Sun, May 19, 2024
Whatsapp

Holi 2023: ਜਾਣੋ ਕਦੋਂ ਮਨਾਈ ਜਾਵੇਗੀ ਰੰਗਾਂ ਦਾ ਤਿਉਹਾਰ ਹੋਲੀ ? ਇਹ ਹੈ ਇਸਦੀ ਕਥਾ

ਰੰਗਾਂ ਨਾਲ ਭਰਿਆ ਤਿਉਹਾਰ ਹੋਲੀ ਜਿਸਦਾ ਬੱਚਿਆਂ ਤੋਂ ਵੱਡਿਆਂ ਤੱਕ ਸਭ ਨੂੰ ਇੰਤਜ਼ਾਰ ਰਹਿੰਦਾ ਹੈ। ਹੋਲੀ ਕਦੋਂ ਹੈ? ਅਤੇ ਹੋਲਿਕਾ ਦਹਨ ਦਾ ਸ਼ੁਭ ਸਮਾਂ ਕੀ ਹੈ, ਜੇਕਰ ਤੁਸੀਂ ਵੀ ਇਹਨਾਂ ਸਵਾਲਾਂ ਵਿੱਚ ਉਲਝੇ ਹੋਏ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ।

Written by  Aarti -- March 04th 2023 01:43 PM
Holi 2023: ਜਾਣੋ ਕਦੋਂ ਮਨਾਈ ਜਾਵੇਗੀ ਰੰਗਾਂ ਦਾ ਤਿਉਹਾਰ ਹੋਲੀ ? ਇਹ ਹੈ ਇਸਦੀ ਕਥਾ

Holi 2023: ਜਾਣੋ ਕਦੋਂ ਮਨਾਈ ਜਾਵੇਗੀ ਰੰਗਾਂ ਦਾ ਤਿਉਹਾਰ ਹੋਲੀ ? ਇਹ ਹੈ ਇਸਦੀ ਕਥਾ

Holi 2023: ਹੋਲੀ ਇੱਕ ਅਜਿਹਾ ਤਿਉਹਾਰ ਜਦੋ ਲੋਕ ਆਪਣੇ ਗਿਲੇ ਸ਼ਿਕਵਿਆਂ ਨੂੰ ਭੁੱਲਾ ਕੇ ਪਿਆਰ ਦੇ ਰੰਗਾਂ 'ਚ ਰੰਗੇ ਜਾਂਦੇ ਹਨ। ਰੰਗਾਂ ਨਾਲ ਭਰਿਆ ਤਿਉਹਾਰ ਹੋਲੀ ਜਿਸਦਾ ਬੱਚਿਆਂ ਤੋਂ ਵੱਡਿਆਂ ਤੱਕ ਸਭ ਨੂੰ ਇੰਤਜ਼ਾਰ ਰਹਿੰਦਾ ਹੈ। ਦੱਸ ਦਈਏ ਕਿ ਦੇਸ਼ ਦੇ ਸਾਰੇ ਸੂਬਿਆਂ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਗੱਲ ਕੀਤੀ ਜਾਵੇ ਮਥੁਰਾ ਦੀ ਤਾਂ ਇੱਥੇ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਕਈ ਤਰ੍ਹਾਂ ਦੀ ਹੋਲੀ ਖੇਡੀ ਜਾਂਦੀ ਹੈ। ਕਦੇ-ਕਦੇ ਫੁੱਲਾਂ ਦੇ ਨਾਲ ਅਬੀਰ-ਗੁਲਾਲ ਅਤੇ ਕਦੇ ਲੱਠਮਾਰ ਹੋਲੀ ਵੀ ਖੇਡੀ ਜਾਂਦੀ ਹੈ। ਇਸ ਦੇ ਨਾਲ ਹੀ ਬਿਹਾਰ 'ਚ ਹੋਲੀ ਮਨਾਉਣ ਦਾ ਅੰਦਾਜ਼ ਕਾਫੀ ਅਨੋਖਾ ਹੈ।


