Wed, May 1, 2024
Whatsapp

Voter Id Card: ਦੋ ਥਾਂਵਾਂ ਦੇ ਵੋਟਰ ਕਾਰਡਾਂ ਨਾਲ ਹੋ ਸਕਦੀ ਹੈ ਜੇਲ੍ਹ, ਜਾਣੋ ਕਿਵੇਂ ਇੱਕ ਨੂੰ ਤੁਰੰਤ ਕੀਤਾ ਜਾ ਸਕਦੈ ਰੱਦ

ਚੋਣ ਕਮਿਸ਼ਨ ਨੇ ਫਰਜ਼ੀ ਵੋਟਿੰਗ ਨੂੰ ਰੋਕਣ ਅਤੇ ਫਰਜ਼ੀ ਵੋਟਰ ਕਾਰਡਾਂ ਦੀ ਪਛਾਣ ਕਰਨ ਲਈ ਵੋਟਰ ਕਾਰਡ ਨੂੰ ਸਿਰਫ ਆਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਇੱਕ ਵਿਅਕਤੀ ਦਾ ਸਿਰਫ ਇੱਕ ਵੋਟਰ ID ਕਾਰਡ ਆਧਾਰ ਨਾਲ ਲਿੰਕ ਕੀਤਾ ਜਾਵੇਗਾ।

Written by  KRISHAN KUMAR SHARMA -- April 18th 2024 08:34 AM
Voter Id Card: ਦੋ ਥਾਂਵਾਂ ਦੇ ਵੋਟਰ ਕਾਰਡਾਂ ਨਾਲ ਹੋ ਸਕਦੀ ਹੈ ਜੇਲ੍ਹ, ਜਾਣੋ ਕਿਵੇਂ ਇੱਕ ਨੂੰ ਤੁਰੰਤ ਕੀਤਾ ਜਾ ਸਕਦੈ ਰੱਦ

Voter Id Card: ਦੋ ਥਾਂਵਾਂ ਦੇ ਵੋਟਰ ਕਾਰਡਾਂ ਨਾਲ ਹੋ ਸਕਦੀ ਹੈ ਜੇਲ੍ਹ, ਜਾਣੋ ਕਿਵੇਂ ਇੱਕ ਨੂੰ ਤੁਰੰਤ ਕੀਤਾ ਜਾ ਸਕਦੈ ਰੱਦ

Voter Id Card Cancellation: ਚੋਣ ਕਮਿਸ਼ਨ ਮੁਤਾਬਕ ਭਾਰਤ 'ਚ ਲੋਕ ਸਭ ਚੋਣਾਂ ਦਾ ਪਹਿਲਾ ਪੜਾਅ 19 ਅਪ੍ਰੈਲ ਨੂੰ ਹੋਵੇਗਾ ਦਸ ਦਈਏ ਕਿ ਇਸ ਦਿਨ 102 'ਤੇ ਵੋਟਿੰਗ ਹੋਵੇਗੀ। ਅਜਿਹੇ 'ਚ ਸਰਕਾਰ ਨੇ ਫਰਜ਼ੀ ਵੋਟਿੰਗ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਕਿਉਂਕਿ ਭਾਰਤ ਬਹੁਤੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਨਾਮ ਦੋ ਵੱਖ-ਵੱਖ ਵੋਟਰ ਸੂਚੀਆਂ 'ਚ ਸ਼ਾਮਲ ਹਨ ਜੇਕਰ ਅਜਿਹਾ ਹੈ, ਤਾਂ ਇਸ ਨੂੰ ਤੁਰੰਤ ਰੱਦ ਕਰੋ, ਨਹੀਂ ਤਾਂ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ ਤੁਸੀਂ ਜੇਲ੍ਹ ਵੀ ਜਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਦੋ ਵੋਟਰ ID ਕਾਰਡ 'ਚੋ ਇੱਕ ਨੂੰ ਰੱਦ ਕਰਨ ਦਾ ਤਰੀਕਾ...

ਇੱਕ ਵਿਅਕਤੀ ਨੂੰ ਦੋ ਵੋਟਰ ID ਕਾਰਡ ਕਿਵੇਂ ਮਿਲਦੇ ਹਨ?

