Corona Updates: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1421 ਨਵੇਂ ਕੇਸ, 149 ਲੋਕਾਂ ਦੀ ਮੌਤ
Coronavirus Cases: ਦੇਸ਼ ਵਿਚ ਰੋਜ਼ਾਨਾ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ (Coronavirus) ਮਹਾਂਮਾਰੀ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1421 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 149 ਲੋਕਾਂ ਦੀ ਮੌਤ (Covid Deaths) ਹੋ ਗਈ ਹੈ। ਕੱਲ੍ਹ ਕੋਰੋਨਾ ਦੇ 1660 ਮਾਮਲੇ ਦਰਜ ਕੀਤੇ ਗਏ ਸਨ। ਦੇਸ਼ 'ਚ ਹੁਣ ਤੱਕ ਕੋਰੋਨਾ ਦੇ 4 ਕਰੋੜ 30 ਲੱਖ 19 ਹਜ਼ਾਰ 453 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਦੇ ਨਾਲ ਹੀ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 149 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਕੇਰਲ ਵਿੱਚ 138 ਮੌਤਾਂ ਦਾ ਬੈਕਲਾਗ ਇਸ ਅੰਕੜੇ ਵਿੱਚ ਜੋੜਿਆ ਗਿਆ ਹੈ। ਹੁਣ ਦੇਸ਼ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਕੁੱਲ ਗਿਣਤੀ 5,21,004 ਹੋ ਗਈ ਹੈ। ਦੇਸ਼ ਵਿੱਚ ਮਾਮਲਿਆਂ ਦੀ ਘੱਟ ਰਹੀ ਗਿਣਤੀ ਕਾਰਨ ਐਕਟਿਵ ਕੇਸਾਂ ਵਿੱਚ ਵੀ ਕਮੀ ਆਈ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 554 ਐਕਟਿਵ ਮਾਮਲੇ ਘਟੇ ਹਨ, ਜਿਸ ਤੋਂ ਬਾਅਦ ਦੇਸ਼ 'ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 16,187 'ਤੇ ਆ ਗਈ ਹੈ। ਦੇਸ਼ ਵਿੱਚ ਐਕਟਿਵ ਕੇਸ ਹੁਣ ਕੁੱਲ ਕੇਸਾਂ ਦਾ ਸਿਰਫ਼ 0.04 ਫੀਸਦੀ ਰਹਿ ਗਏ ਹਨ।
ਇਹ ਵੀ ਪੜ੍ਹੋ: Petrol-Diesel Price: ਅੱਜ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ Rate
ਇਸ ਦੇ ਨਾਲ ਹੀ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਵਧ ਰਹੀ ਹੈ। ਕੋਰੋਨਾ ਸੰਕਰਮਣ ਦੇ ਪੀੜਤਾਂ ਨਾਲੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 1826 ਲੋਕ ਕੋਰੋਨਾ ਤੋਂ ਠੀਕ ਹੋਏ ਹਨ, ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,24,82,262 ਹੋ ਗਈ ਹੈ। ਦੇਸ਼ 'ਚ ਰੋਜ਼ਾਨਾ ਸਕਾਰਾਤਮਕਤਾ ਦਰ 0.23 ਫੀਸਦੀ 'ਤੇ ਆ ਗਈ ਹੈ, ਜਦਕਿ ਹਫਤਾਵਾਰੀ ਸਕਾਰਾਤਮਕਤਾ ਦਰ 0.27 ਫੀਸਦੀ 'ਤੇ ਆ ਗਈ ਹੈ। ਨਾਲ ਹੀ, ਦੇਸ਼ ਵਿੱਚ ਰਿਕਵਰੀ ਦਰ 98.75 ਪ੍ਰਤੀਸ਼ਤ ਹੈ।
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ 183.20 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਦੇਸ਼ 'ਚ ਹੁਣ ਤੱਕ 78.69 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਪਿਛਲੇ 24 ਘੰਟਿਆਂ 'ਚ 6,20,251 ਟੈਸਟ ਕੀਤੇ ਗਏ ਹਨ।
-PTC News