ਇਸ ਤਿਉਹਾਰ ਮੌਕੇ ਖਾਸ ਤੌਰ 'ਤੇ ਲੋਕ ਛੁੱਟੀ ਲੈ ਕੇ ਘਰ-ਘਰ ਪਹੁੰਚ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਕੇ ਹੋਲੀ ਮਨਾਉਂਦੇ ਹਨ। ਹੋਲੀ ਸਾਲ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾ ਤਿਉਹਾਰ ਹੈ। ਹਿੰਦੂ ਕੈਲੰਡਰ ਅਨੁਸਾਰ ਹੋਲੀ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਿੰਦੂ ਕੈਲੰਡਰ ਦੇ ਮੁਤਾਬਿਕ ਹੋਲਿਕਾ ਦਹਨ ਫਾਲਗੁਨ ਪੂਰਨਿਮਾ ਦੀ ਸ਼ਾਮ ਨੂੰ ਹੁੰਦਾ ਹੈ। ਅਗਲੇ ਦਿਨ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇਸ ਵਾਰ 2023 ’ਚ ਹੋਲੀ ਦਾ ਤਿਉਹਾਰ 8 ਮਾਰਚ ਨੂੰ ਮਨਾਇਆ ਜਾਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸਾਲ ਹੋਲਿਕਾ ਦਹਨ 2023 ਦਾ ਸ਼ੁੱਭ ਮੁਹੂਰਤ 7 ਮਾਰਚ ਨੂੰ 2 ਘੰਟੇ 27 ਮਿੰਟ ਤੱਕ ਰਹੇਗਾ। ਜੀ ਹਾਂ 7 ਮਾਰਚ ਨੂੰ ਸ਼ਾਮ 6.24 ਵਜੇ ਤੋਂ ਰਾਤ 8.51 ਵਜੇ ਤੱਕ ਹੋਲਿਕਾ ਦਹਨ ਕੀਤਾ ਜਾਵੇਗਾ। 

ਹੋਲੀ ਦੀ ਕਥਾ :-

ਕਥਾ ਅਨੁਸਾਰ ਪ੍ਰਾਚੀਨ ਕਾਲ ਵਿੱਚ ਹਿਰਣੇਕਸ਼ਿਯਪ ਨਾਮ ਦਾ ਇੱਕ ਦੈਂਤ ਰਾਜਾ ਸੀ। ਉਸ ਨੇ ਅਹੰਕਾਰ ਵਿੱਚ ਆ ਕੇ ਰੱਬ ਹੋਣ ਦਾ ਦਾਅਵਾ ਕੀਤਾ ਸੀ। ਹਿਰਣੇਕਸ਼ਿਯਪ ਨੇ ਰਾਜ ਵਿੱਚ ਭਗਵਾਨ ਦਾ ਨਾਮ ਲੈਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ ਪਰ ਹਿਰਣੇਕਸ਼ਿਯਪ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਭਗਤ ਸੀ। ਹਿਰਣੇਕਸ਼ਿਯਪ ਦੀ ਭੈਣ ਸੀ ਹੋਲਿਕਾ ਜਿਸ ਨੂੰ ਅੱਗ ਵਿੱਚ ਨਾ ਭਸਮ ਹੋਣ ਦਾ ਵਰਦਾਨ ਮਿਲਿਆ। ਹਿਰਣੇਕਸ਼ਿਯਪ ਪ੍ਰਹਿਲਾਦ ਦੀ ਪ੍ਰਮਾਤਮਾ ਪ੍ਰਤੀ ਭਗਤੀ ਤੋਂ ਪ੍ਰੇਸ਼ਾਨ ਸੀ। ਉਸਨੇ ਬਹੁਤ ਕੋਸ਼ਿਸ ਕੀਤੀ ਸੀ ਪ੍ਰਹਿਲਾਦ ਨੂੰ ਭਗਤੀ ਦੇ ਮਾਰਗ ਤੋਂ ਹਟਾਉਣ ਦੀ। ਇੱਕ ਵਾਰ ਹਿਰਣੇਕਸ਼ਿਯਪ ਨੇ ਹੋਲਿਕਾ ਨੂੰ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠਣ ਦਾ ਹੁਕਮ ਦਿੱਤਾ ਪਰ ਅੱਗ ਵਿਚ ਬੈਠਣ 'ਤੇ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਹੋਲਿਕਾ ਦਹਿਨ ਭਗਵਾਨ ਭਗਤ ਪ੍ਰਹਿਲਾਦ ਦੀ ਯਾਦ ਵਿੱਚ ਕੀਤਾ ਜਾਣ ਲੱਗਾ।

ਇਹ ਵੀ ਪੜ੍ਹੋ: Hola Mohalla: 6 ਰੋਜ਼ਾ ਕੌਮੀ ਤਿਓਹਾਰ ਹੋਲੇ-ਮਹੱਲੇ ਦਾ ਅੱਜ ਦੂਜਾ ਦਿਨ, ਸੰਗਤਾਂ ਦਾ ਉਮੜਿਆ ਸੈਲਾਬ

- PTC NEWS

Top News view more...

Latest News view more...

LIVE CHANNELS
LIVE CHANNELS