ਬਹੁਤੇ ਲੋਕ ਆਪਣੇ ਸਥਾਈ ਅਤੇ ਅਸਥਾਈ ਪਤਿਆਂ ਤੋਂ ਬਣੇ ਵੋਟਰ ID ਕਾਰਡ ਪ੍ਰਾਪਤ ਕਰਦੇ ਹਨ। ਇਹ ਸਮਝਿਆ ਜਾ ਸਕਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਸਥਾਨ 'ਤੇ ਰਹਿ ਰਿਹਾ ਹੈ ਤਾਂ ਉਸ ਵਲੋਂ ਉਸ ਜਗ੍ਹਾ ਦਾ ਵੋਟਰ ID ਕਾਰਡ ਬਣਵਾ ਲਿਆ ਜਾਂਦਾ ਹੈ। ਦਸ ਦਈਏ ਕਿ ਵਿਅਕਤੀ ਬਾਅਦ 'ਚ ਆਪਣੀ ਨੌਕਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਹੋਰ ਥਾਂ 'ਤੇ ਤਬਦੀਲ ਹੋ ਜਾਂਦਾ ਹੈ। ਤਾਂ ਉਸ ਵਿਅਕਤੀ ਨੂੰ ਪਹਿਲਾਂ ਵੋਟਰ ID ਕਾਰਡ ਰੱਦ ਕੀਤੇ ਬਿਨਾਂ ਕਿਸੇ ਹੋਰ ਥਾਂ ਤੋਂ ਬਣਿਆ ਵੋਟਰ ID ਕਾਰਡ ਮਿਲ ਜਾਂਦਾ ਹੈ। ਅਜਿਹੇ 'ਚ ਉਸ ਵਿਅਕਤੀ ਦਾ ਨਾਮ ਦੋਵਾਂ ਥਾਵਾਂ ਦੀ ਵੋਟਰ ਸੂਚੀ 'ਚ ਸ਼ਾਮਲ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਉਹ ਵਿਅਕਤੀ ਦੋਵਾਂ ਥਾਵਾਂ ਤੋਂ ਵੋਟ ਪਾਉਂਦਾ ਹੈ ਤਾਂ ਇਸ ਸਥਿਤੀ ਨੂੰ ਜਾਅਲੀ ਵੋਟਿੰਗ ਕਿਹਾ ਜਾ ਸਕਦਾ ਹੈ।

ਇਸ ਨੂੰ ਰੋਕਣ ਲਈ ਚੋਣ ਕਮਿਸ਼ਨ ਕੀ ਕਰ ਰਿਹਾ ਹੈ?

ਚੋਣ ਕਮਿਸ਼ਨ ਨੇ ਫਰਜ਼ੀ ਵੋਟਿੰਗ ਨੂੰ ਰੋਕਣ ਅਤੇ ਫਰਜ਼ੀ ਵੋਟਰ ਕਾਰਡਾਂ ਦੀ ਪਛਾਣ ਕਰਨ ਲਈ ਵੋਟਰ ਕਾਰਡ ਨੂੰ ਸਿਰਫ ਆਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਇੱਕ ਵਿਅਕਤੀ ਦਾ ਸਿਰਫ ਇੱਕ ਵੋਟਰ ID ਕਾਰਡ ਆਧਾਰ ਨਾਲ ਲਿੰਕ ਕੀਤਾ ਜਾਵੇਗਾ।

ਦੋ ਵੋਟਰ ਆਈ 'ਤੇ ਸਜ਼ਾ ਦੀ ਵਿਵਸਥਾ: ਸਰਕਾਰ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਆਪਣੇ ਵੋਟਰ ID ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਕਹਿ ਰਹੀ ਹੈ। ਜੇਕਰ ਕਿਸੇ ਕੋਲ ਦੋ ਵੋਟਰ ID ਕਾਰਡ ਪਾਏ ਜਾਣਦੇ ਹਨ ਤਾਂ ਕਾਨੂੰਨੀ ਪ੍ਰਕਿਰਿਆ ਮੁਤਾਬਕ ਉਸ ਨੂੰ 1 ਸਾਲ ਦੀ ਸਜ਼ਾ ਹੋ ਸਕਦੀ ਹੈ।

ਵੋਟਰ ID ਕਾਰਡ ਨੂੰ ਰੱਦ ਕਰਨ ਦਾ ਢੰਗ

  • ਜੇਕਰ ਤੁਹਾਡੇ ਕੋਲ ਦੋ ਵੋਟਰ ID ਕਾਰਡ ਹਨ, ਤਾਂ ਇੱਕ ਨੂੰ ਰੱਦ ਕਰਨ ਲਈ ਫਾਰਮ 7 ਭਰ ਕੇ ਜਮ੍ਹਾ ਕਰਨਾ ਹੋਵੇਗਾ।
  • ਤੁਸੀਂ ਇਹ ਫਾਰਮ ਔਨਲਾਈਨ ਜਾਂ ਨਜ਼ਦੀਕੀ ਚੋਣ ਦਫ਼ਤਰ ਤੋਂ ਲੈ ਸਕਦੇ ਹੋ।
  • ਫਾਰਮ 'ਚ ਤੁਹਾਨੂੰ ਵੋਟਰ ਸੂਚੀ 'ਚੋ ਆਪਣਾ ਨਾਮ ਰੱਦ ਕਰਨ ਅਤੇ ਇਸ 'ਤੇ ਦਸਤਖਤ ਕਰਨ ਲਈ ਜ਼ਰੂਰੀ ਵੇਰਵੇ ਭਰਨੇ ਹੋਣਗੇ।
  • ਇਸਤੋਂ ਬਾਅਦ ਫਾਰਮ ਸਬੰਧਤ ਅਧਿਕਾਰੀ ਨੂੰ ਜਮ੍ਹਾਂ ਕਰਵਾਉਣਾ ਪਵੇਗਾ। ਜੇਕਰ ਤੁਸੀਂ ਚਾਹੋ ਤਾਂ ਫਾਰਮ ਭਰ ਕੇ ਡਾਕ ਰਾਹੀਂ ਸਬੰਧਤ ਅਧਿਕਾਰੀ ਨੂੰ ਭੇਜ ਸਕਦੇ ਹੋ।

- PTC NEWS

Top News view more...

Latest News view more...