ਹੋਰ ਖਬਰਾਂ

ਜਲਪਾਈਗੁੜੀ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, 13 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ

By Shanker Badra -- January 20, 2021 11:46 am


ਬੰਗਾਲ : ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿਚ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਧੂਪਗੁੜੀ ਇਲਾਕੇ ਵਿਚ ਇਕ ਟਰੱਕ ਦੀ ਮੰਗਲਵਾਰ ਰਾਤ 9 ਵਜੇ 2 ਗੱਡੀਆਂ ਨਾਲ ਟੱਕਰ ਹੋ ਗਈ ਹੈ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 18 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਜਲਪਾਈਗੁੜੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ

13 Dead, 18 Injured In Road Accident In West Bengal's Jalpaiguri ਜਲਪਾਈਗੁੜੀ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, 13 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ

ਜਲਪਾਈਗੁੜੀ ਦੇ ਐੱਸ.ਐੱਸ.ਪੀ.ਡੀ. ਸੁਮੰਤ ਰਾਇ ਮੁਤਾਬਕ ਮੰਗਲਵਾਰ ਰਾਤ 9 ਕੁ ਵਜੇ ਟਰੱਕ ਮਯਨਾਗੁੜੀ ਵੱਲ ਜਾ ਰਿਹਾ ਸੀ ਤੇ ਦੂਜੇ ਪਾਸਿਓਂ ਦੋ ਗੱਡੀਆਂ ਗਲਤ ਦਿਸ਼ਾ ਵਲੋਂ ਆ ਰਹੀਆਂ ਸਨ ਤੇ ਇਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਧੁੰਦ ਕਾਰਨ ਪਹਿਲਾਂ ਟਰੱਕ ਅਤੇ ਟਾਟਾ ਮੈਜਿਕ ਆਪਸ ਵਿੱਚ ਟਕਰਾ ਗਏ ਅਤੇ ਫਿਰ ਮਾਰੂਤੀ ਵੈਨ ਵੀ ਟੱਕਰ ਹੋ ਗਈ।

13 Dead, 18 Injured In Road Accident In West Bengal's Jalpaiguri ਜਲਪਾਈਗੁੜੀ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, 13 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ

ਦੱਸਿਆ ਜਾਂਦਾ ਹੈ ਕਿ ਬੋਲਡਰ ਨਾਲ ਲੱਦਿਆ ਟਰੱਕ ਦੂਜੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 18 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪਹਿਲਾਂ ਧੂਪਗੁਰੀ ਦੇ ਇੱਕ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਫਿਰ ਜਲਪਾਈਗੁੜੀ ਦੇ ਇੱਕ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ।

13 Dead, 18 Injured In Road Accident In West Bengal's Jalpaiguri ਜਲਪਾਈਗੁੜੀ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, 13 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ 10ਵੇਂ ਗੇੜ ਦੀ ਮੀਟਿੰਗ

ਇਸ ਕਾਰਨ ਟਰੱਕ ਵਿਚ ਲੱਦਿਆ ਭਾਰੀ ਸਮਾਨ ਗੱਡੀਆਂ ਉੱਪਰ ਡਿੱਗ ਗਿਆ ਤੇ 13 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।ਫਿਲਹਾਲ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
-PTCNews

  • Share