰ ਆਪਣੇ 'ਗੱਤਕੇ' ਦੇ ਹੁਨਰ ਦਿਖਾਏ। ਇਸ ਦੰਗਾ ਵਿਰੋਧੀ ਮਸ਼ਕ ਵਿੱਚ ਘੱਟੋ-ਘੱਟ 250 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ।

- PTC NEWS

Top News view more...

Latest News view more...