Sat, Apr 27, 2024
Whatsapp

ਕੋਰੋਨਾ ਕਾਰਨ ਭਾਰਤ ‘ਚ ਹੋਈ 11ਵੀਂ ਮੌਤ, ਜਾਣੋ ਕਿਹੜੇ ਸੂਬੇ 'ਚ ਹੋਈ ਮੌਤ

Written by  Jashan A -- March 25th 2020 08:42 AM -- Updated: March 25th 2020 09:36 AM
ਕੋਰੋਨਾ ਕਾਰਨ ਭਾਰਤ ‘ਚ ਹੋਈ 11ਵੀਂ ਮੌਤ, ਜਾਣੋ ਕਿਹੜੇ ਸੂਬੇ 'ਚ ਹੋਈ ਮੌਤ

ਕੋਰੋਨਾ ਕਾਰਨ ਭਾਰਤ ‘ਚ ਹੋਈ 11ਵੀਂ ਮੌਤ, ਜਾਣੋ ਕਿਹੜੇ ਸੂਬੇ 'ਚ ਹੋਈ ਮੌਤ

ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਨਾਮ ਦਾ ਖਤਰਨਾਕ ਵਾਇਰਸ ਤਹਿਲਕਾ ਮਚਾ ਰਿਹਾ ਹੈ। ਭਾਰਤ ਵਿਚ ਅੱਜ ਇਕ ਹੋਰ ਮੌਤ ਹੋ ਗਈ ਹੈ। ਤਾਮਿਲਨਾਡੂ ਵਿਚ ਕੋਰੋਨਾ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 23 ਮਾਰਚ ਨੂੰ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਇਸ ਤੋਂ ਬਾਅਦ ਇਸ ਦਾ ਇਲਾਜ ਰਾਜਾਜੀ ਹਸਪਤਾਲ ਮਦੁਰਾਈ ਵਿਚ ਕੀਤਾ ਜਾ ਰਿਹਾ ਸੀ। ਇਸ ਮੌਤ ਨਾਲ ਪੂਰੇ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਹੋਰ ਪੜ੍ਹੋ: ਵੱਡੀ ਖ਼ਬਰ: ਮੋਹਾਲੀ 'ਚ ਇੱਕ ਹੋਰ ਕੋਰੋਨਾ ਪੀੜਤ ਦੀ ਪੁਸ਼ਟੀ, ਪੰਜਾਬ 'ਚ ਗਿਣਤੀ ਹੋਈ 22 ਤਾਮਿਲਨਾਡੂ ਵਿਚ ਹੁਣ ਤੱਕ ਕੋਰੋਨਾ ਦੇ 18 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਦੀ ਮੌਤ ਅਤੇ ਇਕ ਦਾ ਇਲਾਜ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਹੁਣ ਤੱਕ ਕੋਰੋਨਾ ਦੇ 550 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। -PTC News


  • Tags

Top News view more...

Latest News view more...