Wed, May 29, 2024
Whatsapp

ਇਹ 3 ਤਰ੍ਹਾਂ ਦੇ ਲੋਕ ਦੂਜੇ ਦੇ Partner ਨੂੰ ਚੋਰੀ ਕਰਨ 'ਚ ਹੁੰਦੇ ਨੇ ਮਾਹਿਰ

ਤੁਸੀਂ ਵੀ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ 'ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੈ'। ਪਰ ਸ਼ਾਇਦ ਹੀ ਕੋਈ ਕਿਸੇ ਦੇ ਸਾਥੀ ਨੂੰ ਉਸ ਤੋਂ ਖੋਹ ਕੇ ਉਸ ਨੂੰ ਆਪਣਾ ਬਣਾਉਣਾ ਚਾਹੇ। ਇਹ ਵੀ ਮੰਨਿਆ ਜਾਂਦਾ ਹੈ ਕਿ ਜੋ ਲੋਕ ਸੱਚਾ ਪਿਆਰ ਕਰਦੇ ਹਨ, ਉਹ ਕਦੇ ਕਿਸੇ ਨੂੰ ਆਪਣੇ ਰਿਸ਼ਤੇ ਦੇ ਵਿਚਕਾਰ ਨਹੀਂ ਆਉਣ ਦਿੰਦੇ।

Written by  Jasmeet Singh -- February 10th 2023 04:09 PM
ਇਹ 3 ਤਰ੍ਹਾਂ ਦੇ ਲੋਕ ਦੂਜੇ ਦੇ Partner ਨੂੰ ਚੋਰੀ ਕਰਨ 'ਚ ਹੁੰਦੇ ਨੇ ਮਾਹਿਰ

ਇਹ 3 ਤਰ੍ਹਾਂ ਦੇ ਲੋਕ ਦੂਜੇ ਦੇ Partner ਨੂੰ ਚੋਰੀ ਕਰਨ 'ਚ ਹੁੰਦੇ ਨੇ ਮਾਹਿਰ

Best Relationship Advice For Partners: ਤੁਸੀਂ ਵੀ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ 'ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੈ'। ਪਰ ਸ਼ਾਇਦ ਹੀ ਕੋਈ ਕਿਸੇ ਦੇ ਸਾਥੀ ਨੂੰ ਉਸ ਤੋਂ ਖੋਹ ਕੇ ਉਸ ਨੂੰ ਆਪਣਾ ਬਣਾਉਣਾ ਚਾਹੇ। ਇਹ ਵੀ ਮੰਨਿਆ ਜਾਂਦਾ ਹੈ ਕਿ ਜੋ ਲੋਕ ਸੱਚਾ ਪਿਆਰ ਕਰਦੇ ਹਨ, ਉਹ ਕਦੇ ਕਿਸੇ ਨੂੰ ਆਪਣੇ ਰਿਸ਼ਤੇ ਦੇ ਵਿਚਕਾਰ ਨਹੀਂ ਆਉਣ ਦਿੰਦੇ। 

ਪਰ ਅੱਜ ਸੰਸਾਰ ਦੀ ਉਹ ਹਾਲਤ ਹੋ ਚੁੱਕੀ ਹੈ ਕਿ ਜਿਵੇਂ ਪਾਰਟਨਰ ਪ੍ਰਤੀ ਸੱਚੀ ਵਫ਼ਾਦਾਰੀ ਧਰਤੀ ਛੱਡ ਕੇ ਅਕਾਸ਼ਾਂ ਨੂੰ ਉੱਡ ਗਈ ਹੋਵੇ। ਇੱਥੇ ਸਵਾਲ ਅਜਿਹੇ ਲੋਕਾਂ ਤੋਂ ਆਪਣੇ ਪਿਆਰ ਨੂੰ ਬਚਾਉਣ ਦਾ ਵੀ ਹੈ, ਜੋ ਦੂਜਿਆਂ ਦੇ ਸਾਥੀਆਂ ਨੂੰ ਚੋਰੀ ਕਰਨ ਵਿੱਚ ਮਾਹਰ ਹਨ। ਪਰ ਅਜਿਹੇ ਲੋਕਾਂ ਨੂੰ ਕਿਵੇਂ ਪਛਾਣਿਆ ਜਾਵੇ?


ਹੇਠ ਲਿਖੀ ਜਾਣਕਾਰੀ ਦਾ ਇੱਕ ਅਧਿਐਨ ਵਿਚੋਂ ਖੁਲਾਸਾ ਹੋਇਆ ਕਿ ਉਨ੍ਹਾਂ ਲੋਕਾਂ ਦੇ ਅਜਿਹੇ ਲੱਛਣ ਹੁੰਦੇ ਨੇ ਜੋ ਦੂਜੇ ਦੇ ਪਾਰਟਨਰ ਨੂੰ ਚੋਰੀ ਕਰਦੇ ਹਨ। 

ਜਰਨਲ ਆਫ਼ ਸੈਕਸ ਰਿਸਰਚ ਵਿੱਚ ਇੱਕ ਅਧਿਐਨ ਦੇ ਅਨੁਸਾਰ ਜੋ ਲੋਕ ਪਹਿਲਾਂ ਤੋਂ ਹੀ ਇੱਕ ਰੋਮਾਂਟਿਕ ਰਿਸ਼ਤੇ ਵਿੱਚ ਹਨ, ਉਨ੍ਹਾਂ ਵੱਲ ਪਾਰਟਨਰ ਚੋਰ ਆਕਰਸ਼ਿਤ ਹੁੰਦੇ ਹਨ, ਜੋ ਈਰਖਾ, ਆਤਮ ਵਿਸ਼ਵਾਸ ਦੀ ਘਾਟ ਦੀ ਭਾਵਨਾ ਨਾਲ ਭਰ ਹੁੰਦੇ ਹਨ। 

ਇਸ ਦੇ ਲਈ ਖੋਜਕਰਤਾਵਾਂ ਨੇ 187 ਜੋੜਿਆਂ ਨਾਲ ਕੰਮ ਕੀਤਾ। ਇਸ ਦੇ ਸਿੱਟੇ ਵਜੋਂ, 2 ਅਜਿਹੀਆਂ ਸ਼ਖਸੀਅਤਾਂ ਸਾਹਮਣੇ ਆਈਆਂ ਜੋ ਦੂਜਿਆਂ ਦਾ ਸਾਥੀ ਲੈਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। 


ਅਜਿਹੇ ਲੋਕਾਂ ਨਾਲ ਆਪਣੇ ਪਾਰਟਨਰ ਦੀ ਜਾਣ-ਪਛਾਣ ਤੋਂ ਬਚੋ

1. ਧਿਐਨ ਵਿੱਚ ਪਾਇਆ ਗਿਆ ਕਿ ਜੋ ਪੁਰਸ਼ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਪ੍ਰਤੀ ਇਮਾਨਦਾਰ ਨਹੀਂ ਹਨ ਅਤੇ ਜਿਨ੍ਹਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਹੁੰਦੀ ਹੈ, ਉਨ੍ਹਾਂ ਵਿੱਚ ਧੋਖਾਧੜੀ ਦਾ ਰੁਝਾਨ ਪਾਇਆ ਜਾਂਦਾ ਹੈ, ਉਹ ਦੂਜੇ ਦੇ ਸਾਥੀ 'ਤੇ ਕੋਸ਼ਿਸ਼ ਕਰਨ ਤੋਂ ਪਹਿਲਾਂ ਦੋ ਵਾਰ ਵੀ ਨਹੀਂ ਵਾਚਦੇ।

ਜਿਹੜੀਆਂ ਔਰਤਾਂ ਦੂਜੇ ਦੇ ਬੁਆਏਫ੍ਰੈਂਡ ਜਾਂ ਪਤੀ ਨਾਲ ਸਬੰਧਾਂ ਵਿੱਚ ਹੁੰਦੀਆਂ ਹਨ, ਉਹ ਵੀ ਆਮ ਤੌਰ 'ਤੇ ਖੁੱਲ੍ਹੇ ਦਿਮਾਗ ਅਤੇ ਮਨੋਰੋਗ ਦੇ ਪ੍ਰਭਾਵ ਹੇਠ ਹੁੰਦੀਆਂ ਹਨ।

2. ਅਧਿਐਨ ਮੁਤਾਬਕ ਜਿਨ੍ਹਾਂ ਔਰਤਾਂ ਦੇ ਆਪਣੇ ਪਾਰਟਨਰ ਨਾਲ ਜ਼ਿਆਦਾ ਮਤਭੇਦ ਹੁੰਦੇ ਹਨ ਜਾਂ ਜਿਨ੍ਹਾਂ ਦਾ ਪਾਰਟਨਰ ਜ਼ਿਆਦਾ ਗਰਮ ਸੁਭਾਅ, ਡਿਪਰੈਸ਼ਨ, ਚਿੰਤਾ ਦਾ ਸ਼ਿਕਾਰ ਹੁੰਦਾ ਹੈ, ਉਹ ਵੀ ਦੂਜੇ ਦੇ ਪਾਰਟਨਰ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ।

3. ਮਾਹਿਰਾਂ ਅਨੁਸਾਰ ਜਿਨ੍ਹਾਂ ਲੋਕਾਂ ਵਿੱਚ ਆਤਮ-ਵਿਸ਼ਵਾਸ ਦੀ ਕਮੀ ਹੁੰਦੀ ਹੈ ਜਾਂ ਜੋ ਆਪਣੇ ਆਪ ਨੂੰ ਘੱਟ ਸਮਝਦੇ ਹਨ, ਉਹ ਦੂਜਿਆਂ ਦੇ ਸਾਥੀਆਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। 


ਉਕਤ ਦੱਸੇ ਗਏ ਲੋਕ ਪਹਿਲਾਂ ਦੋਸਤੀ ਕਰਦੇ ਹਨ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਿਸ਼ਤੇ ਵਿੱਚ ਦਰਾਰ ਪੈਦਾ ਕਰ ਦਿੰਦੇ, ਕਿਉਂਕਿ ਉਨ੍ਹਾਂ ਨੂੰ ਇਹ ਕੰਮ ਆਪਣੇ ਲਈ ਸਾਥੀ ਲੱਭਣ ਨਾਲੋਂ ਸੌਖਾ ਲੱਗਦਾ ਹੈ।

- PTC NEWS

Top News view more...

Latest News view more...

LIVE CHANNELS
LIVE CHANNELS